ਪੰਜਾਬ ਬੰਦ ਦੇ ਸੱਦੇ ਦਾ ਰਾਜਧਾਨੀ ਚੰਡੀਗੜ੍ਹ ’ਚ ਵੀ ਰਿਹਾ ਅਸਰ
ਆਵਾਜਾਈ ਰਹੀ ਠੱਪ, ਸਕੂਲੀ ਵਿਦਿਆਰਥੀਆਂ ਨੂੰ ਰਹੀ ਛੁੱਟੀ, ਕਾਰੋਬਾਰੀ ਨਾ ਪਹੁੰਚੇ
ਚੰਡੀਗੜ੍ਹ, 21 ਅਗਸਤ (ਸੁਖਵਿੰਦਰ ਸਿੰਘ ਸ਼ਾਨ)- ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ਼ ਮੋਰਚੇ ਵਲੋਂ 21 ਅਗਸਤ ਨੂੰ ਭਾਵੇਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ, ਪਰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਵੀ ‘ਪੰਜਾਬ ਬੰਦ’ ਦਾ ਅਸਰ ਦੇਖਣ ਨੂੰ ਮਿਲਿਆ ਹੈ। ਬੰਦ ਦੇ ਸਮੇਂ ਦੌਰਾਨ ਪੰਜਾਬ-ਚੰਡੀਗੜ੍ਹ ਨੂੰ ਜੋੜਦੀਆਂ ਸੜਕਾਂ ’ਤੇ ਬੰਦੀ ਸਿੰਘਾਂ ਦੇ ਸਮਰਥਕਾਂ ਵਲੋਂ ਰੋਕਾਂ ਖੜ੍ਹੀਆਂ ਕਰਕੇ ਆਵਾਜਾਈ ਰੋਕੀ ਗਈ ਜਿਸ ਕਾਰਨ ਪੰਜਾਬ ਤੋਂ ਚੰਡੀਗੜ੍ਹ ਅਤੇ ਚੰਡੀਗੜ੍ਹ ਤੋਂ ਪੰਜਾਬ ਜਾਣ ਵਾਲੀਆਂ ਬੱਸਾਂ ਬੰਦਾਂ ਰਹੀਆਂ।
ਚੰਡੀਗੜ੍ਹ, 21 ਅਗਸਤ (ਸੁਖਵਿੰਦਰ ਸਿੰਘ ਸ਼ਾਨ)- ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ਼ ਮੋਰਚੇ ਵਲੋਂ 21 ਅਗਸਤ ਨੂੰ ਭਾਵੇਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ, ਪਰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਵੀ ‘ਪੰਜਾਬ ਬੰਦ’ ਦਾ ਅਸਰ ਦੇਖਣ ਨੂੰ ਮਿਲਿਆ ਹੈ। ਬੰਦ ਦੇ ਸਮੇਂ ਦੌਰਾਨ ਪੰਜਾਬ-ਚੰਡੀਗੜ੍ਹ ਨੂੰ ਜੋੜਦੀਆਂ ਸੜਕਾਂ ’ਤੇ ਬੰਦੀ ਸਿੰਘਾਂ ਦੇ ਸਮਰਥਕਾਂ ਵਲੋਂ ਰੋਕਾਂ ਖੜ੍ਹੀਆਂ ਕਰਕੇ ਆਵਾਜਾਈ ਰੋਕੀ ਗਈ ਜਿਸ ਕਾਰਨ ਪੰਜਾਬ ਤੋਂ ਚੰਡੀਗੜ੍ਹ ਅਤੇ ਚੰਡੀਗੜ੍ਹ ਤੋਂ ਪੰਜਾਬ ਜਾਣ ਵਾਲੀਆਂ ਬੱਸਾਂ ਬੰਦਾਂ ਰਹੀਆਂ। ਕਾਰਾਂ, ਦੋ ਪਹੀਆ ਵਾਹਨਾਂ ਜਾਂ ਹੋਰ ਸਾਧਨਾਂ ਦੇ ਨਾਲ ਚੰਡੀਗੜ੍ਹ ਆਉਣ ਵਾਲੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਪੰਜਾਬ ਤੋਂ ਚੰਡੀਗੜ੍ਹ ਆਉਣ ਵਾਲੇ ਕਾਰੋਬਾਰੀਆਂ, ਸੈਲਾਨੀਆਂ, ਵਿਦਿਆਰਥੀਆਂ ਅਤੇ ਯਾਤਰੀਆਂ ਦੀ ਗਿਣਤੀ ਬਹੁਤ ਘੱਟ ਰਹੀ, ਉਥੇ ਹੀ ਸਰਕਾਰੀ ਅਤੇ ਪ੍ਰਾਈਵੇਟ ਖੇਤਰ ਦੇ ਮੁਲਾਜ਼ਮ ਘੱਟ ਗਿਣਤੀ ਵਿਚ ਦੇਰੀ ਨਾਲ ਪਹੁੰਚੇ। ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਚੱਲੇ ਇਸ ਬੰਦ ਦੌਰਾਨ ਪੰਜਾਬ ਚੰਡੀਗੜ੍ਹ ਨੂੰ ਜੁੜਨ ਵਾਲੀਆਂ ਸੜਕਾਂ ਤੇ ਹਾਈਵੇਅ ’ਤੇ ਆਵਾਜਾਈ ਅਸਥਾਈ ਤੌਰ ’ਤੇ ਬੰਦ ਹੋ ਗਈ। ਬੱਸਾਂ ਦੀ ਆਮਦ ਨਾ ਹੋਣ ਕਾਰਨ ਅੰਤਰਰਾਜੀ ਬੱਸ ਅੱਡਾ ਸੈਕਟਰ 43 ’ਤੇ ਸਵਾਰੀਆਂ ਖੱਜਲ-ਖੁਆਰ ਹੋਈਆਂ। ਇੱਥੋਂ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਅਤੇ ਕਸਬਿਆਂ ਨੂੰ ਜਾਣ ਵਾਲੀਆਂ ਪੀ.ਆਰ.ਟੀ . ਸੀ, ਸੀ.ਟੀ.ਯੂ. ਅਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਬੰਦ ਦੇ ਸਮੇਂ ਦੌਰਾਨ ਬੱਸ ਅੱਡੇ ’ਤੇ ਹੀ ਖੜ੍ਹੀਆਂ ਰਹੀਆਂ। ਨਿੱਜੀ ਖੇਤਰ ਦੀਆਂ ਬੱਸਾਂ ਦਾ ਚੱਕਾ ਬਿਲਕੁੱਲ ਜਾਮ ਰਿਹਾ। ਪੰਜਾਬ ਦੇ ਮੋਹਾਲੀ, ਖਰੜ, ਜ਼ੀਰਕਪੁਰ, ਬਨੂੜ, ਨਿਊ ਚੰਡੀਗੜ੍ਹ ਨੂੰ ਆਉਣ ਜਾਣ ਵਾਲੀਆਂ ਸੀ.ਟੀ.ਯੂ ਦੀਆਂ ਬੱਸਾਂ ਵੀ ਬੰਦ ਰਹੀਆਂ। ਚੰਡੀਗੜ੍ਹ ਸਥਿਤ ਪ੍ਰਾਈਵੇਟ ਸਕੂਲਾਂ ਨੇ ਮੋਹਾਲੀ, ਖਰੜ, ਨਿਊ ਚੰਡੀਗੜ੍ਹ ਤੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਅੱਜ ਦੀ ਛੁੱਟੀ ਕੀਤੀ ਗਈ ਸੀ। ਬੰਦ ਦੇ ਮੱਦੇਨਜ਼ਰ ਭਾਰੀ ਪੁਲਿਸ ਤਾਇਨਾਤੀ ਤੇ ਆਵਾਜਾਈ ਪਾਬ ੰਦੀਆਂ ਦੇਖਣ ਨੂੰ ਮਿਲੀਆਂ। ਚੰਡੀਗੜ੍ਹ ਪੁਲਿਸ ਪ੍ਰਸ਼ਾਸ਼ਨ ਵਲੋਂ ਚੰਡੀਗੜ੍ਹ-ਮੋਹਾਲੀ, ਨਿਊ ਚੰਡੀਗੜ੍ਹ ਅਤੇ ਜ਼ੀਰਕਪੁਰ ਸਰਹੱਦਾਂ ’ਤੇ ਸਖ਼ਤ ਸੁਰੱਖਿਆ ਵਿਵਸਥਾ ਕੀਤੀ ਗਈ ਸੀ। ਪੁਲਿਸ ਨੇ ਚੰਡੀਗੜ੍ਹ-ਮੋਹਾਲੀ ਸਰਹੱਦ ਦੇ ਨਾਲ-ਨਾਲ ਮੁੱਖ ਚੌਰਾਹਿਆਂ, ਜਿਵੇਂ ਕਿ ਵਾਈ.ਪੀ.ਐਸ ਚੌਕ, ਬੁੜੈਲ ਜੇਲ ਚੌਕ ਅਤੇ ਛੇ ਫੇਜ਼ ਗੁਰਦੁਆਰਾ ਸਾਹਿਬ ਚੌਕ ’ਤੇ ਭਾਰੀ ਬੈਰੀਕੇਡ ਲਾ ਰੱਖੇ ਸਨ। ਸ਼ਹਿਰ ਵਿਚ ਦਾਖਲ ਹੋਣ ਵਾਲਿਆਂ ’ਤੇ ਪੁਲਿਸ ਵਲੋਂ ਸਖ਼ਤ ਨਜ਼ਰ ਰੱਖੀ ਜਾ ਰਹੀ ਸੀ।