29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਪੰਜਾਬੀ ਫ਼ਿਲਮ ਤੇ ਟੀ. ਵੀ. ਐਕਟਰਜ਼ ਐਸੋਸੀਏਸ਼ਨ ਨੇ ਸਥਾਪਨਾ ਦਿਵਸ ਮਨਾਇਆ

ਐੱਸ. ਏ.

Ad Position 21
No active advertisement
ਅਜੀਤ ਡੈਸਕ 29-08-2026
ਐੱਸ. ਏ. ਐੱਸ. ਨਗਰ, 28 ਅਗਸਤ (ਤਰਵਿੰਦਰ ਸਿੰਘ ਬੈਨੀਪਾਲ)- ਪੰਜਾਬੀ ਫ਼ਿਲਮ ਅਤੇ ਟੀ. ਵੀ. ਐਕਟਰਜ਼ ਐਸੋਸੀਏਸ਼ਨ (ਪਫ਼ਟਾ) ਵਲੋਂ ਆਪਣਾ ਸਥਾਪਨਾ ਦਿਵਸ ਰਤਨ ਕਾਲਜ ਸੋਹਾਣਾ ਵਿਖੇ ਮਨਾਇਆ ਗਿਆ। ਇਸ ਮੌਕੇ ਅਜੋਕੇ ਸਮੇਂ ਵਿਚ ਸੰਸਥਾਵਾਂ ਦੀ ਅਹਿਮੀਅਤ ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਗਿਆ, ਜਿਸ ਦੌਰਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪ੍ਰੋ. ਅਨੁਪਮਾ, ਆਈ. ਡੀ. ਸੀ. ਚੰਡੀਗੜ੍ਹ ਤੋਂ ਰਿਸਰਚ ਫੈਕਲਟੀ ਡਾ. ਕੁਲਦੀਪ ਸਿੰਘ ਅਤੇ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਨੇ ਆਪਣੇ ਵਿਚਾਰ ਰੱਖੇ। ਇਸ ਤੋਂ ਬਾਅਦ ਜਗਦੀਸ਼ ਪਾਪੜਾ ਅਤੇ ਸਿਕੰਦਰ ਸਲੀਮ ਨੇ ਗੀਤ ਪੇਸ਼ ਕੀਤੇ। ਇਸੇ ਦੌਰਾਨ ਪਫ਼ਟਾ ਵਲੋਂ ਪਰਦੇ ਦੇ ਪਿੱਛੇ ਕੰਮ ਕਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਨ ਦੀ ਲੜੀ ਤਹਿਤ ਕੈਮਰਾਮੈਨ ਅਰੁਣਦੀਪ ਤੇਜੀ, ਮੇਕਅੱਪ ਮੈਨ ਜਸਵੀਰ ਸਿੰਘ ਜੱਸੀ ਪਟਿਆਲਾ, ਲੇਖਕ ਅਤੇ ਕੋ-ਡਾਇਰੈਕਟਰ ਜੀਵਨ (ਜੀਵਾ) ਪਟਿਆਲਾ, ਆਰਟ ਡਾਇਰੈਕਟਰ ਰੁਪਿੰਦਰ ਸਿੰਘ ਰੋਮੀ ਅਤੇ ਸਟੂਡੀਓ ਰਿਕਾਰਡਰ ਰਵਿੰਦਰ ਰਾਏ ਨਾਗਰਾ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਤੋਂ ਇਲਾਵਾ ਨਵਦੀਪ ਕੌਰ ਗਿੱਲ ਨੂੰ ਨਾਟ ਨਿਰਦੇਸ਼ਨਾ ਲਈ ਕੌਮੀ ਐਵਾਰਡ ਮਿਲਣ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੀ. ਐੱਨ. ਸ਼ਰਮਾ, ਸ਼ਵਿੰਦਰ ਮਾਹਲ, ਅਦਾਕਾਰਾ ਸੁਨੀਤਾ ਧੀਰ, ਅਦਾਕਾਰਾ ਗੁਰਪ੍ਰੀਤ ਕੌਰ ਭੰਗੂ, ਮਲਕੀਤ ਸਿੰਘ ਰੌਣੀ, ਭਾਰਤ ਭੂਸ਼ਨ ਵਰਮਾ, ਪ੍ਰਕਾਸ਼ ਗਾਧੂ, ਤਰਸੇਮ ਪੋਲ, ਲਾਲੀ ਗਿੱਲ, ਲਖਮੀਰ ਸਿੰਘ ( ਸੇਵਾ-ਮੁਕਤ ਪੀ. ਸੀ. ਐੱਸ.), ਬਨਿੰਦਰ ਬੰਨੀ, ਦੀਦਾਰ ਗਿੱਲ, ਅਕਿਸ਼ਤਾ, ਪੂਨਮ ਸੂਦ, ਪ੍ਰਮੋਦ ਬੱਬੀ, ਐੱਨ. ਐੱਸ. ਸੇਖੋਂ, ਸਿਮਰਜੀਤ ਹੁੰਦਲ, ਰਾਜ ਜੋਸ਼ੀ, ਮਲਕੀਤ ਮੀਤ, ਹਰਜੀਤ ਵਾਲੀਆ, ਹਰਵਿੰਦਰ ਔਜਲਾ, ਨਗਿੰਦਰ ਗੱਖੜ ਤੇ ਆਸ਼ੀਸ਼ ਦੁੱਗਲ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਖੇਡਾਂ ਦੇ ਸਾਮਾਨ ਦੀ ਆੜ ’ ਚ ਲਿਜਾਈ ਜਾ ਰਹੀ 13.5 ਲੱਖ ਰੁਪਏ ਦੇ ਮੁੱਲ ਦੀ ਨਾਜਾਇਜ਼ ਸ਼ਰਾਬ ਬਰਾਮਦ ਅਗਲੀ ਖ਼ਬਰ ਸ੍ਰੀ ਸੁਖਮਨੀ ਸਾਹਿਬ ਸੁਸਾਇਟੀ ਵਲੋਂ ਗੁਰਦੁਆਰਾ ਸੈਕਟਰ-79 ਨੂੰ ਫਿਜ਼ੀਓਥ੍ਰੈਪੀ ਲਈ ਮਸ਼ੀਨ ਭੇਟ
Ad Position 24