ਕਾਰ ਦੀ ਟੱਕਰ ਨਾਲ ਜ਼ਖ਼ਮੀ ਵਿਅਕਤੀ ਦੀ ਮੌਤ
ਲਾਲੜੂ, 20 ਅਕਤੂਬਰ (ਰਾਜਬੀਰ ਸਿੰਘ)- ਪਿੰਡ ਚਾਂਦਹੇੜੀ ਨੇੜੇ ਚੱਠਾ ਫੂਡ ਫੈਕਟਰੀ ਕੋਲ ਤੇਜ਼ ਰਫ਼ਤਾਰ ਕਾਰ ਦੀ ਟੱਕਰ ਨਾਲ ਗੰਭੀਰ ਜ਼ਖ਼ਮੀ ਹੋਏ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਫੈਦਰਿਕ ਟੋਪੋ (37) ਵਜੋਂ ਹੋਈ ਹੈ।
ਲਾਲੜੂ, 20 ਅਕਤੂਬਰ (ਰਾਜਬੀਰ ਸਿੰਘ)- ਪਿੰਡ ਚਾਂਦਹੇੜੀ ਨੇੜੇ ਚੱਠਾ ਫੂਡ ਫੈਕਟਰੀ ਕੋਲ ਤੇਜ਼ ਰਫ਼ਤਾਰ ਕਾਰ ਦੀ ਟੱਕਰ ਨਾਲ ਗੰਭੀਰ ਜ਼ਖ਼ਮੀ ਹੋਏ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਫੈਦਰਿਕ ਟੋਪੋ (37) ਵਜੋਂ ਹੋਈ ਹੈ। ਲਾਲੜੂ ਪੁਲਿਸ ਅਨੁਸਾਰ ਪੁਲਿਸ ਨੂੰ ਦਿੱਤੇ ਬਿਆਨ ਵਿਚ ਮ੍ਰਿਤਕ ਦੇ ਭਰਾ ਅੰਮ੍ਰਿਤ ਟੋਪੋ ਨੇ ਦੱਸਿਆ ਕਿ ਉਹ ਦੋਵੇਂ ਰਾਤ ਦੀ ਡਿਊਟੀ ਕਰਨ ਲਈ ਹੰਸਾ ਟਿਊਬ ਦੇ ਨਿਊ ਪਲਾਂਟ ਵੱਲ ਪੈਦਲ ਜਾ ਰਹੇ ਸਨ ਤਾਂ ਪਿੰਡ ਚਾਂਦਹੇੜੀ ਨੇੜੇ ਚੱਠਾ ਫੂਡ ਫੈਕਟਰੀ ਕੋਲ ਪੁੱਜੇ ਤਾਂ ਪਿੱਛੋਂ ਤੇਜ਼ ਰਫ਼ਤਾਰ ਅਤੇ ਕਥਿਤ ਲਾਪਰਵਾਹੀ ਨਾਲ ਆ ਰਹੀ ਇਕ ਕਾਰ ਨੇ ਫੈਦਰਿਕ ਟੋਪੋ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ ਉਹ ਗੰਭੀਰ ਜ਼ਖ਼ਮੀ ਹੋ ਗਿਆ। ਅੰਮ੍ਰਿਤ ਟੋਪੋ ਅਨੁਸਾਰ ਕਾਰ ਚਾਲਕ ਕਾਰ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ। ਜ਼ਖ਼ਮੀ ਨੂੰ ਤੁਰੰਤ ਸਿਵਲ ਹਸਪਤਾਲ ਡੇਰਾਬੱਸੀ ਲਿਜਾਇਆ ਗਿਆ, ਜਿਥੋਂ ਡਾਕਟਰਾਂ ਨੇ ਉਸ ਨੂੰ ਜੀ. ਐੱਮ. ਸੀ. ਐੱਚ-32 ਚੰਡੀਗੜ੍ਹ ਰੈਫ਼ਰ ਕਰ ਦਿੱਤਾ। ਉਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਲਾਸ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਹੈ।