ਹੋਟਲ ਦੇ ਕਮਰੇ ‘ਚੋਂ ਹੈਰੋਇਨ ਬਰਾਮਦ, ਤਸਕਰ ਗ੍ਰਿਫ਼ਤਾਰ
ਜ਼ੀਰਕਪੁਰ, 17 ਅਗਸਤ (ਮਨਿੰਦਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਪਟਿਆਲਾ ਰੋਡ ‘ਤੇ ਸਥਿਤ ਹੋਟਲ ਇਲੈਵਨ ‘ਤੇ ਛਾਪਾ ਮਾਰ ਕੇ ਇਕ ਵਿਅਕਤੀ ਨੂੰ 30. 10 ਗ੍ਰਾਮ ਹੈਰੋਇਨ ਅਤੇ 19 ਖਾਲੀ ਮੋਮੀ ਲਿਫ਼ਾਫ਼ਿਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ।
ਜ਼ੀਰਕਪੁਰ, 17 ਅਗਸਤ (ਮਨਿੰਦਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਪਟਿਆਲਾ ਰੋਡ ‘ਤੇ ਸਥਿਤ ਹੋਟਲ ਇਲੈਵਨ ‘ਤੇ ਛਾਪਾ ਮਾਰ ਕੇ ਇਕ ਵਿਅਕਤੀ ਨੂੰ 30.10 ਗ੍ਰਾਮ ਹੈਰੋਇਨ ਅਤੇ 19 ਖਾਲੀ ਮੋਮੀ ਲਿਫ਼ਾਫ਼ਿਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮ ਵਿਰੁੱਧ ਐਨ. ਡੀ. ਪੀ. ਐਸ. ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਜ਼ੀਰਕਪੁਰ ਥਾਣੇ ਦੇ ਏ. ਐੱਸ. ਆਈ. ਬਲਜੀਤ ਸਿੰਘ ਨੂੰ ਸੂਚਨਾ ਮਿਲੀ ਕਿ ਪੀ. ਸੀ. ਆਰ. ਟੀਮ ਨੇ ਹੋਟਲ ਇਲੈਵਨ ਦੇ ਕਮਰਾ ਨੰ. 401 ‘ਚ ਇਕ ਸ਼ੱਕੀ ਵਿਅਕਤੀ ਨੂੰ ਰੋਕਿਆ ਹੋਇਆ ਹੈ, ਜਿਸ ‘ਤੇ ਨਸ਼ੀਲੇ ਪਦਾਰਥ ਰੱਖਣ ਦਾ ਸ਼ੱਕ ਸੀ। ਜਾਣਕਾਰੀ ਤੋਂ ਬਾਅਦ ਇਕ ਪੁਲਿਸ ਟੀਮ ਸ਼ੱਕੀ ਵਿਅਕਤੀ ਦੀ ਜਾਂਚ ਲਈ ਹੋਟਲ ਪਹੁੰਚੀ। ਇਸ ਦੌਰਾਨ ਸ਼ੱਕੀ ਵਿਅਕਤੀ ਦੀ ਪਛਾਣ ਗੁਰਮੀਤ ਸਿੰਘ ਵਾਸੀ ਆਈ. ਟੀ. ਏ. ਸੀ. ਕਾਲੋਨੀ ਬਨੂੰੜ ਵਜੋਂ ਹੋਈ। ਤਲਾਸ਼ੀ ਦੌਰਾਨ ਉਸ ਦੀ ਪੈਂਟ ਦੀ ਖੱਬੀ ਜੇਬ ‘ਚੋਂ ਇਕ ਪਾਰਦਰਸ਼ੀ ਮੋਮੀ ਲਿਫ਼ਾਫ਼ੇ ‘ਚੋਂ ਹੈਰੋਇਨ ਤੇ ਸੱਜੀ ਜੇਬ ‘ਚੋਂ 19 ਖਾਲੀ ਪਾਰਦਰਸ਼ੀ ਮੋਮੀ ਲਿਫ਼ਾਫ਼ੇ ਬਰਾਮਦ ਹੋਏ। ਪੁਲਿਸ ਦੇ ਅਨੁਸਾਰ ਬਰਾਮਦ ਹੈਰੋਇਨ ਦਾ ਕੁੱਲ ਵਜ਼ਨ 30.10 ਗ੍ਰਾਮ ਸੀ। ਪੁਲਿਸ ਨੇ ਮੌਕੇ ‘ਤੇ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਦੇ ਖ਼ਿਲਾਫ਼ ਐਨ. ਡੀ. ਪੀ. ਐਸ. ਐਕਟ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ।