ਖ਼ੂਨਦਾਨ ਕੈਂਪ ਲਗਾਇਆ
ਡੇਰਾਬੱਸੀ, 28 ਅਗਸਤ (ਰਣਬੀਰ ਸਿੰਘ ਪੜ੍ਹੀ)- ਬਰਵਾਲਾ ਰੋਡ ਸਥਿਤ ਹੰਸਾ ਇੰਡਸਟਰੀਅਲ ਪਾਰਕ ਵਿਖੇ ਸੰਸਥਾ ਦੇ ਫਾਊਂਡਰ ਚੇਅਰਮੈਨ ਸਵ. ਹੰਸਰਾਜ ਗੁਪਤਾ ਦੀ ਤੀਜੀ ਬਰਸੀ ਮੌਕੇ ਮੈਗਾ ਖ਼ੂਨਦਾਨ ਕੈਂਪ ਲਗਾਇਆ ਗਿਆ।
ਡੇਰਾਬੱਸੀ, 28 ਅਗਸਤ (ਰਣਬੀਰ ਸਿੰਘ ਪੜ੍ਹੀ)- ਬਰਵਾਲਾ ਰੋਡ ਸਥਿਤ ਹੰਸਾ ਇੰਡਸਟਰੀਅਲ ਪਾਰਕ ਵਿਖੇ ਸੰਸਥਾ ਦੇ ਫਾਊਂਡਰ ਚੇਅਰਮੈਨ ਸਵ. ਹੰਸਰਾਜ ਗੁਪਤਾ ਦੀ ਤੀਜੀ ਬਰਸੀ ਮੌਕੇ ਮੈਗਾ ਖ਼ੂਨਦਾਨ ਕੈਂਪ ਲਗਾਇਆ ਗਿਆ। ਡੇਰਾਬੱਸੀ ਇੰਡਸਟਰੀਜ਼ ਐਸੋਸੀਏਸ਼ਨ, ਲਾਇਨਜ਼ ਕਲੱਬ ਡੇਰਾਬੱਸੀ ਤੇ ਭਾਰਤ ਵਿਕਾਸ ਪਰਿਸ਼ਦ ਡੇਰਾਬੱਸੀ ਦੇ ਸਹਿਯੋਗ ਨਾਲ ਲਗਾਏ ਇਸ ਕੈਂਪ ਵਿਚ ਫੈਕਟਰੀਆਂ ਦੇ ਵਰਕਰਾਂ ਅਤੇ ਸਟਾਫ਼ ਸਮੇਤ 124 ਵਿਅਕਤੀਆਂ ਨੇ ਖੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਵਿਚ ਯੋਗਦਾਨ ਪਾਇਆ। ਕੈਂਪ ਦਾ ਉਦਘਾਟਨ ਡੇਰਾਬੱਸੀ ਦੇ ਐੱਸ. ਡੀ. ਐੱਮ. ਅਮਿਤ ਗੁਪਤਾ ਨੇ ਕੀਤਾ। ਇਸ ਕੈਂਪ ਦੌਰਾਨ ਕੁੱਲ 135 ਵਿਅਕਤੀਆਂ ਨੇ ਰਜਿਸਟ੍ਰੇਸ਼ਨ ਕਰਵਾਈ, ਜਿਨ੍ਹਾਂ ਵਿਚੋਂ ਡਾਕਟਰੀ ਜਾਂਚ ਉਪਰੰਤ 124 ਯੂਨਿਟ ਖੂਨ ਇਕੱਤਰ ਕੀਤਾ ਗਿਆ। ਇਸ ਮੌਕੇ ਡੇਰਾਬੱਸੀ ਇੰਡਸਟਰੀਜ਼ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਮਿੱਤਲ, ਜਨਰਲ ਸਕੱਤਰ ਰਾਕੇਸ਼ ਰਤਨ, ਅਰੁਣ ਗੁਪਤਾ, ਸੁਰਿੰਦਰ ਗਰਗ, ਲਾਇਨਜ਼ ਕਲੱਬ ਦੇ ਡਾ. ਬਰਖਾ ਰਾਮ, ਭਾਰਤ ਵਿਕਾਸ ਪਰਿਸ਼ਦ ਦੇ ਵਿਵੇਕਾਨੰਦ ਪ੍ਰਧਾਨ ਨਿਤਿਨ ਜਿੰਦਲ ਅਤੇ ਸਕੱਤਰ ਅਸ਼ਵਨੀ ਸ਼ਰਮਾ ਸਮੇਤ ਹੋਰ ਅਹੁਦੇਦਾਰਾਂ ਨੇ ਕੈਂਪ ਦੀ ਸਫ਼ਲਤਾ ਲਈ ਸਰਗਰਮ ਸਹਿਯੋਗ ਦਿੱਤਾ। ਇਸ ਮੌਕੇ ਰਜਨੀਸ਼ ਬਹਿਲ ਨੇ ਦੱਸਿਆ ਕਿ ਸੋਹਾਣਾ ਹਸਪਤਾਲ ਮੋਹਾਲੀ ਤੋਂ ਡਾ. ਰਿਤੇਸ਼ ਦੀ ਅਗਵਾਈ ਹੇਠ ਪਹੁੰਚੀ ਮੈਡੀਕਲ ਟੀਮ ਵਲੋਂ ਖੂਨਦਾਨੀਆਂ ਦੀ ਜਾਂਚ ਕਰਕੇ ਖੂਨ ਇਕੱਤਰ ਕੀਤਾ ਗਿਆ। ਕੈਂਪ ਵਿਚ ਖੂਨਦਾਨ ਕਰਨ ਵਾਲੇ ਸਾਰੇ ਵਿਅਕਤੀਆਂ ਨੂੰ ਪ੍ਰਸ਼ੰਸਾ ਪੱਤਰ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਵ. ਹੰਸਰਾਜ ਗੁਪਤਾ ਦੀ ਯਾਦ ਵਿਚ ਕਰਵਾਇਆ ਇਹ ਉਪਰਾਲਾ ਸਮਾਜ ਪ੍ਰਤੀ ਜ਼ਿੰਮੇਵਾਰੀ ਅਤੇ ਮਨੁੱਖੀ ਸੇਵਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦਾ ਹੈ।