29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਕਾਂਗਰਸ ਆਪਣੇ 10 ਸਾਲ ਦੇ ਕਾਰਜਕਾਲ ਦੇ ਅਪਰਾਧ ਦੇ ਅੰਕੜਿਆਂ ਦਾ ਵੀ ਜਵਾਬ ਦੇਵੇ-ਮੁੱਖ ਮੰਤਰੀ

ਚੰਡੀਗੜ੍ਹ, 28 ਅਗਸਤ (ਰਾਮ ਸਿੰਘ ਬਰਾੜ)- ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਾਲ 2005 ਵਿਚ ਕਾਂਗਰਸ ਸੱਤਾ ਵਿਚ ਆਈ ਤਾਂ ਸੂਬੇ ਦੀ ਜਨਤਾ ਨੇ ਉਮੀਦ ਕੀਤੀ ਸੀ ਕਿ ਵਿਵਸਥਾ ਬਦਲੇਗੀ, ਪਰ ਵਿਵਸਥਾ ਬਦਲਣ ਦੀ ਬਜਾਏ ਅਪਰਾਧ ਦਾ ਸਰੂਪ ਭਿਆਨਕ ਹੁੰਦਾ ਗਿਆ। ਜੁਲਾਈ 2005 ਵਿਚ ਗੁਰੂਗ੍ਰਾਮ ਵਿਚ ਹੌਂਡਾ ਕੰਪਨੀ ਦੇ ਅੰਦੋਲਨ ਕਰ ਰਹੇ ਕਾਮਿਆਂ ‘ਤੇ ਹੋਈ ਪੁਲਿਸ ਕਾਰਵਾਈ ਦੀਆਂ ਤਸਵੀਰਾਂ ਨੇ ਪੂਰੇ ਦੇਸ਼ ਨੂੰ ਝੰਜੋੜ ਦਿੱਤਾ ਸੀ।

Ad Position 21
No active advertisement
ਅਜੀਤ ਡੈਸਕ 29-08-2026
ਚੰਡੀਗੜ੍ਹ, 28 ਅਗਸਤ (ਰਾਮ ਸਿੰਘ ਬਰਾੜ)- ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਾਲ 2005 ਵਿਚ ਕਾਂਗਰਸ ਸੱਤਾ ਵਿਚ ਆਈ ਤਾਂ ਸੂਬੇ ਦੀ ਜਨਤਾ ਨੇ ਉਮੀਦ ਕੀਤੀ ਸੀ ਕਿ ਵਿਵਸਥਾ ਬਦਲੇਗੀ, ਪਰ ਵਿਵਸਥਾ ਬਦਲਣ ਦੀ ਬਜਾਏ ਅਪਰਾਧ ਦਾ ਸਰੂਪ ਭਿਆਨਕ ਹੁੰਦਾ ਗਿਆ। ਜੁਲਾਈ 2005 ਵਿਚ ਗੁਰੂਗ੍ਰਾਮ ਵਿਚ ਹੌਂਡਾ ਕੰਪਨੀ ਦੇ ਅੰਦੋਲਨ ਕਰ ਰਹੇ ਕਾਮਿਆਂ ‘ਤੇ ਹੋਈ ਪੁਲਿਸ ਕਾਰਵਾਈ ਦੀਆਂ ਤਸਵੀਰਾਂ ਨੇ ਪੂਰੇ ਦੇਸ਼ ਨੂੰ ਝੰਜੋੜ ਦਿੱਤਾ ਸੀ। ਮਜ਼ਦੂਰਾਂ ਨੂੰ ਸੜਕਾਂ ‘ਤੇ ਦੌੜਾ-ਦੌੜਾ ਕੇ ਕੁੱਟਿਆ ਗਿਆ ਅਤੇ ਵੱਡੀ ਗਿਣਤੀ ਵਿੱਚ ਕਾਮੇ ਜ਼ਖ਼ਮੀ ਹੋਏ। ਅਗਸਤ 2005 ਵਿੱਚ ਗੋਹਾਣਾ ਦੀ ਵਾਲਮੀਕਿ ਬਸਤੀ ਵਿਚ ਦਲਿਤ ਪਰਿਵਾਰਾਂ ਦੇ ਮਕਾਨ ਸਾੜ ਦਿੱਤੇ ਗਏ ਤੇ ਲੋਕ ਆਪਣੇ ਘਰ, ਸਾਮਾਨ ਅਤੇ ਜੀਵਨ ਭਰ ਦੀ ਕਮਾਈ ਛੱਡ ਕੇ ਭੱਜਣ ‘ਤੇ ਮਜਬੂਰ ਹੋਏ। ਮੁੱਖ ਮੰਤਰੀ ਨੇ ਸਵਾਲ ਕੀਤਾ ਕਿ ਅੱਜ ਦਲਿਤ ਹਿੱਤਾਂ ਦੀ ਗੱਲ ਕਰਨ ਵਾਲੇ ਦੱਸਣ ਕਿ ਜਦੋਂ ਦਲਿਤਾਂ ਦੀ ਪੂਰੀ ਬਸਤੀ ਸੜ ਰਹੀ ਸੀ, ਤਦ ਉਨ੍ਹਾਂ ਦੀ ਸੰਵੇਦਨਸ਼ੀਲਤਾ ਤੇ ਸਮਾਜਿਕ ਨਿਆਂ ਕਿੱਥੇ ਸੀ। ਮੁੱਖ ਮੰਤਰੀ ਨੇ ਜੁਲਾਈ 2012 ਵਿਚ ਮਾਨੇਸਰ ਸਥਿਤ ਮਾਰੂਤੀ ਸੁਜ਼ੂਕੀ ਸੰਯੰਤਰ ਦੀ ਹਿੰਸਕ ਘਟਨਾ ਦਾ ਵੀ ਹਵਾਲਾ ਦਿੱਤਾ, ਜਿਸ ਵਿਚ ਕੰਪਨੀ ਦੇ ਮਾਨਵ ਸੰਸਧਾਨ ਡਾਇਰੈਕਟਰ ਅਵਨੀਸ਼ ਕੁਮਾਰ ਦੇਵ ਦੀ ਜਾਨ ਚਲੀ ਗਈ, ਅਨੇਕਾਂ ਅਧਿਕਾਰੀ ਅਤੇ ਕਰਮਚਾਰੀ ਜ਼ਖ਼ਮੀ ਹੋਏ ਅਤੇ ਸੰਯੰਤਰ ਵਿਚ ਅੱਗਜ਼ਨੀ ਅਤੇ ਭੰਨਤੋੜ ਹੋਈ। ਸਾਲ 2014 ਵਿੱਚ ਹਿਸਾਰ ਦੇ ਭਗਾਣਾ ਪਿੰਡ ਦੀ ਚਾਰ ਦਲਿਤ ਨਾਬਾਲਗ ਲੜਕੀਆਂ ਦੇ ਅਪਹਰਣ ਅਤੇ ਸਮੂਹਿਕ ਬਲਾਤਕਾਰ ਦਾ ਗੰਭੀਰ ਮਾਮਲਾ ਰਾਸ਼ਟਰੀ ਪੱਧਰ ‘ਤੇ ਚਰਚਾ ਦਾ ਵਿਸ਼ਾ ਬਣਿਆ ਅਤੇ ਪੀੜਤ ਪਰਿਵਾਰਾਂ ਨੂੰ ਨਿਆਂ ਦੀ ਮੰਗ ਲਈ ਦਿੱਲੀ ਦੇ ਜੰਤਰ-ਮੰਤਰ ਤੱਕ ਧਰਨਾ ਦੇਣਾ ਪਿਆ।
Ad Position 22
No active advertisement
ਪਿਛਲੀ ਖ਼ਬਰ ਨਾਜਾਇਜ਼ ਉਸਾਰੀਆਂ ’ਤੇ ਕਾਰਵਾਈ ਦੇ ਦਾਅਵਿਆਂ ਵਿਚਕਾਰ ਧੜੱਲੇ ਨਾਲ ਜਾਰੀ ਉਸਾਰੀ ਅਗਲੀ ਖ਼ਬਰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੰਤ ਕਬੀਰ ਕੁਟੀਰ ਵਿਖੇ ਮਨਾਇਆ ਰੱਖੜੀ ਦਾ ਤਿਉਹਾਰ
Ad Position 24