ਜੇਕਰ ਕਿਸੇ ਇਨਸਾਨ ਦੀ ਬੁੱਧੀ ਭ੍ਰਿਸ਼ਟ ਹੁੰਦੀ ਹੈ ਤਾਂ ਉਹ ਤਹਿਸ-ਨਹਿਸ ਹੋ ਜਾਂਦਾ ਹੈ-ਰਾਜਾ ਵੜਿੰਗ
ਖਰੜ, 20 ਅਕਤੂਬਰ (ਤਰਸੇਮ ਸਿੰਘ ਜੰਡਪੁਰੀ)-ਨਿਊ ਦੁਸਹਿਰਾ ਕਮੇਟੀ ਖਰੜ ਵਲੋਂ ਵਸਨੀਕਾਂ ਦੇ ਸਹਿਯੋਗ ਨਾਲ ਸਥਾਨਕ ਮਹਾਰਾਜਾ ਅੱਜ ਸਰੋਵਰ ਵਿਖੇ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਥੇ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲਿਆਂ ਨੂੰ ਅਗਨ ਭੇਟ ਕਰਨ ਦੀ ਰਸਮ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਅਦਾ ਕੀਤੀ ਗਈ।
ਰ
ਰਾਜਾ ਵੜਿੰਗ ਨੇ ਦੁਸਹਿਰੇ ਮੌਕੇ ਖਰੜ ਵਿਖੇ ਰਾਵਣ, ਕੁੰਭਕਰਨ ਤੇ ਮੇਘਨਾਦ ਦੇ ਪੁਤਲੇ ਕੀਤੇ ਅਗਨ ਭੇਟ
21-10-2026
ਖਰੜ, 20 ਅਕਤੂਬਰ (ਤਰਸੇਮ ਸਿੰਘ ਜੰਡਪੁਰੀ)-ਨਿਊ ਦੁਸਹਿਰਾ ਕਮੇਟੀ ਖਰੜ ਵਲੋਂ ਵਸਨੀਕਾਂ ਦੇ ਸਹਿਯੋਗ ਨਾਲ ਸਥਾਨਕ ਮਹਾਰਾਜਾ ਅੱਜ ਸਰੋਵਰ ਵਿਖੇ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਥੇ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲਿਆਂ ਨੂੰ ਅਗਨ ਭੇਟ ਕਰਨ ਦੀ ਰਸਮ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਅਦਾ ਕੀਤੀ ਗਈ। ਇਸ ਮੌਕੇ ਰਾਜਾ ਵੜਿੰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਦੇ ਦਿਨ ਪੂਰੀ ਦੁਨੀਆ ਵਿਖੇ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾਂਦਾ ਹੈ, ਜੋ ਕਿ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਇਹ ਤਿਉਹਾਰ ਸੰਦੇਸ਼ ਦਿੰਦਾ ਹੈ ਕਿ ਭਾਵੇਂ ਕੋਈ ਵਿਅਕਤੀ ਕਿੱਡਾ ਵੀ ਵਿਦਵਾਨ ਹੋਵੇ ਕਿਉਂ ਨਾ ਹੋਵੇ ਹੰਕਾਰ ਆਉਣ ’ਤੇ ਉਸ ਦਾ ਨਾਸ਼ ਜ਼ਰੂਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਹੰਕਾਰੀ ਹੋ ਜਾਂਦਾ ਤਾਂ ਉਸ ਦੀ ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ ਤੇ ਉਹ ਤਹਿਸ਼-ਨਹਿਸ਼ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਤਮਾਮ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਹਮੇਸ਼ਾ ਬੁਰਾਈ ਖ਼ਿਲਾਫ਼ ਲੜਨਾ ਚਾਹੀਦਾ। ਉਨ੍ਹਾਂ ਦੁਸਹਿਰਾ ਕਮੇਟੀ ਦੇ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ ਤੇ ਸ਼ਹਿਰ ਵਾਸੀਆਂ ਨੂੰ ਦੁਸਹਿਰੇ ਦੇ ਤਿਉਹਾਰ ਦੀ ਵਧਾਈ ਦਿੰਦਿਆਂ ਕਿਹਾ ਕਿ ਅੱਜ ਉਨ੍ਹਾਂ ਨੂੰ ਪਹਿਲੀ ਵਾਰ ਖਰੜ ਵਿਖੇ ਅਜਿਹੇ ਸ਼ੁਭ ਤਿਉਹਾਰ ਮੌਕੇ ਆਉਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਐਲਾਨ ਕੀਤਾ ਕਿ ਉਹ ਦੁਸਹਿਰਾ ਕਮੇਟੀ ਨੂੰ 5 ਤੋਂ ਲੈ ਕੇ 10 ਲੱਖ ਰੁ. ਤੱਕ ਦੀ ਗ੍ਰਾਂਟ ਭੇਜਣਗੇ, ਭਾਵੇਂ ਉਸ ਨੂੰ ਦੁਸਹਿਰਾ ਕਮੇਟੀ ਆਪਣੇ ਪ੍ਰੋਗਰਾਮਾਂ ਲਈ ਜਾਂ ਰਾਮ ਮੰਦਰ ਦੇ ਨਿਰਮਾਣ ਲਈ ਵਰਤ ਸਕਦੀ ਹੈ। ਇਸ ਮੌਕੇ ਕਮਲ ਕਿਸ਼ੋਰ ਸ਼ਰਮਾ ਨੇ ਰਾਜਾ ਵੜਿੰਗ ਦਾ ਇਥੇ ਆਉਣ ’ਤੇ ਧੰਨਵਾਦ ਕਰਦਿਆਂ ਲੋਕਾਂ ਤੋਂ ਮੁਆਫ਼ੀ ਮੰਗੀ ਕਿਉਂਕਿ ਉਹ ਅੱਜ ਤੈਅ ਸਮੇਂ ’ਤੇ ਪੁਤਲਿਆਂ ਨੂੰ ਅਗਨ ਹਵਾਲੇ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਅਸਲ ’ਚ ਅੱਜ ਪੇਸ਼ ਕੀਤੀਆਂ ਗਈਆ ਝਲਕੀਆਂ ਮੌਕੇ ਲੋਕਾਂ ਨੇ ਮੱਥਾ ਟੇਕਣ ’ਚ ਕਾਫ਼ੀ ਸਮਾਂ ਲਗਾ ਦਿੱਤਾ, ਜਿਸ ਕਾਰਨ ਪ੍ਰੋਗਰਾਮ ਲੇਟ ਹੋਇਆ ਹੈ। ਇਸ ਮੌਕੇ ਕਲਾਕਾਰਾਂ ਵਲੋਂ ਰਾਮ ਲੀਲ੍ਹਾ ਨਾਲ ਸੰਬੰਧਿਤ ਵੱਖ-ਵੱਖ ਝਾਕੀਆਂ ਵੀ ਪੇਸ਼ ਕੀਤੀਆਂ ਗਈਆਂ ਅਤੇ ਪ੍ਰਬੰਧਕਾਂ ਵਲੋਂ ਵੱਖ-ਵੱਖ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਕਮੇਟੀ ਵਲੋਂ ਰਾਜਾ ਵੜਿੰਗ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ, ਸਵਰਨਜੀਤ ਕੌਰ ਮੈਂਬਰ ਕਾਂਗਰਸ ਕਮੇਟੀ, ਰਣਜੀਤ ਸਿੰਘ ਨਗਲੀਆਂ ਪ੍ਰਧਾਨ ਐਸ. ਸੀ. ਵਿੰਗ ਕਾਂਗਰਸ ਮੁਹਾਲੀ, ਸਤਨਾਮ ਸਿੰਘ ਸੈਣੀ ਬਲਾਕ ਪ੍ਰਧਾਨ, ਦੀਪਕ ਸ਼ਰਮਾ ਬਲਾਕ ਪ੍ਰਧਾਨ ਸ਼ਹਿਰੀ, ਵਰਿੰਦਰ ਭਾਮਾ, ਰਾਣਾ ਦੇਸੂਮਾਜਰਾ, ਪਰਮਿੰਦਰ ਸਿੰਘ ਲੌਂਗੀਆ, ਅਮਰੀਕ ਸਿੰਘ ਹੈਪੀ, ਜਸਪ੍ਰੀਤ ਕੌਰ ਲੌਂਗੀਆ ਸਾਬਕਾ ਪ੍ਰਧਾਨ ਨਗਰ ਕੌਂਸਲ ਖਰੜ ਤੇ ਸਰਬਜੀਤ ਕੌਰ ਆਦਿ ਵੀ ਹਾਜ਼ਰ ਸਨ।