ਫ਼ਰਜ਼ ਪ੍ਰਤੀ ਸਮਰਪਣ ਤੇ ਕਾਰਜਕੁਸ਼ਲਤਾ ਲਈ ਸਚਿਨ ਸਿੰਗਲਾ ਸਨਮਾਨਿਤ
ਚੰਡੀਗੜ੍ਹ, 17 ਅਗਸਤ (ਸੰਦੀਪ ਕੁਮਾਰ ਮਾਹਨਾ)- ਯੂ. ਟੀ.
ਚੰਡੀਗੜ੍ਹ, 17 ਅਗਸਤ (ਸੰਦੀਪ ਕੁਮਾਰ ਮਾਹਨਾ)- ਯੂ. ਟੀ. ਪ੍ਰਸ਼ਾਸਨ ਵਿਚ ਲੋਕ ਸੰਪਰਕ ਵਿਭਾਗ ਦੇ ਸਹਾਇਕ ਲੋਕ ਸੰਪਰਕ ਅਧਿਕਾਰੀ ਸਚਿਨ ਸਿੰਗਲਾ ਦੀਆਂ ਲਗਾਤਾਰ ਸ਼ਾਨਦਾਰ ਸੇਵਾਵਾਂ ਨੂੰ ਮਾਨਤਾ ਦਿੰਦਿਆਂ ਆਜ਼ਾਦੀ ਦਿਹਾੜੇ ਮੌਕੇ ਸੈਕਟਰ 17 ਪਰੇਡ ਗਰਾਊਂਡ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਉਨ੍ਹਾਂ ਨੂੰ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਯੂ. ਟੀ. ਦੇ ਮੁੱਖ ਸਕੱਤਰ ਐਚ ਰਾਜੇਸ਼ ਪ੍ਰਸਾਦ ਅਤੇ ਡੀ. ਸੀ. ਨਿਸ਼ਾਂਤ ਕੁਮਾਰ ਯਾਦਵ ਵੀ ਮੌਜੂਦ ਸਨ। ਰਾਜਪਾਲ ਕਟਾਰੀਆ ਵਲੋਂ ਮੀਡੀਆ ਅਤੇ ਪ੍ਰਸ਼ਾਸਨ ਵਿਚਾਲੇ ਤਾਲਮੇਲ ਬਣਾਉਣ ਵਿਚ ਉਨ੍ਹਾਂ ਦੀ ਭੂਮਿਕਾ ਨੂੰ ਵਿਸ਼ੇਸ਼ ਤੌਰ ’ਤੇ ਸਰਾਹਿਆ ਗਿਆ। ਪ੍ਰਸ਼ਾਸਨਿਕ ਅਧਿਕਾਰੀਆਂ ਅਨੁਸਾਰ ਸਾਲ 2018 ਤੋਂ ਹੁਣ ਤੱਕ ਦੀਆਂ ਸੇਵਾਵਾਂ ਦੌਰਾਨ ਸਚਿਨ ਸਿੰਗਲਾ ਨੇ ਵਿਭਾਗ ਦੇ ਵੱਖ-ਵੱਖ ਕਾਰਜਾਂ ਵਿਚ ਸਰਗਰਮ ਯੋਗਦਾਨ ਪਾਇਆ ਹੈ। ਉਨ੍ਹਾਂ ਦੀਆਂ ਨਿਰੰਤਰ ਅਤੇ ਸਮਰਪਿਤ ਸੇਵਾਵਾਂ ਨੂੰ ਮਾਨਤਾ ਦਿੰਦਿਆਂ ਦਿੱਤਾ ਗਿਆ ਪ੍ਰਸ਼ੰਸਾ ਪੱਤਰ ਉਨ੍ਹਾਂ ਦੀ ਪੇਸ਼ੇਵਰ ਕਾਰਜਕੁਸ਼ਲਤਾ, ਫ਼ਰਜ਼ ਪ੍ਰਤੀ ਸਮਰਪਣ ਅਤੇ ਜਨ ਸੰਪਰਕ ਖੇਤਰ ਵਿਚ ਪਾਏ ਯੋਗਦਾਨ ਦੀ ਸ਼ਲਾਘਾ ਦਾ ਪ੍ਰਤੀਕ ਹੈ।