20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

221 ਫੁੱਟ ਉੱਚੇ ਰਾਵਣ ਦੇ ਪੁਤਲੇ ਦਾ ਦਹਿਨ , ਲੱਖਾਂ ਲੋਕਾਂ ਨੇ ਵੇਖਿਆ ਦੁਸਹਿਰਾ

ਪੰਚਕੂਲਾ, 20 ਅਕਤੂਬਰ (ਕਪਿਲ)-ਦੁਸਹਿਰੇ ਦੇ ਤਿਉਹਾਰ ਮੌਕੇ ਸ਼ਾਲੀਮਾਰ ਗਰਾਊਂਡ ਵਿਖੇ ਸ਼ਾਨਦਾਰ ਦੁਸਹਿਰੇ ਕਰਵਾਇਆ ਗਿਆ। ਇਸ ਮੌਕੇ 221 ਫੁੱਟ ਉੱਚੇ ਵਿਸ਼ਾਲ ਰਾਵਣ ਦੇ ਪੁਤਲੇ ਦਾ ਦਹਿਨ ਖਿੱਚ ਦਾ ਮੁੱਖ ਕੇਂਦਰ ਰਿਹਾ।

Ad Position 21
No active advertisement
ਪੰਚਕੂਲਾ ਦੇ ਸੈਕਟਰ-5 ਸਥਿਤ ਸ਼ਾਲੀਮਾਰ ਗਰਾਊਂਡ ਵਿਚ ਜਲਦਾ ਹੋਇਆ 221 ਫੁੱਟ ਰਾਵਣ ਦਾ ਪੁਤਲਾ ਅਤੇ ਰਾਵਣ ਦਹਨ ਦੇਖਣ ਪਹੁੰਚੇ ਵੱਡੀ ਗਿਣਤੀ ਵਿਚ ਲੋਕ। ਤਸਵੀਰ : ਕਪਿਲ 21-10-2026
ਪੰਚਕੂਲਾ, 20 ਅਕਤੂਬਰ (ਕਪਿਲ)-ਦੁਸਹਿਰੇ ਦੇ ਤਿਉਹਾਰ ਮੌਕੇ ਸ਼ਾਲੀਮਾਰ ਗਰਾਊਂਡ ਵਿਖੇ ਸ਼ਾਨਦਾਰ ਦੁਸਹਿਰੇ ਕਰਵਾਇਆ ਗਿਆ। ਇਸ ਮੌਕੇ 221 ਫੁੱਟ ਉੱਚੇ ਵਿਸ਼ਾਲ ਰਾਵਣ ਦੇ ਪੁਤਲੇ ਦਾ ਦਹਿਨ ਖਿੱਚ ਦਾ ਮੁੱਖ ਕੇਂਦਰ ਰਿਹਾ। ਵਿਸ਼ਾਲ ਪੁਤਲੇ ਨੂੰ ਦੇਖਣ ਲਈ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਪਹੁੰਚੇ। ਪ੍ਰਬੰਧਕਾਂ ਅਨੁਸਾਰ ਲੱਖਾਂ ਲੋਕਾਂ ਨੇ ਸ਼ਮੂਲੀਅਤ ਕੀਤੀ। ਸ੍ਰੀ ਮਾਤਾ ਮਨਸਾ ਦੇਵੀ ਦੁਸਹਿਰਾ ਕਮੇਟੀ ਅਤੇ ਸ੍ਰੀ ਆਦਰਸ਼ ਡਰਾਮੈਟਿਕ ਕਲੱਬ ਵਲੋਂ ਕਰਵਾਏ ਗਏ ਇਸ ਦੁਸਹਿਰੇ ਦੌਰਾਨ ਧਾਰਮਿਕ ਆਸਥਾ ਅਤੇ ਭਾਰਤੀ ਸੱਭਿਆਚਾਰ ਦੀ ਝਲਕ ਦੇਖਣ ਨੂੰ ਮਿਲੀ। ਰਾਵਣ ਦਹਿਨ ਦਾ ਸਮਾਂ ਨੇੜੇ ਆਉਂਦਿਆਂ ਹੀ ਪੂਰਾ ਮੈਦਾਨ ਲੋਕਾਂ ਨਾਲ ਭਰ ਗਿਆ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਇਸ ਸ਼ਾਨਦਾਰ ਨਜ਼ਾਰੇ ਨੂੰ ਦੇਖਣ ਲਈ ਉਤਸ਼ਾਹਿਤ ਦਿਖਾਈ ਦਿੱਤਾ। ਲੋਕਾਂ ਨੇ ਆਪਣੇ ਮੋਬਾਈਲ ਫੋਨਾਂ ਵਿਚ ਰਾਵਣ ਦਹਿਨ ਦੇ ਦ੍ਰਿਸ਼ ਕੈਦ ਕੀਤੇ। ਅੱਗ ਨੂੰ ਭੇਂਟ ਕਰਨ ਤੋਂ ਬਾਅਦ ਦੇਖਦੇ ਹੀ ਦੇਖਦੇ ਪੁਤਲਾ ਅੱਗ ਦੀਆਂ ਲਪਟਾਂ ਵਿਚ ਘਿਰ ਗਿਆ। ਆਤਿਸ਼ਬਾਜ਼ੀ ਅਤੇ ਅਸਮਾਨ ਵਿਚ ਫੈਲੀਆਂ ਰੰਗ-ਬਿਰੰਗੀਆਂ ਰੌਸ਼ਨੀਆਂ ਨੇ ਲੋਕਾਂ ਦਾ ਮਨ ਮੋਹ ਲਿਆ। ਪਰਿਵਾਰਾਂ ਸਮੇਤ ਪਹੁੰਚੇ ਲੋਕਾਂ ਨੇ ਇਸ ਯਾਦਗਾਰੀ ਪਲ ਦਾ ਆਨੰਦ ਮਾਣਿਆ। ਦੁਸਹਿਰੇ ਦੌਰਾਨ ਧਾਰਮਿਕ ਪ੍ਰੋਗਰਾਮਾਂ ਦੇ ਨਾਲ-ਨਾਲ ਸੱਭਿਆਚਾਰਕ ਪੇਸ਼ਕਾਰੀਆਂ ਦਾ ਵੀ ਪ੍ਰਬੰਧ ਕੀਤਾ ਗਿਆ। ਹਰਿਆਣਵੀ ਗਾਇਕ ਤੇਜਪਾਲ ਨੇ ਆਪਣੀਆਂ ਪੇਸ਼ਕਾਰੀਆਂ ਨਾਲ ਦਰਸ਼ਕਾਂ ਦਾ ਖ਼ੂਬ ਮਨੋਰੰਜਨ ਕੀਤਾ। ਲੋਕਾਂ ਨੇ ਉਨ੍ਹਾਂ ਦੀਆਂ ਪੇਸ਼ਕਾਰੀਆਂ ਦਾ ਆਨੰਦ ਮਾਣਿਆ। ਵਿਸ਼ਾਲ ਰਾਵਣ ਦਾ ਪੁਤਲਾ, ਸੱਭਿਆਚਾਰਕ ਪ੍ਰੋਗਰਾਮ ਅਤੇ ਆਤਿਸ਼ਬਾਜ਼ੀ ਇਸ ਵਾਰ ਦੇ ਦੁਸਹਿਰਾ ਦੀਆਂ ਮੁੱਖ ਖਿੱਚਾਂ ਰਹੀਆਂ। ਸਮਾਗਮ ਵਿਚ ਸੀਨੀਅਰ ਸੰਘ ਪ੍ਰਚਾਰਕ ਪ੍ਰੇਮ ਜੀ ਗੋਇਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਤੋਂ ਇਲਾਵਾ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਤਰੁਣ ਭੰਡਾਰੀ, ਰੇਖਾ ਸ਼ਰਮਾ, ਸ਼ਿਆਮ ਲਾਲ ਬੈਸਾਖੀ, ਰਤਨ ਲਾਲ ਕਟਾਰੀਆ, ਬੰਟੀ ਕਟਾਰੀਆ, ਐੱਸ. ਪੀ. ਐੱਲ. ਸੀ. ਆਰਕੈਸਟਰਾ ਇੰਡੀਆ ਦੇ ਐੱਮ. ਡੀ. ਐੱਸ. ਪੀ. ਸਿੰਗਲਾ ਅਤੇ ਰਾਕੇਸ਼ ਗੁਪਤਾ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਯੂਨਾਈਟਿਡ ਬਾਇਓਟੈਕ ਪ੍ਰਾਈਵੇਟ ਲਿਮਟਿਡ ਦੇ ਡਾ. ਮਨਨ ਗੱਖੜ ਸਮੇਤ ਵੱਖ-ਵੱਖ ਖੇਤਰਾਂ ਨਾਲ ਸੰਬੰਧਿਤ ਸ਼ਖ਼ਸੀਅਤਾਂ ਵੀ ਮੌਜੂਦ ਰਹੀਆਂ। ਸ੍ਰੀ ਮਾਤਾ ਮਨਸਾ ਦੇਵੀ ਦੁਸਹਿਰਾ ਕਮੇਟੀ ਦੇ ਮੁਖੀ ਵਿਸ਼ਨੂੰ ਗੋਇਲ, ਪ੍ਰਧਾਨ ਨਵਰਾਜ ਮਿਸਤਰੀ ਜੌਨੀ ਅਤੇ ਸੀਨੀਅਰ ਮੀਤ ਪ੍ਰਧਾਨ ਅਮਿਤ ਗੋਇਲ ਨੇ ਸਮਾਗਮ ਦੇ ਪ੍ਰਬੰਧਾਂ ਵਿਚ ਅਹਿਮ ਭੂਮਿਕਾ ਨਿਭਾਈ। ਕਮੇਟੀ ਵਲੋਂ ਸਮਾਗਮ ਵਿਚ ਸ਼ਾਮਿਲ ਹੋਣ ਵਾਲੇ ਮਹਿਮਾਨਾਂ ਅਤੇ ਸਹਿਯੋਗੀਆਂ ਦਾ ਸਵਾਗਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਅਜਨਾਲਾ ਵਿਖੇ ਵਿਧਾਇਕ ਧਾਲੀਵਾਲ ਨੇ ਰਾਵਣ, ਮੇਘਨਾਦ ਤੇ ਕੁੰਭਕਰਨ ਦੇ ਪੁਤਲਿਆਂ ਨੂੰ ਕੀਤਾ ਅਗਨ ਭੇਟ ਅਗਲੀ ਖ਼ਬਰ ਮੁਹਾਲੀ ਸ਼ਹਿਰ ਅੰਦਰ ਵੱਖ-ਵੱਖ ਥਾਈਂ ਧੂਮਧਾਮ ਨਾਲ ਮਨਾਇਆ ਦੁਸਹਿਰੇ ਦਾ ਤਿਉਹਾਰ ਰਾਵਣ, ਮੇਘਨਾ ਦ ਅਤੇ ਕੁੰਭਕਰਨ ਦੇ ਪੁਤਲੇ...
Ad Position 24