20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਡਰਾਈਵਰ ਦੀ ਗਰਦਨ ’ਤੇ ਚਾਕੂ ਰੱਖ ਕੇ 32 ਹਜ਼ਾਰ ਰੁਪਏ ਖੋਹੇ

ਡੇਰਾਬੱਸੀ, 20 ਅਕਤੂਬਰ (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ ਦੇ ਪਿੰਡ ਬਰੌਲੀ ਵਿਖੇ ਦਿਨ-ਦਿਹਾੜੇ ਗੈਸ ਸਿਲੰਡਰਾਂ ਦੀ ਸਪਲਾਈ ਕਰਨ ਆਏ ਇਕ ਡਰਾਈਵਰ ਨੂੰ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਵਲੋਂ ਚਾਕੂ ਦੀ ਨੋਕ ’ਤੇ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਲੁਟੇਰੇ ਡਰਾਈਵਰ ਦੀ ਗਰਦਨ ’ਤੇ ਚਾਕੂ ਰੱਖ ਕੇ ਉਸ ਕੋਲੋਂ ਕਰੀਬ 32 ਹਜ਼ਾਰ ਰੁ.

Ad Position 21
No active advertisement
ਅਜੀਤ ਡੈਸਕ 21-10-2026
ਡੇਰਾਬੱਸੀ, 20 ਅਕਤੂਬਰ (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ ਦੇ ਪਿੰਡ ਬਰੌਲੀ ਵਿਖੇ ਦਿਨ-ਦਿਹਾੜੇ ਗੈਸ ਸਿਲੰਡਰਾਂ ਦੀ ਸਪਲਾਈ ਕਰਨ ਆਏ ਇਕ ਡਰਾਈਵਰ ਨੂੰ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਵਲੋਂ ਚਾਕੂ ਦੀ ਨੋਕ ’ਤੇ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਲੁਟੇਰੇ ਡਰਾਈਵਰ ਦੀ ਗਰਦਨ ’ਤੇ ਚਾਕੂ ਰੱਖ ਕੇ ਉਸ ਕੋਲੋਂ ਕਰੀਬ 32 ਹਜ਼ਾਰ ਰੁ. ਦੀ ਨਕਦੀ ਖੋਹ ਕੇ ਫ਼ਰਾਰ ਹੋ ਗਏ। ਇਸ ਦੌਰਾਨ ਹੋਈ ਖਿੱਚ-ਧੂਹ ਵਿਚ ਡਰਾਈਵਰ ਦੇ ਕੱਪੜੇ ਵੀ ਪਾਟ ਗਏ। ਘਟਨਾ ਸੰਬੰਧੀ ਡੇਰਾਬੱਸੀ ਪੁਲਿਸ ਨੇ ਤਿੰਨ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬਰਵਾਲਾ ਰੋਡ ਸਥਿਤ ਭਾਰਤ ਗੈਸ ਏਜੰਸੀ ਦੇ ਮੈਨੇਜਰ ਬੂਟਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟਾਟਾ ਏਸ ਗੱਡੀ ਨੰਬਰ ਪੀ.ਬੀ.-65 ਏ.ਯੂ.-0915 ਦਾ ਡਰਾਈਵਰ ਮਨੋਜ ਸਿੰਘ ਪਿੰਡ ਬਰੌਲੀ ਵਿਖੇ ਘਰਾਂ ਵਿਚ ਗੈਸ ਸਿਲੰਡਰਾਂ ਦੀ ਸਪਲਾਈ ਕਰਨ ਗਿਆ ਸੀ। ਦੁਪਹਿਰ ਕਰੀਬ 1:40 ਵਜੇ ਉਹ ਪਿੰਡ ਦੇ ਸਰਪੰਚ ਦੇ ਘਰ ਨੇੜੇ ਇਕ ਖਪਤਕਾਰ ਨੂੰ ਸਿਲੰਡਰ ਦੇ ਕੇ ਵਾਪਸ ਗੱਡੀ ਵੱਲ ਆ ਰਿਹਾ ਸੀ। ਇਸ ਦੌਰਾਨ ਇਕ ਖਪਤਕਾਰ ਦਾ ਮੋਬਾਈਲ ਫ਼ੋਨ ਗੱਡੀ ਵਿਚ ਰਹਿ ਜਾਣ ਕਾਰਨ ਡਰਾਈਵਰ ਦੇ ਨਾਲ ਕੰਮ ਕਰਦਾ ਨੌਜਵਾਨ ਮੋਬਾਈਲ ਵਾਪਸ ਦੇਣ ਚਲਾ ਗਿਆ ਤੇ ਡਰਾਈਵਰ ਗੱਡੀ ਕੋਲ ਇਕੱਲਾ ਰਹਿ ਗਿਆ। ਮੈਨੇਜਰ ਅਨੁਸਾਰ ਇਸੇ ਮੌਕੇ ਦਾ ਫ਼ਾਇਦਾ ਉਠਾਉਂਦਿਆਂ ਬਿਨਾਂ ਨੰਬਰ ਪਲੇਟ ਵਾਲੇ ਕਾਲੇ ਰੰਗ ਦੇ ਸਪਲੈਂਡਰ ਮੋਟਰਸਾਈਕਲ ’ਤੇ ਤਿੰਨ ਨੌਜਵਾਨ ਉੱਥੇ ਆ ਧਮਕੇ। ਉਨ੍ਹਾਂ ਵਿਚੋਂ ਇਕ ਨੇ ਡਰਾਈਵਰ ਦੀ ਗਰਦਨ ’ਤੇ ਚਾਕੂ ਰੱਖ ਦਿੱਤਾ ਅਤੇ ਉਸ ਕੋਲੋਂ ਸਿਲੰਡਰਾਂ ਦੀ ਸਪਲਾਈ ਬਦਲੇ ਇਕੱਠੀ ਕੀਤੀ 32 ਹਜ਼ਾਰ ਰੁ. ਦੀ ਨਕਦੀ ਖੋਹ ਲਈ। ਮਾਮਲੇ ਦੇ ਤਫਤੀਸ਼ੀ ਅਫ਼ਸਰ ਐਸ. ਆਈ. ਕੁਲਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਤਿੰਨ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਆਗੂ ਗਿੱਲ ਨੇ ਰਾਮ ਲੀਲ੍ਹਾ ਦੇ ਕਲਾਕਾਰਾਂ ਤੇ ਹੋਰਨਾਂ ਸ਼ਖ਼ਸੀਅਤਾਂ ਦਾ ਕੀਤਾ ਸਨਮਾਨ ਅਗਲੀ ਖ਼ਬਰ ਅਜਨਾਲਾ ਵਿਖੇ ਵਿਧਾਇਕ ਧਾਲੀਵਾਲ ਨੇ ਰਾਵਣ, ਮੇਘਨਾਦ ਤੇ ਕੁੰਭਕਰਨ ਦੇ ਪੁਤਲਿਆਂ ਨੂੰ ਕੀਤਾ ਅਗਨ ਭੇਟ
Ad Position 24