19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਪੰਜਾਬ ਯੂਨੀਵਰਸਿਟੀ ਨੇ ਪ੍ਰੀਖਿਆ ਫਾਰਮ ਜਮ੍ਹਾਂ ਕਰਵਾਉਣ ਦੀ ਸਮਾਂ-ਸਾਰਣੀ ਕੀਤੀ ਜਾਰੀ ਪ੍ਰੀਖਿਆਵਾਂ 18 ਨਵੰਬਰ ਤੋਂ ਹੋਣਗੀਆਂ ਸ਼ੁਰੂ

ਚੰਡੀਗੜ੍ਹ, 18 ਅਗਸਤ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਸਮੈਸਟਰ ਤੇ ਸਾਲਾਨਾ ਪ੍ਰਣਾਲੀਆਂ ਅਧੀਨ ਯੂ. ਜੀ.

Ad Position 21
No active advertisement
ਅਜੀਤ ਡੈਸਕ 19-08-2026
ਚੰਡੀਗੜ੍ਹ, 18 ਅਗਸਤ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਸਮੈਸਟਰ ਤੇ ਸਾਲਾਨਾ ਪ੍ਰਣਾਲੀਆਂ ਅਧੀਨ ਯੂ.ਜੀ., ਪੀ.ਜੀ., ਪ੍ਰੋਫੈਸ਼ਨਲ, ਸਰਟੀਫਿਕੇਟ, ਡਿਪਲੋਮਾ ਤੇ ਐਡਵਾਂਸਡ ਡਿਪਲੋਮਾ ਕੋਰਸਾਂ ਲਈ ਪ੍ਰੀਖਿਆ ਫਾਰਮ ਅਤੇ ਫੀਸ ਜਮ੍ਹਾਂ ਕਰਵਾਉਣ ਦਾ ਸ਼ਡਿਊਲ ਜਾਰੀ ਕੀਤਾ ਹੈ। ਔਡ ਸਮੈਸਟਰ ਪ੍ਰਣਾਲੀ ਅਧੀਨ ਪਹਿਲੇ, ਤੀਜੇ, ਪੰਜਵੇਂ, ਸੱਤਵੇਂ ਅਤੇ ਨੌਵੇਂ ਸਮੈਸਟਰ ਲਈ ਆਨਲਾਈਨ ਪ੍ਰੀਖਿਆ ਫਾਰਮ ਪੋਰਟਲ 18 ਅਗਸਤ ਤੋਂ ਉਪਲਬਧ ਕਰਵਾ ਦਿੱਤਾ ਗਿਆ ਹੈ। ਪ੍ਰੀਖਿਆਵਾਂ 18 ਨਵੰਬਰ ਤੋਂ ਸ਼ੁਰੂ ਹੋਣਗੀਆਂ। ਬਿਨਾਂ ਲੇਟ ਫੀਸ ਦੇ ਪ੍ਰੀਖਿਆ ਫਾਰਮ ਜਮ੍ਹਾਂ ਕਰਨ ਦੀ ਆਖਰੀ ਮਿਤੀ 17 ਸਤੰਬਰ ਹੈ। ਇਸ ਤੋਂ ਬਾਅਦ ਫਾਰਮ 24 ਸਤੰਬਰ ਤੱਕ 2,850 ਰੁਪਏ, 5 ਅਕਤੂਬਰ ਤੱਕ 8,330 ਰੁਪਏ, 14 ਅਕਤੂਬਰ ਤੱਕ 15,050 ਰੁਪਏ ਅਤੇ 6 ਨਵੰਬਰ ਤੱਕ 28,730 ਰੁਪਏ ਦੀ ਲੇਟ ਫੀਸ ਨਾਲ ਜਮ੍ਹਾਂ ਕਰਵਾਏ ਜਾ ਸਕਦੇ ਹਨ। ਇਹ ਸ਼ਡਿਊਲ ਯੂ.ਜੀ,ਪੀ.ਜੀ, ਰੈਗੂਲਰ, ਪ੍ਰਾਈਵੇਟ ਅਤੇ ਰੀਅਪੀਅਰ ਉਮੀਦਵਾਰਾਂ ਦੇ ਨਾਲ-ਨਾਲ ਸੀ.ਡੀ.ਓ.ਈ (ਯੂ.ਐਸ.ਓ.ਐਸ.) ਰੀਅਪੀਅਰ ਉਮੀਦਵਾਰਾਂ ’ਤੇ ਲਾਗੂ ਹੁੰਦਾ ਹੈ।ਵਿਦਿਆਰਥੀਆ ਦੁਆਰਾ ਰਜਿਸਟਰੇਸ਼ਨ ਜਮ੍ਹਾ ਕਰਨ ਦੀ ਆਖਰੀ ਮਿਤੀ 10 ਸਤੰਬਰ ਹੈ, ਜਦੋਂ ਕਿ ਯੋਗਤਾ ਰਿਪੋਰਟ 24 ਸਤੰਬਰ ਤੱਕ ਜਮ੍ਹਾ ਕੀਤੀ ਜਾਣੀ ਹੈ। ਸਮੈਸਟਰ ਪ੍ਰਣਾਲੀ ਅਧੀਨ ਸਾਲਾਨਾ ਪ੍ਰਣਾਲੀ ਅਤੇ ਦੂਜੇ, ਚੌਥੇ, ਛੇਵੇਂ, ਅੱਠਵੇਂ ਅਤੇ ਦਸਵੇਂ ਸਮੈਸਟਰ ਲਈ ਪ੍ਰੀਖਿਆਵਾਂ 27 ਅਪ੍ਰੈਲ ਤੋਂ ਸ਼ੁਰੂ ਹੋਣੀਆਂ ਹਨ। ਬਿਨਾਂ ਲੇਟ ਫੀਸ ਦੇ ਪ੍ਰੀਖਿਆ ਫਾਰਮ ਜਮ੍ਹਾਂ ਕਰਾਉਣ ਦੀ ਆਖਰੀ ਮਿਤੀ 16 ਫਰਵਰੀ 2027 ਹੈ। 2,850 ਰੁਪਏ, 8,330 ਰੁਪਏ, 15,050 ਰੁਪਏ ਅਤੇ 28,730 ਰੁਪਏ ਦੀ ਲੇਟ ਫੀਸ ਵਾਲੀ ਅਗਲੀ ਆਖਰੀ ਤਾਰੀਖ ਕ੍ਰਮਵਾਰ 23 ਫਰਵਰੀ, 10 ਮਾਰਚ, 25 ਮਾਰਚ ਅਤੇ 16 ਅਪ੍ਰੈਲ, 2027 ਹੈ। ਦੂਜੇ, ਚੌਥੇ, ਛੇਵੇਂ, ਅੱਠਵੇਂ ਅਤੇ ਦਸਵੇਂ ਸਮੈਸਟਰ ਲਈ ਫਾਰਮ ਜਮ੍ਹਾਂ ਕਰਵਾਉਣ ਲਈ ਆਨਲਾਈਨ ਪੋਰਟਲ ਜਨਵਰੀ 2027 ਦੇ ਪਹਿਲੇ ਹਫ਼ਤੇ ਤੋਂ ਉਪਲਬਧ ਹੋਵੇਗਾ। ਵਿਦਿਆਰਥੀ ਹੋਰ ਜਾਣਕਾਰੀ ਲਈ ਪੀਯੂ ਦੀ ਵੈੱਬਸਾਈਟ ’ਤੇ ਜਾ ਸਕਦੇ ਹਨ।
Ad Position 22
No active advertisement
ਪਿਛਲੀ ਖ਼ਬਰ ਕਿਸ਼ੋਰਾਂ ’ਚ ਸਿਹਤਮੰਦ ਸੋਸ਼ਲ ਮੀਡੀਆ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਆਈ. ਸੀ. ਐਮ. ਆਰ ਨੇ ਅਧਿਐਨ ਦੀ ਕੀਤੀ ਸ਼ੁਰੂਆਤ ਅਗਲੀ ਖ਼ਬਰ ‘ ਆਪ’ ਵਲੋਂ ਦੀਪਕ ਸੋਨੀ ਚੰਡੀਗੜ੍ਹ ਯੂਥ ਵਿੰਗ ਦੇ ਕਾਰਜਕਾਰੀ ਪ੍ਰਧਾਨ ਨਿਯੁਕਤ
Ad Position 24