19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਕਿਸ਼ੋਰਾਂ ’ਚ ਸਿਹਤਮੰਦ ਸੋਸ਼ਲ ਮੀਡੀਆ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਆਈ. ਸੀ. ਐਮ. ਆਰ ਨੇ ਅਧਿਐਨ ਦੀ ਕੀਤੀ ਸ਼ੁਰੂਆਤ

ਚੰਡੀਗੜ੍ਹ, 18 ਅਗਸਤ (ਮਾਰਕੰਡਾ)- ਪੀ. ਜੀ.

Ad Position 21
No active advertisement
ਅਜੀਤ ਡੈਸਕ 19-08-2026
ਚੰਡੀਗੜ੍ਹ, 18 ਅਗਸਤ (ਮਾਰਕੰਡਾ)- ਪੀ. ਜੀ. ਆਈ. ਚੰਡੀਗੜ੍ਹ ਵਿਚ ਕਿਸ਼ੋਰਾਂ ਦੇ ਸੋਸ਼ਲ ਮੀਡੀਆ ਦੀ ਵਰਤੋਂ ਨਾਲ ਜੁੜੀਆਂ ਸਿਹਤ ਤੇ ਸਮਾਜਿਕ ਚਿੰਤਾਵਾਂ ਦਾ ਹੱਲ ਕਰਨ ਲਈ ਇਕ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਦੁਆਰਾ ਇਕ ਅਧਿਐਨ ਕੀਤਾ ਜਾ ਰਿਹਾ ਹੈ, ਜਿਸ ਵਿਚ ਕਿਸ਼ੋਰਾਂ ਦੀ ਸੋਸ਼ਲ-ਮੀਡੀਆ-ਵਰਤੋਂ ਦੇ ਕਾਰਨ ਬੱਚਿਆਂ-ਪਰਿਵਾਰਕ ਸਬੰਧਾਂ, ਸ਼ਰਾਬ-ਵਰਤੋਂ ਤੇ ਜਿਨਸੀ-ਸਿਹਤ ਮੁੱਦਿਆਂ ਲਈ ਸਮਾਜਿਕ ਮਾਰਕੀਟਿੰਗ ਦਖਲਅੰਦਾਜ਼ੀ ਸਾਮਲ ਹਨ। ਬਹੁ-ਅਨੁਸ਼ਾਸਨੀ ਖੋਜ ਟੀਮ ਵਿਚ ਡਾ. ਅਰੁਣ ਕੇ. ਅਗਰਵਾਲ, ਪ੍ਰੋਫੈਸਰ ਅਤੇ ਮੁਖੀ ਡਾ. ਮਧੂ ਗੁਪਤਾ, ਪ੍ਰੋਫੈਸਰ ਡਾ. ਕਪਿਲ ਗੋਇਲ ਐਸੋਸੀਏਟ ਪ੍ਰੋਫੈਸਰ ਕਮਿਊਨਿਟੀ ਮੈਡੀਸਨ ਵਿਭਾਗ ਅਤੇ ਸਕੂਲ ਆਫ਼ ਪਬਲਿਕ ਹੈਲਥ ਡਾ. ਅਸੀਮ ਮਹਿਰਾ ਐਡੀਸ਼ਨਲ ਪ੍ਰੋਫੈਸਰ ਮਨੋਰੋਗ ਵਿਭਾਗ ਪੀ.ਜੀ.ਆਈ ਇਸ ਪ੍ਰੋਜੈਕਟ ਦੇ ਸਹਿ-ਮੁੱਖ ਜਾਂਚਕਰਤਾਵਾਂ ਵਜੋਂ ਸ਼ਾਮਲ ਹਨ। ਇਸ ਅਧਿਐਨ ਵਿਚ ਕਿਸ਼ੋਰਾਂ ਦੀ ਸੋਸ਼ਲ ਮੀਡੀਆ ਦੀ ਵਰਤੋਂ ਨਾਲ ਜੁੜੇ ਤਿੰਨ ਮੁੱਖ ਖੇਤਰਾਂ ’ਤੇ ਕੇਂਦ੍ਰਿਤ ਹੈ। ਜਿੱਥੇ ਬੱਚਿਆ ਵਿਚ ਪਰਿਵਾਰਕ ਸਬੰਧ, ਸ਼ਰਾਬ ਨਾਲ ਸਬੰਧਤ ਵਿਵਹਾਰ ਅਤੇ ਜਿਨਸੀ ਸਿਹਤ ਸੰਬੰਧੀ ਚਿੰਤਾਵਾਂ ਪੈਂਦਾ ਹੋ ਗਈਆ ਹਨ। ਇਹ ਅਧਿਐਨ ਚੰਡੀਗੜ੍ਹ, ਪੰਚਕੂਲਾ ਤੇ ਮੋਹਾਲੀ ਵਿਚ ਕੀਤਾ ਜਾ ਰਿਹਾ ਹੈ, ਜਿਸ ਵਿਚ ਸੀਨੀਅਰ ਸੈਕੰਡਰੀ ਸਕੂਲ ਸ਼ਾਮਲ ਹਨ। ਅਧਿਐਨ ਵਿਚ 9ਵੀਂ ਤੋਂ 12ਵੀਂ ਜਮਾਤ ਵਿਚ ਪੜ੍ਹ ਰਹੇ 14-17 ਸਾਲ ਦੀ ਉਮਰ ਦੇ ਕਿਸ਼ੋਰਾਂ ਨੂੰ ਸ਼ਾਮਲ ਕੀਤਾ ਜਾਵੇਗਾ, ਜਿਸ ਵਿਚ ਹਰੇਕ ਸ਼ਹਿਰ ਦੇ ਲਗਪਗ 420 ਵਿਦਿਆਰਥੀ ਸ਼ਾਮਲ ਹੋਣਗੇ। ਇਹ ਪ੍ਰੋਜੈਕਟ ਹੁਣ ਬੱਚਿਆ ਨੂੰ ਮੋਬਾਈਲ ਤੋ ਰੋਕਣਾ ਦੇ ਪੜਾਅ ਵਿਚ ਦਾਖਲ ਹੋ ਗਿਆ ਹੈ ਤੇ ਇਸ ਸਮੇਂ ਭਾਗ ਲੈਣ ਵਾਲੇ ਸਕੂਲਾਂ ਨੂੰ ਪਹਿਲਾ ਮਹੀਨਾ ਦਿੱਤਾ ਜਾ ਰਿਹਾ ਹੈ। ਤਿੰਨ ਮਹੀਨੇ ਰੋਕਣ ਤੋਂ ਬਾਅਦ ਪ੍ਰਤੀ ਮਹੀਨਾ ਇਕ ਸੈਸ਼ਨ ਹੋਵੇਗਾ, ਜਿਸ ਵਿਚ ਹਰੇਕ ਸੈਸ਼ਨ ਲਗਪਗ ਇਕ ਤੋਂ ਡੇਢ ਘੰਟੇ ਤੱਕ ਚੱਲਗਾ। ਖੋਜ ਟੀਮ ਨੂੰ ਉਮੀਦ ਹੈ ਕਿ ਇਹ ਅਧਿਐਨ ਇਸ ਬਾਰੇ ਵਿਹਾਰਕ, ਸਬੂਤ-ਅਧਾਰਤ ਸੂਝ ਪੈਦਾ ਕਰੇਗਾ। ਇਸ ਦਾ ਮੁੱਖ ਉਦੇਸ਼ ਕਿਸ਼ੋਰਾਂ ਨੂੰ ਸੋਸ਼ਲ ਮੀਡੀਆ ਨਾਲ ਸਿਹਤਮੰਦ ਸਬੰਧ, ਮਜ਼ਬੂਤ ਪਰਿਵਾਰਕ ਸਬੰਧ ਅਤੇ ਵਧਦੇ ਡਿਜੀਟਲ ਵਾਤਾਵਰਣ ਵਿਚ ਸੂਚਿਤ ਅਤੇ ਜ਼ਿੰਮੇਵਾਰ ਫੈਸਲੇ ਲੈਣ ਦੀ ਸਮਰੱਥਾ ਵਿਕਸਤ ਕਰਨ ਵਿਚ ਮਦਦ ਕਰਨਾ ਹੈ।
Ad Position 22
No active advertisement
ਪਿਛਲੀ ਖ਼ਬਰ ਪ੍ਰਦੇਸ਼ ਦੀ 10 ਲੱਖ ਏਕੜ ਜ਼ਮੀਨ ਦੇ ਸੁਧਾਰ ਲਈ ਜਿਪਸਮ ਖਰੀਦ ਨੂੰ ਪ੍ਰਵਾਨਗੀ-ਮੁੱਖ ਮੰਤਰੀ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਨੇ ਪ੍ਰੀਖਿਆ ਫਾਰਮ ਜਮ੍ਹਾਂ ਕਰਵਾਉਣ ਦੀ ਸਮਾਂ-ਸਾਰਣੀ ਕੀਤੀ ਜਾਰੀ ਪ੍ਰੀਖਿਆਵਾਂ 18 ਨਵੰਬਰ ਤੋਂ ਹੋਣਗ...
Ad Position 24