ਵਿਦਿਆਰਥੀ ਦੀ ਕੁੱਟਮਾਰ ਕਾਰਨ ਜਥੇਬੰਦੀਆਂ ਨੇ ਪੰਜਾਬ ਯੂਨੀਵਰਸਿਟੀ ਦਾ ਗੇਟ ਨੰਬਰ-2 ਕੀਤਾ ਬੰਦ
ਚੰਡੀਗੜ੍ਹ, 17 ਅਗਸਤ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਬਾਹਰਲੇ ਵਿਦਿਆਰਥੀਆ ਵਲੋਂ ਯੂਨੀਵਰਸਿਟੀ ਦੇ ਵਿਦਿਆਰਥੀ ਦੀ ਕੁੱਟਮਾਰ ਕਰਨ ਤੇ ਯੂਨੀਵਰਸਿਟੀ ਪ੍ਰਸ਼ਾਸਨ ਦੁਆਰਾ ਕੋਈ ਪੁਲਿਸ ਕਾਰਵਾਈ ਨਾ ਕਰਨ ਕਾਰਨ ਵੱਡੀ ਗਿਣਤੀ ਵਿਚ ਵਿਦਿਆਰਥੀਆ ਨੇ ਯੂਨੀਵਰਸਿਟੀ ਦਾ ਗੇਟ ਨੰਬਰ 2 ਬੰਦ ਕਰਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਹਰਸ ਸੈਣੀ, ਅਰਸ਼ਦੀਪ ਸਿੰਘ,ਦਰਸ਼ਨਪ੍ਰੀਤ ਸਿੰਘ, ਗੁਰਦੀਪ ਸਿੰਘ, ਆਰੀਅਨ ਵਰਮਾ, ਅਰਮਨ ਭਿੰਦਰ ਤੇ ਹਰਮਨਦੀਪ ਸਿੰਘ ਆਦਿ ਨੇ ਦੱਸਿਆ ਕਿ ਯੂਨੀਵਰਸਿਟੀ ਦੀ ਸਕਿਉਰਿਟੀ ਕਿੱਥੇ ਗਈ, ਜਦੋਂ ਬਾਹਰਲੇ ਵਿਦਿਆਰਥੀ ਆਪਣੇ ਨਾਲ ਪਿਸਟਲ ਲੈ ਕੇ ਯੂਨੀਵਰਸਿਟੀ ਦੇ ਵਿਦਿਆਰਥੀਆ ਨੂੰ ਕੁੱਟ ਰਹੇ ਸਨ।
ਪ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਗੇਟ ਨੰਬਰ 2 ਨੂੰ ਬੰਦ ਕਰਕੇ ਨਾਅਰੇਬਾਜ਼ੀ ਕਰਦੇ ਹੋਏ ਵਿਦਿਆਰਥੀ। ਤਸਵੀਰ : ਰਾਕੇਸ਼ ਸ਼ਾਹ
18-08-2026
ਚੰਡੀਗੜ੍ਹ, 17 ਅਗਸਤ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਬਾਹਰਲੇ ਵਿਦਿਆਰਥੀਆ ਵਲੋਂ ਯੂਨੀਵਰਸਿਟੀ ਦੇ ਵਿਦਿਆਰਥੀ ਦੀ ਕੁੱਟਮਾਰ ਕਰਨ ਤੇ ਯੂਨੀਵਰਸਿਟੀ ਪ੍ਰਸ਼ਾਸਨ ਦੁਆਰਾ ਕੋਈ ਪੁਲਿਸ ਕਾਰਵਾਈ ਨਾ ਕਰਨ ਕਾਰਨ ਵੱਡੀ ਗਿਣਤੀ ਵਿਚ ਵਿਦਿਆਰਥੀਆ ਨੇ ਯੂਨੀਵਰਸਿਟੀ ਦਾ ਗੇਟ ਨੰਬਰ 2 ਬੰਦ ਕਰਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਹਰਸ ਸੈਣੀ, ਅਰਸ਼ਦੀਪ ਸਿੰਘ,ਦਰਸ਼ਨਪ੍ਰੀਤ ਸਿੰਘ, ਗੁਰਦੀਪ ਸਿੰਘ, ਆਰੀਅਨ ਵਰਮਾ, ਅਰਮਨ ਭਿੰਦਰ ਤੇ ਹਰਮਨਦੀਪ ਸਿੰਘ ਆਦਿ ਨੇ ਦੱਸਿਆ ਕਿ ਯੂਨੀਵਰਸਿਟੀ ਦੀ ਸਕਿਉਰਿਟੀ ਕਿੱਥੇ ਗਈ, ਜਦੋਂ ਬਾਹਰਲੇ ਵਿਦਿਆਰਥੀ ਆਪਣੇ ਨਾਲ ਪਿਸਟਲ ਲੈ ਕੇ ਯੂਨੀਵਰਸਿਟੀ ਦੇ ਵਿਦਿਆਰਥੀਆ ਨੂੰ ਕੁੱਟ ਰਹੇ ਸਨ। ਯੂਨੀਵਰਸਿਟੀ ਪ੍ਰਸ਼ਾਸਨ ਬਾਹਰਲੇ ਵਿਦਿਆਰਥੀਆ ਉੱਤੇ ਫ਼ੌਰਨ ਪੁਲਿਸ ਕਾਰਵਾਈ ਕਰੇ, ਨਹੀਂ ਤਾਂ ਸੰਘਰਸ਼ ਇਸੇ ਰੂਪ ਵਿਚ ਜਾਰੀ ਰਹੇਗਾ। ਚੱਲ ਰਹੇ ਸੰਘਰਸ਼ ਨੂੰ ਰੋਕਣ ਲਈ ਪੰਜਾਬ ਯੂਨੀਵਰਸਿਟੀ ਦੇ ਡੀ.ਐਸ.ਡਬਲਿਓ ਯੋਗੇਸ਼ ਰਾਵਲ ਪੁੱਜੇ। ਜਿਨ੍ਹਾਂ ਨੇ ਵਿਦਿਆਰਥੀਆ ਨੂੰ ਸਮਝਾਇਆ ਕਿ ਯੂਨੀਵਰਸਿਟੀ ਤੋਂ ਬਾਹਰਲੇ ਵਿਦਿਆਰਥੀਆ ਵਿਰੁੱਧ ਪੁਲਿਸ ਨੂੰ ਲਿਖਤੀ ਰੂਪ ਚਿੱਠੀ ਦੇ ਦਿੱਤੀ ਗਈ ਹੈ, ਜਲਦੀ ਹੀ ਪੁਲਿਸ ਕਾਰਵਾਈ ਸ਼ੁਰੂ ਹੋ ਜਾਵੇਗੀ। ਵਿਦਿਆਰਥੀਆ ਨੇ ਗੱਲ ਨੂੰ ਸਮਝ ਕੇ ਧਰਨੇ ਦੀ ਸਮਾਪਤੀ ਕਰ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਜੇਕਰ 24 ਘੰਟੇ ਅੰਦਰ ਪੁਲਿਸ ਕਾਰਵਾਈ ਨਾ ਹੋਈ, ਤਾਂ ਸੰਘਰਸ਼ ਨੂੰ ਦੁਬਾਰਾ ਸ਼ੁਰੂ ਕਰ ਦਿੱਤਾ ਜਾਵੇਗਾ।