ਜ਼ੀਰਕਪੁਰ ਵਿਖੇ ਭੈਣਾਂ ਨੇ ਬੰਨ੍ਹੀ ਵਿਧਾਇਕ ਰੰਧਾਵਾ ਦੇ ਗੁੱਟ ’ਤੇ ਰੱਖੜੀ
ਜ਼ੀਰਕਪੁਰ, 28 ਅਗਸਤ (ਹੈਪੀ ਪੰਡਵਾਲਾ)- ਰੱਖੜੀ ਦੇ ਤਿਉਹਾਰ ਮੌਕੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਜ਼ੀਰਕਪੁਰ ਦੇ ਵੱਖ-ਵੱਖ ਵਾਰਡਾਂ ‘ਚ ਪਹੁੰਚ ਕੇ ਭੈਣਾਂ ਨਾਲ ਰੱਖੜੀ ਦਾ ਤਿਉਹਾਰ ਮਨਾਇਆ। ਇਸ ਮੌਕੇ ਭੈਣਾਂ ਵਲੋਂ ਵਿਧਾਇਕ ਰੰਧਾਵਾ ਦੇ ਗੁੱਟ ‘ਤੇ ਰੱਖੜੀ ਬੰਨ੍ਹ ਕੇ ਭੈਣ-ਭਰਾ ਦੇ ਪਿਆਰ, ਵਿਸ਼ਵਾਸ ਅਤੇ ਸਨੇਹ ਦਾ ਪ੍ਰਗਟਾਵਾ ਕੀਤਾ ਗਿਆ।
ਜ਼ੀਰਕਪੁਰ, 28 ਅਗਸਤ (ਹੈਪੀ ਪੰਡਵਾਲਾ)- ਰੱਖੜੀ ਦੇ ਤਿਉਹਾਰ ਮੌਕੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਜ਼ੀਰਕਪੁਰ ਦੇ ਵੱਖ-ਵੱਖ ਵਾਰਡਾਂ ‘ਚ ਪਹੁੰਚ ਕੇ ਭੈਣਾਂ ਨਾਲ ਰੱਖੜੀ ਦਾ ਤਿਉਹਾਰ ਮਨਾਇਆ। ਇਸ ਮੌਕੇ ਭੈਣਾਂ ਵਲੋਂ ਵਿਧਾਇਕ ਰੰਧਾਵਾ ਦੇ ਗੁੱਟ ‘ਤੇ ਰੱਖੜੀ ਬੰਨ੍ਹ ਕੇ ਭੈਣ-ਭਰਾ ਦੇ ਪਿਆਰ, ਵਿਸ਼ਵਾਸ ਅਤੇ ਸਨੇਹ ਦਾ ਪ੍ਰਗਟਾਵਾ ਕੀਤਾ ਗਿਆ। ਇਸ ਦੌਰਾਨ ਵਿਧਾਇਕ ਰੰਧਾਵਾ ਨੇ ਸਵਾਸਤਿਕ ਵਿਹਾਰ ਵਿਖੇ ਸਾਵਿੱਤਰੀ ਦੇਵੀ, ਏ. ਕੇ. ਐਸ. ਕਾਲੋਨੀ ਵਿਖੇ ਅਨੰਤ ਕੌਰ ਅਤੇ ਵਧਾਵਾ ਨਗਰ ਵਿਖੇ ਵੀਨਾ ਰਾਣੀ ਤੇ ਨੀਤੀ ਦੇ ਘਰ ਪਹੁੰਚ ਕੇ ਰੱਖੜੀ ਬੰਨ੍ਹਵਾਈ। ਇਸ ਦੌਰਾਨ ਪਰਿਵਾਰਕ ਮਾਹੌਲ ‘ਚ ਹੋਈਆਂ ਮੁਲਾਕਾਤਾਂ ਦੌਰਾਨ ਭੈਣਾਂ ਵਲੋਂ ਵਿਧਾਇਕ ਰੰਧਾਵਾ ਨੂੰ ਰੱਖੜੀ ਬੰਨ੍ਹ ਕੇ ਆਪਣਾ ਪਿਆਰ ਅਤੇ ਆਪਣਾਪਣ ਪ੍ਰਗਟ ਕੀਤਾ ਗਿਆ। ਇਸ ਮੌਕੇ ਵਿਧਾਇਕ ਰੰਧਾਵਾ ਨੇ ਕਿਹਾ ਕਿ ਰੱਖੜੀ ਦਾ ਤਿਉਹਾਰ ਸਾਡੇ ਸਮਾਜ ‘ਚ ਭੈਣ-ਭਰਾ ਦੇ ਰਿਸ਼ਤੇ ਦੀ ਮਜ਼ਬੂਤੀ ਅਤੇ ਆਪਸੀ ਸਤਿਕਾਰ ਦਾ ਪ੍ਰਤੀਕ ਹੈ। ਇਹ ਤਿਉਹਾਰ ਸਾਨੂੰ ਆਪਣੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ, ਇਕ-ਦੂਜੇ ਦੀ ਖੁਸ਼ੀ ਤੇ ਦੁੱਖ ‘ਚ ਸਾਥ ਦੇਣ ਅਤੇ ਸਮਾਜ ‘ਚ ਪਿਆਰ ਤੇ ਭਾਈਚਾਰੇ ਦੀ ਭਾਵਨਾ ਨੂੰ ਵਧਾਉਣ ਦਾ ਸੁਨੇਹਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਭੈਣਾਂ ਵਲੋਂ ਰੱਖੜੀ ਬੰਨ੍ਹਵਾਉਣ ਦਾ ਇਹ ਪਿਆਰ ਭਰਿਆ ਮੌਕਾ ਉਨ੍ਹਾਂ ਲਈ ਹਮੇਸ਼ਾ ਯਾਦਗਾਰ ਰਹੇਗਾ। ਵਿਧਾਇਕ ਰੰਧਾਵਾ ਨੇ ਇਸ ਮੌਕੇ ਸਮੂਹ ਭੈਣਾਂ ਨੂੰ ਰੱਖੜੀ ਦੇ ਪਵਿੱਤਰ ਤਿਉਹਾਰ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ ਅਤੇ ਕਾਮਨਾ ਕੀਤੀ ਕਿ ਇਹ ਤਿਉਹਾਰ ਹਰ ਪਰਿਵਾਰ ‘ਚ ਖੁਸ਼ੀਆਂ, ਪਿਆਰ, ਸਨੇਹ ਤੇ ਖੁਸ਼ਹਾਲੀ ਲੈ ਕੇ ਆਵੇ।