28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਪਾਰਕਿੰਗ ਨੂੰ ਲੈ ਕੇ ਹੋਏ ਝਗੜੇ ’ਚ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ

ਜ਼ੀਰਕਪੁਰ, 28 ਅਗਸਤ (ਮਨਿੰਦਰ ਸਿੰਘ)- ਢਕੌਲੀ ਖੇਤਰ ਵਿਚ ਪੈਂਦੀ ਐਕਸੋਟਿਕ ਮੈਗਨੀਫਿਸੈਂਟ ਸੁਸਾਇਟੀ ਵਿਚ ਪਾਰਕਿੰਗ ਨੂੰ ਲੈ ਕੇ ਸ਼ੁਰੂ ਹੋਇਆ ਝਗੜਾ ਕਥਿਤ ਤੌਰ ‘ਤੇ ਕੁੱਟਮਾਰ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੱਕ ਪਹੁੰਚ ਗਿਆ। ਢਕੌਲੀ ਪੁਲਿਸ ਨੇ ਇਸ ਸੰਬੰਧੀ ਸ਼ਿਕਾਇਤਕਰਤਾ ਦੀ ਸ਼ਿਕਾਇਤ ਤੇ ਮੈਡੀਕਲ ਰਿਪੋਰਟ ਦੇ ਆਧਾਰ ‘ਤੇ ਚਾਰ ਵਿਅਕਤੀਆਂ ਖ਼ਿਲਾਫ਼ ਬੀ.

Ad Position 21
No active advertisement
ਅਜੀਤ ਡੈਸਕ 29-08-2026
ਜ਼ੀਰਕਪੁਰ, 28 ਅਗਸਤ (ਮਨਿੰਦਰ ਸਿੰਘ)- ਢਕੌਲੀ ਖੇਤਰ ਵਿਚ ਪੈਂਦੀ ਐਕਸੋਟਿਕ ਮੈਗਨੀਫਿਸੈਂਟ ਸੁਸਾਇਟੀ ਵਿਚ ਪਾਰਕਿੰਗ ਨੂੰ ਲੈ ਕੇ ਸ਼ੁਰੂ ਹੋਇਆ ਝਗੜਾ ਕਥਿਤ ਤੌਰ ‘ਤੇ ਕੁੱਟਮਾਰ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੱਕ ਪਹੁੰਚ ਗਿਆ। ਢਕੌਲੀ ਪੁਲਿਸ ਨੇ ਇਸ ਸੰਬੰਧੀ ਸ਼ਿਕਾਇਤਕਰਤਾ ਦੀ ਸ਼ਿਕਾਇਤ ਤੇ ਮੈਡੀਕਲ ਰਿਪੋਰਟ ਦੇ ਆਧਾਰ ‘ਤੇ ਚਾਰ ਵਿਅਕਤੀਆਂ ਖ਼ਿਲਾਫ਼ ਬੀ. ਐਨ. ਐਸ. ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਕੇਸ਼ਵ ਦੱਤ ਨੇ ਦੱਸਿਆ ਕਿ ਉਸ ਦੇ ਗੁਆਂਢੀ ਭੂਸ਼ਣ ਮਿੱਤਲ ਨੇ ਆਪਣੀ ਕਾਰ ਉਸ ਦੀ ਪਾਰਕਿੰਗ ਵਿਚ ਖੜ੍ਹੀ ਕੀਤੀ ਹੋਈ ਸੀ, ਜਿਸ ਕਾਰਨ ਉਸ ਨੇ ਆਪਣੀ ਕਾਰ ਭੂਸ਼ਣ ਦੀ ਕਾਰ ਦੇ ਪਿੱਛੇ ਖੜ੍ਹੀ ਕਰ ਦਿੱਤੀ। ਸ਼ਿਕਾਇਤ ਅਨੁਸਾਰ ਅਗਲੇ ਦਿਨ ਸਵੇਰੇ ਕਰੀਬ 11 ਵਜੇ ਭੂਸ਼ਣ ਮਿੱਤਲ ਨੇ ਕੇਸ਼ਵ ਨੂੰ ਕਾਰ ਹਟਾਉਣ ਲਈ ਕਿਹਾ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚ ਬਹਿਸ ਹੋ ਗਈ। ਦੋਸ਼ ਹੈ ਕਿ ਇਸ ਤੋਂ ਬਾਅਦ ਭੂਸ਼ਣ ਨੇ ਕੇਸ਼ਵ ਨੂੰ ਹੇਠਾਂ ਪਾਰਕਿੰਗ ਵਿਚ ਆਉਣ ਲਈ ਕਿਹਾ। ਕੇਸ਼ਵ ਦਾ ਦੋਸ਼ ਹੈ ਕਿ ਜਦੋਂ ਉਹ ਪਾਰਕਿੰਗ ਵਿਚ ਪਹੁੰਚਿਆ ਤਾਂ ਭੂਸ਼ਣ ਮਿੱਤਲ, ਉਸ ਦਾ ਪੁੱਤਰ, ਭਰਾ ਅਤੇ ਨਰੇਸ਼ ਮਿੱਤਲ ਉਥੇ ਪਹਿਲਾਂ ਹੀ ਮੌਜੂਦ ਸਨ। ਸ਼ਿਕਾਇਤਕਰਤਾ ਅਨੁਸਾਰ ਚਾਰਾਂ ਨੇ ਉਸ ਨੂੰ ਘੇਰ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਦੋਸ਼ ਲਗਾਇਆ ਕਿ ਭੂਸ਼ਣ ਨੇ ਉਸ ਦੇ ਸਿਰ ‘ਤੇ ਮੁੱਕੇ ਮਾਰੇ, ਜਦਕਿ ਉਸ ਦੇ ਪੁੱਤਰ ਨੇ ਉਸ ਦੀ ਛਾਤੀ ‘ਤੇ ਮੁੱਕੇ ਮਾਰੇ। ਹੋਰ ਵਿਅਕਤੀਆਂ ਵਲੋਂ ਵੀ ਥੱਪੜ ਤੇ ਮੁੱਕੇ ਮਾਰੇ ਗਏ। ਰੌਲਾ ਸੁਣ ਕੇ ਸੁਸਾਇਟੀ ਦੇ ਲੋਕ ਮੌਕੇ ‘ਤੇ ਪਹੁੰਚ ਗਏ, ਜਿਸ ਤੋਂ ਬਾਅਦ ਮੁਲਜ਼ਮ ਉਥੋਂ ਚਲੇ ਗਏ। ਕੇਸ਼ਵ ਨੇ ਦੋਸ਼ ਲਗਾਇਆ ਕਿ ਜਾਂਦੇ ਸਮੇਂ ਉਨ੍ਹਾਂ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਢਕੌਲੀ ਪੁਲਿਸ ਨੇ ਸ਼ਿਕਾਇਤ ਤੇ ਮੈਡੀਕਲ ਰਿਪੋਰਟ ਦੇ ਆਧਾਰ ‘ਤੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਰੇਲ ਗੱਡੀ ਹੇਠਾਂ ਆਉਣ ਕਾਰਨ ਵਿਅਕਤੀ ਦੀਆਂ ਦੋਵੇਂ ਲੱਤਾਂ ਕੱਟੀਆਂ ਅਗਲੀ ਖ਼ਬਰ ਨਾਜਾਇਜ਼ ਉਸਾਰੀਆਂ ’ਤੇ ਕਾਰਵਾਈ ਦੇ ਦਾਅਵਿਆਂ ਵਿਚਕਾਰ ਧੜੱਲੇ ਨਾਲ ਜਾਰੀ ਉਸਾਰੀ ਕਾਰਜ
Ad Position 24