ਵਿਗਿਆਨ ਅਧਿਆਪਕਾਂ ਲਈ ਵਰਕਸ਼ਾਪ ਕਰਵਾਈ
ਚੰਡੀਗੜ੍ਹ,17 ਅਗਸਤ (ਮਾਰਕੰਡਾ)- ਭਾਰਤ ਸਰਕਾਰ ਦੇ ਉੱਤਰੀ ਖੇਤਰ ਵਿਗਿਆਨ ਅਤੇ ਤਕਨਾਲੋਜੀ ਕਲੱਸਟਰ ਪੀ. ਯੂ-ਆਈ.
ਚੰਡੀਗੜ੍ਹ,17 ਅਗਸਤ (ਮਾਰਕੰਡਾ)- ਭਾਰਤ ਸਰਕਾਰ ਦੇ ਉੱਤਰੀ ਖੇਤਰ ਵਿਗਿਆਨ ਅਤੇ ਤਕਨਾਲੋਜੀ ਕਲੱਸਟਰ ਪੀ.ਯੂ-ਆਈ.ਆਈ.ਟੀ ਰੋਪੜ ਨੇ ਪੰਜਾਬ ਯੂਨੀਵਰਸਿਟੀ ਦੇ ਸੈਮੀਨਾਰ ਹਾਲ ਵਿਖੇ ਦੋ-ਰੋਜ਼ਾ ਵਰਕਸ਼ਾਪ ਕਰਵਾਈ। ਵਰਕਸ਼ਾਪ ਦੇ ਪਹਿਲਾ ਦਿਨ ਟੀ.ਜੀ.ਟੀ. ਲਈ ਅਤੇ ਦੂਜਾ ਦਿਨ ਪੀ.ਜੀ.ਟੀ. ਅਧਿਆਪਕਾਂ ਲਈ ਸਟੇਟ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ ਕੇਂਦਰੀ ਸਾਸ਼ਤ ਪ੍ਰਦੇਸ ਚੰਡੀਗੜ੍ਹ ਦੇ ਸਹਿਯੋਗ ਨਾਲ ਕਰਵਾਈ ਗਈ। ਇਹ ਇੰਡੀਆ ਦੀ ਇਕ ਸੀ.ਐਸ.ਆਰ. ਪਹਿਲ ਹੈ। ਜਿਸਨੂੰ ਪੁਣੇ ਗਿਆਨ ਕਲੱਸਟਰ ਦੁਆਰਾ ਲਾਗੂ ਕੀਤਾ ਗਿਆ ਹੈ। ਜਿਸ ਵਿਚ ਆਈ.ਆਈ.ਟੀ. ਮਦਰਾਸ ਦੁਆਰਾ ਸਮਰਥਤ ਗੇਮ ਵਿਕਾਸ ਹੈ। ਇਹ ਪਹਿਲਕਦਮੀ ਅਨੁਭਵੀ ਸ਼ਮੂਲੀਅਤ ਵਿਚ ਬਦਲ ਕੇ ਸਿੱਧੇ ਤੌਰ ’ਤੇ ਇਸ ਚੁਣੌਤੀ ਦਾ ਹੱਲ ਕਰਦੀ ਹੈ। ਇਹ ਓਪਨ ਵਿਦਿਅਕ ਖੇਡਾਂ ਦਾ ਇੱਕ ਰਾਸ਼ਟਰੀ ਭੰਡਾਰ ਹੈ ਜੋ ਵਿਸ਼ੇਸ਼ ਤੌਰ ’ਤੇ ਵਿਦਿਆਰਥੀਆਂ ਲਈ ਸਿੱਖਣ ਦੇ ਅਨੁਭਵ ਨੂੰ ਅਮੀਰ ਬਣਾਉਣ ਅਤੇ ਸਕੂਲ ਅਧਿਆਪਕਾਂ ਨੂੰ ਆਫਲਾਈਨ ਅਤੇ ਡਿਜੀਟਲ ਗੇਮਾਂ ਵਿਚ ਸ਼ਾਮਲ ਕਰਨ ਲਈ ਸਮਰੱਥ ਬਣਾਉਣ ਲਈ ਤਿਆਰ ਕੀਤਾ ਗਿਆ ਹੈ। ਜੋ ਕਿ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਅਨੁਸਾਰ ਹੈ। ਇਸ ਪਹਿਲਕਦਮੀ ਦਾ ਉਦੇਸ਼ ਰਵਾਇਤੀ ਸਿੱਖਿਆ ਵਿਧੀਆਂ ਨੂੰ ਪਾਠਕ੍ਰਮ ਨਾਲ ਮੇਲ ਖਾਂਦੀ ਸਿਖਲਾਈ ਨਾਲ ਪੂਰਕ ਕਰਨਾ ਹੈ। ਇਸ ਸਮਾਗਮ ਵਿਚ ਐਸ.ਸੀ.ਈ.ਆਰ.ਟੀ. ਚੰਡੀਗੜ੍ਹ ਦੇ ਡਾਇਰੈਕਟਰ ਡਾ. ਸੁਰੇਂਦਰ ਸਿੰਘ ਦਹੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਜਿਨ੍ਹਾਂ ਨੇ ਵਿਦਿਆਰਥੀਆਂ ਵਿਚ ਆਲੋਚਨਾਤਮਕ ਸੋਚ ਨੂੰ ਉਤਸ਼ਾਹਿਤ ਕਰਨ ਲਈ ਵਿਗਿਆਨ ਸਿੱਖਿਆ ਸਕੂਲ ਵਿਚ ਤਕਨਾਲੋਜੀ ਦੀ ਸ਼ੁਰੂਆਤ ’ਤੇ ਜ਼ੋਰ ਦਿੱਤਾ। ਪ੍ਰੋਗਰਾਮ ਨੂੰ ਪ੍ਰੋ. ਰਜਤ ਸੰਧੀਰ ਡਾਇਰੈਕਟਰ ਪੀ.ਆਈ.-ਰਾਹੀ ਨੇ ਵੀ ਸੰਬੋਧਨ ਕੀਤਾ। ਰੁਚੀ ਰਾਏ ਸਹਾਇਕ ਮੈਨੇਜਰ ਸੀ.ਐਸ.ਆਰ ਕਿਹਾ ਕਿ ਇਹ ਪਹਿਲਕਦਮੀ ਰਸਾਇਣ ਵਿਗਿਆਨ ਅਤੇ ਐਸ.ਟੀ.ਈ.ਐਮ . ਖੇਤਰਾਂ ਨੂੰ ਵਿਦਿਆਰਥੀਆਂ ਲਈ ਪਹੁੰਚਯੋਗ ਬਣਾਏਗੀ। ਇਸ ਸਮਾਗਮ ਵਿਚ ਡਾ. ਜਤਿੰਦਰ ਕੌਰ ਅਰੋੜਾ ਸਲਾਹਕਾਰ ਪੀ.ਆਈ.-ਰਾਹੀ, ਡਾ. ਅਵਿਨਾਸ਼, ਨੇਹਾ ਅਰੋੜਾ ਮੁੱਖ ਸੰਚਾਲਨ ਅਧਿਕਾਰੀ, ਪੀ.ਆਈ.-ਰਾਹੀ ਤੇ ਪੀ.ਕੇ.ਸੀ. ਦੇ ਟੀਮ ਮੈਂਬਰ ਸ਼ਾਮਲ ਹੋਏ।