ਨਿਵੇਸ਼ ਤੋਂ ਪਹਿਲਾਂ ਵਿੱਤੀ ਜੋਖ਼ਮਾਂ ਨੂੰ ਸਮਝਣਾ ਜ਼ਰੂਰੀ-ਨਿਗਮ ਕਮਿਸ਼ਨਰ
ਚੰਡੀਗੜ੍ਹ, 10 ਅਗਸਤ (ਸੰਦੀਪ ਕੁਮਾਰ ਮਾਹਨਾ)- ਨਿਵੇਸ਼ ਦੇ ਵੱਖ-ਵੱਖ ਮੌਕਿਆਂ ਦੇ ਨਾਲ-ਨਾਲ ਵਿੱਤੀ ਜੋਖ਼ਮਾਂ ਤੇ ਆਪਣੀਆਂ ਵਿੱਤੀ ਲੋੜਾਂ ਦੀ ਸਹੀ ਸਮਝ ਹੋਣਾ ਵੀ ਬੇਹੱਦ ਜ਼ਰੂਰੀ ਹੈ। ਨਗਰ ਨਿਗਮ ਚੰਡੀਗੜ੍ਹ ਦੇ ਮੁਲਾਜ਼ਮਾਂ ਨੂੰ ਵਿੱਤੀ ਯੋਜਨਾਬੰਦੀ ਅਤੇ ਸੋਚ-ਸਮਝ ਕੇ ਨਿਵੇਸ਼ ਕਰਨ ਸਬੰਧੀ ਜਾਗਰੂਕ ਕਰਨ ਲਈ ਨਗਰ ਨਿਗਮ ਦਫ਼ਤਰ ਵਿਖੇ ਕਰਵਾਏ ਖੇਤਰੀ ਨਿਵੇਸ਼ਕ ਸੈਮੀਨਾਰ ਦੌਰਾਨ ਮਾਹਿਰਾਂ ਵਲੋਂ ਨਿਵੇਸ਼ ਦੇ ਵੱਖ-ਵੱਖ ਸਾਧਨਾਂ, ਉਨ੍ਹਾਂ ਨਾਲ ਜੁੜੇ ਜੋਖ਼ਮਾਂ ਅਤੇ ਵਿੱਤੀ ਟੀਚਿਆਂ ਅਨੁਸਾਰ ਨਿਵੇਸ਼ ਕਰਨ ਬਾਰੇ ਜਾਣਕਾਰੀ ਦਿੱਤੀ ਗਈ।
ਚ
ਚੰਡੀਗੜ੍ਹ ਨਗਰ ਨਿਗਮ ਵਿਖੇ ਕਰਵਾਏ ਗਏ ਨਿਵੇਸ਼ ਸੰਮੇਲਨ ਦੌਰਾਨ ਕਮਿਸ਼ਨਰ ਅਮਿਤ ਕੁਮਾਰ ਨਿਗਮ ਅਧਿਕਾਰੀਆਂ ਅਤੇ ਹੋਰਨਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ। ਤਸਵੀਰ : ਗੁਰਿੰਦਰ ਸਿੰਘ
11-08-2026
ਚੰਡੀਗੜ੍ਹ, 10 ਅਗਸਤ (ਸੰਦੀਪ ਕੁਮਾਰ ਮਾਹਨਾ)- ਨਿਵੇਸ਼ ਦੇ ਵੱਖ-ਵੱਖ ਮੌਕਿਆਂ ਦੇ ਨਾਲ-ਨਾਲ ਵਿੱਤੀ ਜੋਖ਼ਮਾਂ ਤੇ ਆਪਣੀਆਂ ਵਿੱਤੀ ਲੋੜਾਂ ਦੀ ਸਹੀ ਸਮਝ ਹੋਣਾ ਵੀ ਬੇਹੱਦ ਜ਼ਰੂਰੀ ਹੈ। ਨਗਰ ਨਿਗਮ ਚੰਡੀਗੜ੍ਹ ਦੇ ਮੁਲਾਜ਼ਮਾਂ ਨੂੰ ਵਿੱਤੀ ਯੋਜਨਾਬੰਦੀ ਅਤੇ ਸੋਚ-ਸਮਝ ਕੇ ਨਿਵੇਸ਼ ਕਰਨ ਸਬੰਧੀ ਜਾਗਰੂਕ ਕਰਨ ਲਈ ਨਗਰ ਨਿਗਮ ਦਫ਼ਤਰ ਵਿਖੇ ਕਰਵਾਏ ਖੇਤਰੀ ਨਿਵੇਸ਼ਕ ਸੈਮੀਨਾਰ ਦੌਰਾਨ ਮਾਹਿਰਾਂ ਵਲੋਂ ਨਿਵੇਸ਼ ਦੇ ਵੱਖ-ਵੱਖ ਸਾਧਨਾਂ, ਉਨ੍ਹਾਂ ਨਾਲ ਜੁੜੇ ਜੋਖ਼ਮਾਂ ਅਤੇ ਵਿੱਤੀ ਟੀਚਿਆਂ ਅਨੁਸਾਰ ਨਿਵੇਸ਼ ਕਰਨ ਬਾਰੇ ਜਾਣਕਾਰੀ ਦਿੱਤੀ ਗਈ। ਸੈਮੀਨਾਰ ਵਿਚ ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ, ਸੰਯੁਕਤ ਕਮਿਸ਼ਨਰ ਡਾ. ਹਿਮਾਂਸ਼ੂ ਗੁਪਤਾ, ਸੇਬੀ ਅਤੇ ਸੀ.ਡੀ.ਐੱਸ.ਐੱਲ. ਦੇ ਨੁਮਾਇੰਦਿਆਂ ਤੋਂ ਇਲਾਵਾ ਨਗਰ ਨਿਗਮ ਦੇ ਮੁਲਾਜ਼ਮਾਂ ਨੇ ਹਿੱਸਾ ਲਿਆ। ਇਸ ਮੌਕੇ ਵਿੱਤੀ ਮਾਹਿਰਾਂ ਵਲੋਂ ਮੁਲਾਜ਼ਮਾਂ ਨਾਲ ਗੱਲਬਾਤ ਕਰਦਿਆਂ ਨਿੱਜੀ ਵਿੱਤ ਪ੍ਰਬੰਧਨ ਅਤੇ ਨਿਵੇਸ਼ ਨਾਲ ਜੁੜੇ ਵੱਖ-ਵੱਖ ਪਹਿਲੂਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਗਈ। ਸੈਮੀਨਾਰ ਦੌਰਾਨ ਨਿਵੇਸ਼ ਦੀ ਯੋਜਨਾਬੰਦੀ, ਮਹਿੰਗਾਈ, ਸ਼ੇਅਰ ਬਾਜ਼ਾਰ, ਕਰਜ਼ੇ, ਸਿਸਟਮੈਟਿਕ ਇਨਵੈਸਟਮੈਂਟ ਪਲਾਨ (ਐੱਸ.ਆਈ.ਪੀ.), ਇਨੀਸ਼ੀਅਲ ਪਬਲਿਕ ਆਫ਼ਰਿੰਗ (ਆਈ.ਪੀ.ਓ.) ਅਤੇ ਮਿਊ ਚੁਅਲ ਫੰਡਾਂ ਸਮੇਤ ਵੱਖ-ਵੱਖ ਨਿਵੇਸ਼ ਸਾਧਨਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਨਿਗਮ ਕਮਿਸ਼ਨਰ ਅਮਿਤ ਕੁਮਾਰ ਨੇ ਕਿਹਾ ਕਿ ਹਰ ਵਿਅਕਤੀ ਲਈ ਇਕ ਸੁਚੱਜੀ ਅਤੇ ਲੰਮੇ ਸਮੇਂ ਦੀ ਵਿੱਤੀ ਰਣਨੀਤੀ ਬਣਾਉਣਾ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਮਿਊਚੁਅਲ ਫੰਡ ਨਿਵੇਸ਼ ਦਾ ਇਕ ਚੰਗਾ ਸਾਧਨ ਹੋ ਸਕਦੇ ਹਨ, ਪਰ ਇਨ੍ਹਾਂ ਦੀ ਚੋਣ ਕਰਦੇ ਸਮੇਂ ਵਿਅਕਤੀ ਦੇ ਵਿੱਤੀ ਟੀਚਿਆਂ, ਜੋਖ਼ਮ ਸਹਿਣ ਦੀ ਸਮਰੱਥਾ ਅਤੇ ਨਿਵੇਸ਼ ਦੀ ਮਿਆਦ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ। ਸੈਮੀਨਾਰ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਮੁਲਾਜ਼ਮਾਂ ਨਾਲ ਸਵਾਲ-ਜਵਾਬ ਦਾ ਸੈਸ਼ਨ ਵੀ ਕਰਵਾਇਆ ਗਿਆ। ਮੁਲਾਜ਼ਮਾਂ ਨੇ ਆਪਣੇ ਨਿੱਜੀ ਵਿੱਤੀ ਮਾਮਲਿਆਂ ਅਤੇ ਨਿਵੇਸ਼ ਨਾਲ ਸਬੰਧਿਤ ਵੱਖ-ਵੱਖ ਸਵਾਲ ਮਾਹਿਰਾਂ ਸਾਹਮਣੇ ਰੱਖੇ, ਜਿਨ੍ਹਾਂ ਦੇ ਜਵਾਬ ਦਿੰਦਿਆਂ ਮਾਹਿਰਾਂ ਵਲੋਂ ਲੋੜੀਂਦੀ ਜਾਣਕਾਰੀ ਅਤੇ ਮਾਰਗਦਰਸ਼ਨ ਦਿੱਤਾ ਗਿਆ।