19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਪੰਜਾਬ ਦੇ ਲੋਕ ਨਾਚ ਭੰਗੜੇ ਦੇ ਨਾਲ ਕਲਾਕਾਰਾਂ ਨੇ ਤਿਰੰਗੇ ਦੇ ਸਨਮਾਨ ’ਚ ਦਿੱਤੀਆਂ ਪੇਸ਼ਕਾਰੀਆਂ

ਚੰਡੀਗੜ੍ਹ, 18 ਅਗਸਤ (ਅਜਾਇਬ ਸਿੰਘ ਔਜਲਾ)- ਸਥਾਨਕ ਸੈਕਟਰ 40 ਪਾਰਕ ਵਿਚ ਭੰਗੜਾ ਗਰੁੱਪ ਵਲੋਂ ਵਿਸ਼ੇਸ਼ ਲੋਕ ਨਾਚ ਭੰਗੜੇ ਦੇ ਸੁਮੇਲ ’ਚ ਦਿਲਕਸ਼ ਪੇਸ਼ਕਾਰੀਆਂ ਦਿੱਤੀਆਂ ਗਈਆਂ। ਪੰਜਾਬੀ ਲੋਕ ਸੱਭਿਆਚਾਰ ਤੇ ਦੇਸ਼ ਭਗਤੀ ਨਾਲ ਭਰੇ ਇਸ ਪ੍ਰੋਗਰਾਮ ਨੇ ਦਰਸ਼ਕਾਂ ਨੂੰ ਮੋਹਿਤ ਕੀਤਾ।

Ad Position 21
No active advertisement
ਅਜੀਤ ਡੈਸਕ 19-08-2026
ਚੰਡੀਗੜ੍ਹ, 18 ਅਗਸਤ (ਅਜਾਇਬ ਸਿੰਘ ਔਜਲਾ)- ਸਥਾਨਕ ਸੈਕਟਰ 40 ਪਾਰਕ ਵਿਚ ਭੰਗੜਾ ਗਰੁੱਪ ਵਲੋਂ ਵਿਸ਼ੇਸ਼ ਲੋਕ ਨਾਚ ਭੰਗੜੇ ਦੇ ਸੁਮੇਲ ’ਚ ਦਿਲਕਸ਼ ਪੇਸ਼ਕਾਰੀਆਂ ਦਿੱਤੀਆਂ ਗਈਆਂ। ਪੰਜਾਬੀ ਲੋਕ ਸੱਭਿਆਚਾਰ ਤੇ ਦੇਸ਼ ਭਗਤੀ ਨਾਲ ਭਰੇ ਇਸ ਪ੍ਰੋਗਰਾਮ ਨੇ ਦਰਸ਼ਕਾਂ ਨੂੰ ਮੋਹਿਤ ਕੀਤਾ। ਭੰਗੜਾ ਕਲਾਕਾਰਾਂ ਨੇ ਢੋਲ ਦੀਆਂ ਤਾਲਾਂ ’ਤੇ ਆਪਣੇ ਮਨਮੋਹਕ ਪ੍ਰਦਰਸ਼ਨ ਨਾਲ ਪੰਜਾਬੀ ਸੱਭਿਆਚਾਰ ਦੀ ਇੱਕ ਜੀਵੰਤ ਝਲਕ ਪੇਸ਼ ਕੀਤੀ। ਇਸ ਸਮਾਗਮ ਦੌਰਾਨ ਤਿਰੰਗਾ ਲਹਿਰਾਇਆ ਗਿਆ, ਜਿਸ ਨਾਲ ਦੇਸ਼ ਪ੍ਰਤੀ ਸਤਿਕਾਰ ਅਤੇ ਏਕਤਾ ਦਾ ਸੰਦੇਸ਼ ਦਿੱਤਾ ਗਿਆ। ਸਥਾਨਕ ਲੋਕਾਂ ਨੇ ਵੀ ਇਸ ਸਮਾਗਮ ਦਾ ਆਨੰਦ ਮਾਣਿਆ ਅਤੇ ਕਲਾਕਾਰਾਂ ਦੀ ਹੌਸਲਾ ਅਫਜ਼ਾਈ ਕੀਤੀ। ਐਡਵੋਕੇਟ ਰਿੰਕੂ ਭਾਦੁੜੀ, ਮੁਖ਼ਤਿਆਰ ਸਿੰਘ, ਸੁਰਿੰਦਰ ਸਿੰਘ, ਦੀਪਿਕਾ ਆਹੂਜਾ, ਅਵਤਾਰ ਸਿੰਘ ਬਾਜਵਾ, ਇਕਬਾਲ ਸਿੰਘ, ਮਾਇਆ ਦੇਵੀ ਅਤੇ ਚਰਨਜੀਤ ਕੌਰ ਸਮੇਤ ਹੋਰ ਬਹੁਤ ਸਾਰੇ ਲੋਕ ਇਸ ਮੌਕੇ ਮੌਜੂਦ ਸਨ। ਇਸ ਮੌਕੇ ਪ੍ਰਬੰਧਕਾਂ ਨੇ ਕਿਹਾ ਕਿ ਅਜਿਹੇ ਸਮਾਗਮ ਨਾ ਸਿਰਫ਼ ਨੌਜਵਾਨਾਂ ਅਤੇ ਸਮਾਜ ਨੂੰ ਆਪਣੇ ਸੱਭਿਆਚਾਰ ਨਾਲ ਜੋੜਦੇ ਹਨ, ਸਗੋਂ ਆਪਸੀ ਭਾਈਚਾਰੇ, ਏਕਤਾ ਤੇ ਦੇਸ਼ ਭਗਤੀ ਦੀ ਭਾਵਨਾ ਨੂੰ ਵੀ ਮਜ਼ਬੂਤ ਕਰਦੇ ਹਨ। ਭੰਗੜਾ ਪੰਜਾਬ ਦੇ ਅਮੀਰ ਲੋਕ ਸੱਭਿਆਚਾਰ ਦਾ ਇਕ ਚਿੰਨ੍ਹ ਹੈ ਤੇ ਇਸ ਨੂੰ ਸਮੂਹਿਕ ਤੌਰ ’ਤੇ ਪੇਸ਼ ਕਰਨਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੀ ਵਿਰਾਸਤ ਨਾਲ ਜੋੜਨ ਦਾ ਇੱਕ ਸੁੰਦਰ ਯਤਨ ਇਨ੍ਹਾਂ ਪੇਸ਼ਕਾਰੀਆਂ ਨਾਲ ਰਿਹਾ ਉੱਥੇ ਇਸ ਪ੍ਰੋਗਰਾਮ ਨੇ ਪੰਜਾਬੀ ਸੱਭਿਆਚਾਰ, ਦੇਸ਼ ਭਗਤੀ ਅਤੇ ਭਾਈਚਾਰਕ ਏਕਤਾ ਦਾ ਇਕ ਵਧੀਆ ਸੰਦੇਸ਼ ਵੀ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਇਕ ਮੁਲਜ਼ਮ ਗ੍ਰਿਫ਼ਤਾਰ ਅਗਲੀ ਖ਼ਬਰ ਆਫ਼ਤ ਦੌਰਾਨ ਸਿਹਤ ਸੇਵਾਵਾਂ ਦੀ ਨਿਰੰਤਰਤਾ ਸਭ ਤੋਂ ਮਹੱਤਵਪੂਰਨ ਹੈ- ਡਾ. ਸੁਮਨ ਸਿੰਘ
Ad Position 24