19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਆਫ਼ਤ ਦੌਰਾਨ ਸਿਹਤ ਸੇਵਾਵਾਂ ਦੀ ਨਿਰੰਤਰਤਾ ਸਭ ਤੋਂ ਮਹੱਤਵਪੂਰਨ ਹੈ- ਡਾ. ਸੁਮਨ ਸਿੰਘ

ਚੰਡੀਗੜ੍ਹ, 18 ਅਗਸਤ (ਮਾਰਕੰਡਾ)- ਆਫ਼ਤ ਦੌਰਾਨ ਸਿਹਤ ਸੇਵਾਵਾਂ ਦੀ ਨਿਰੰਤਰਤਾ ਬਹੁਤ ਮਹੱਤਵਪੂਰਨ ਹੁੰਦੀ ਹੈ, ਜਿਸ ਵਿਚ ਔਰਤਾਂ, ਕਿਸ਼ੋਰ ਲੜਕੀਆਂ ਤੇ ਹੋਰ ਕਮਜ਼ੋਰ ਸਮੂਹਾਂ ਦੀਆਂ ਜਿਨਸੀ ਅਤੇ ਪ੍ਰਜਣਨ ਸਿਹਤ ਜ਼ਰੂਰਤਾਂ ਨੂੰ ਆਫ਼ਤ ਪ੍ਰਬੰਧਨ ਦੀ ਮੁੱਖ ਧਾਰਾ ਵਿਚ ਸ਼ਾਮਲ ਕਰਨਾ ਜ਼ਰੂਰੀ ਹੈ। ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਹੈ ਕਿ ਕੇਂਦਰੀ ਸਾਸ਼ਤ ਪ੍ਰਦੇਸ ਚੰਡੀਗੜ੍ਹ ਦੇ ਸਿਹਤ ਵਿਭਾਗ ਦੇ ਡਾਇਰੈਕਟਰ ਡਾ.

Ad Position 21
No active advertisement
ਫੈਮਿਲੀ ਪਲੈਨਿੰਗ ਐਸੋਸੀਏਸ਼ਨ ਆਫ਼ ਇੰਡੀਆ ਦੁਆਰ ਕਰਵਾਏ ਗਏ ਸੈਮੀਨਾਰ ਦੌਰਾਨ ਸਾਂਝੀ ਤਸਵੀਰ ਕਰਾਉਂਦੇ ਹੋਏ। ਤਸਵੀਰ : ਗੁਰਿੰਦਰ ਸਿੰਘ 19-08-2026
ਚੰਡੀਗੜ੍ਹ, 18 ਅਗਸਤ (ਮਾਰਕੰਡਾ)- ਆਫ਼ਤ ਦੌਰਾਨ ਸਿਹਤ ਸੇਵਾਵਾਂ ਦੀ ਨਿਰੰਤਰਤਾ ਬਹੁਤ ਮਹੱਤਵਪੂਰਨ ਹੁੰਦੀ ਹੈ, ਜਿਸ ਵਿਚ ਔਰਤਾਂ, ਕਿਸ਼ੋਰ ਲੜਕੀਆਂ ਤੇ ਹੋਰ ਕਮਜ਼ੋਰ ਸਮੂਹਾਂ ਦੀਆਂ ਜਿਨਸੀ ਅਤੇ ਪ੍ਰਜਣਨ ਸਿਹਤ ਜ਼ਰੂਰਤਾਂ ਨੂੰ ਆਫ਼ਤ ਪ੍ਰਬੰਧਨ ਦੀ ਮੁੱਖ ਧਾਰਾ ਵਿਚ ਸ਼ਾਮਲ ਕਰਨਾ ਜ਼ਰੂਰੀ ਹੈ। ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਹੈ ਕਿ ਕੇਂਦਰੀ ਸਾਸ਼ਤ ਪ੍ਰਦੇਸ ਚੰਡੀਗੜ੍ਹ ਦੇ ਸਿਹਤ ਵਿਭਾਗ ਦੇ ਡਾਇਰੈਕਟਰ ਡਾ. ਸੁਮਨ ਸਿੰਘ ਵਲੋਂ ਫੈਮਿਲੀ ਪਲੈਨਿੰਗ ਐਸੋਸੀਏਸ਼ਨ ਆਫ਼ ਇੰਡੀਆ, ਪੰਚਕੂਲਾ ਸ਼ਾਖਾ ਦੁਆਰਾ ਪੰਜਾਬ ਹੜ੍ਹ ਪ੍ਰਤੀਕਿਰਿਆ ਦੇ ਤਜਰਬਿਆਂ ਨੂੰ ਸਾਂਝਾ ਕਰਨ ਅਤੇ ਵਿਸ਼ਵ ਮਾਨਵਤਾਵਾਦੀ ਦਿਵਸ ਮਨਾਉਣ ਲਈ ਕਰਵਾਏ ਇਕ ਸਮਾਗਮ ਦੌਰਾਨ ਸੰਬੋਧਨ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਸਮੇਂ ਮਨੁੱਖੀ ਭਾਈਚਾਰੇ ਨੂੰ ਸੇਵਾਵਾਂ ਅਤੇ ਸਹਾਇਤਾ ਪ੍ਰਦਾਨ ਕਰਨ ਲਈ ਐਫ.ਪੀ.ਏ ਇੰਡੀਆ ਦੇ ਯਤਨ ਸ਼ਲਾਘਾਯੋਗ ਹਨ। ਐਫ. ਪੀ. ਏ. ਇੰਡੀਆ ਦੀ ਡਾਇਰੈਕਟਰ ਜਨਰਲ ਡਾ. ਕਲਪਨਾ ਆਪਟੇ ਨੇ ਕਿਹਾ ਕਿ ਮਨੁੱਖੀ ਸੰਕਟਾਂ ਦੌਰਾਨ ਸੇਵਾਵਾਂ ਕੋਈ ਵਾਧੂ ਲਾਭ ਨਹੀਂ ਹਨ, ਸਗੋਂ ਜ਼ਰੂਰੀ ਸਿਹਤ ਸੇਵਾਵਾਂ ਦਾ ਇਕ ਅਨਿੱਖੜਵਾਂ ਅੰਗ ਹਨ। ਐਫ. ਪੀ. ਏ. ਇੰਡੀਆ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਹਰ ਵਿਅਕਤੀ, ਖ਼ਾਸ ਕਰਕੇ ਔਰਤਾਂ ਅਤੇ ਕੁੜੀਆਂ ਨੂੰ ਆਫ਼ਤਾਂ ਦੇ ਬਾਵਜੂਦ ਵੀ ਸਨਮਾਨਜਨਕ ਅਤੇ ਗੁਣਵੱਤਾ ਵਾਲੀਆਂ ਜਿਨਸੀ ਅਤੇ ਪ੍ਰਜਣਨ ਸਿਹਤ ਸੇਵਾਵਾਂ ਤੱਕ ਪਹੁੰਚ ਹੋਵੇ। ਪੰਜਾਬ ਵਿਚ ਹੜ੍ਹ ਪ੍ਰਤੀਕਿਰਿਆ ਤੋਂ ਪ੍ਰਾਪਤ ਅਨੁਭਵ ਭਵਿੱਖ ਦੀਆਂ ਆਫ਼ਤ ਪ੍ਰਬੰਧਨ ਰਣਨੀਤੀਆਂ ਨੂੰ ਮਜ਼ਬੂਤ ਕਰਨ ਵਿਚ ਮਦਦ ਕਰਨਗੇ।ਐਫ. ਪੀ. ਏ. ਇੰਡੀਆ ਦੀ ਪ੍ਰੋਗਰਾਮ ਲੀਡ ਅਮਿਤਾ ਧਨੁ ਨੇ ਜਿਨਸੀ ਅਤੇ ਪ੍ਰਜਣਨ ਸਿਹਤ ਸੇਵਾਵਾਂ ਨੂੰ ਆਫ਼ਤ ਪ੍ਰਬੰਧਨ ਯੋਜਨਾਬੰਦੀ ਵਿਚ ਜੋੜਨ ’ਤੇ ਇਕ ਵਿਸ਼ੇਸ਼ ਸੈਸ਼ਨ ਕਰਵਾਇਆ। ਉਨ੍ਹਾਂ ਨੇ ਪਰਿਵਾਰ ਨਿਯੋਜਨ, ਮਾਵਾਂ ਦੀ ਸਿਹਤ, ਸੁਰੱਖਿਅਤ ਜਣੇਪਾ ਸੇਵਾਵਾਂ, ਤੇ ਹੋਰ ਜਿਨਸੀ ਅਤੇ ਪ੍ਰਜਣਨ ਸਿਹਤ ਸੇਵਾਵਾਂ ਨੂੰ ਆਫ਼ਤ ਪ੍ਰਬੰਧਨ ਯੋਜਨਾਵਾਂ ਵਿਚ ਸ਼ਾਮਲ ਕਰਨ ਦੀ ਜ਼ਰੂਰਤ ’ਤੇ ਵਿਸਥਾਰ ਨਾਲ ਚਰਚਾ ਕੀਤੀ। ਡਾ. ਪੱਲਵੀ ਅਤੇ ਡਾ. ਸ਼ਰਧਾ ਨੇ ਆਫ਼ਤ ਦੇ ਸ਼ੁਰੂਆਤੀ ਪੜਾਵਾਂ ਵਿਚ ਜਿਨਸੀ ਅਤੇ ਪ੍ਰਜਣਨ ਸਿਹਤ ਸੇਵਾਵਾਂ ਲਈ ਤਰਜੀਹਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਐਫ.ਪੀ.ਏ. ਇੰਡੀਆ, ਪੰਚਕੂਲਾ ਦੇ ਜਨਰਲ ਮੈਨੇਜਰ ਮਨੋਜ ਕੁਮਾਰ ਨੇ ਪੰਜਾਬ, ਭਾਰਤ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਐਫ.ਪੀ.ਏ ਇੰਡੀਆ ਦੇ ਸਿਹਤ ਸੰਭਾਲ ਯਤਨਾਂ ਬਾਰੇ ਇਕ ਸੰਖੇਪ ਜਾਣਕਾਰੀ ਪੇਸ਼ ਕੀਤੀ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਲੋਕ ਨਾਚ ਭੰਗੜੇ ਦੇ ਨਾਲ ਕਲਾਕਾਰਾਂ ਨੇ ਤਿਰੰਗੇ ਦੇ ਸਨਮਾਨ ’ਚ ਦਿੱਤੀਆਂ ਪੇਸ਼ਕਾਰੀਆਂ ਅਗਲੀ ਖ਼ਬਰ ਗੈਂਗਸਟਰਾਂ ’ਤੇ ਵਾਰ ਦਾ 210ਵਾਂ ਦਿਨ ਪੰਜਾਬ ਪੁਲਿਸ ਵਲੋਂ 537 ਥਾਈਂ ਛਾਪੇਮਾਰੀ, 295 ਕਾਬੂ
Ad Position 24