30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਚੰਡੀਗੜ੍ਹ ’ਚ ਪ੍ਰਾਚੀਨ ਕਲਾ ਕੇਂਦਰ ਵਲੋਂ 12ਵੇਂ ਗੁਰਮਤਿ ਸੰਗੀਤ ਸਮਾਗਮ ਸ਼ਰਧਾ ਨਾਲ ਮਨਾਇਆ

ਚੰਡੀਗੜ੍ਹ, 30 ਅਗਸਤ (ਅਜਾਇਬ ਸਿੰਘ ਔਜਲਾ)-ਪ੍ਰਾਚੀਨ ਕਲਾ ਕੇਂਦਰ ਨੇ ਐਮ. ਐਲ.

Ad Position 21
No active advertisement
ਚੰਡੀਗੜ੍ਹ ਵਿਚ ਪ੍ਰਾਚੀਨ ਕਲਾ ਕੇਂਦਰ ਦੇ ਆਡੀਟੋਰੀਅਮ ਵਿਚ ਕਰਵਾਏ 12ਵੇਂ ਗੁਰਮਤਿ ਸੰਗੀਤ ਦੌਰਾਨ ਕੁਲਵਿੰਦਰ ਸਿੰਘ ਤੇ ਉਨ੍ਹਾਂ ਦੇ ਸ਼ਾਗਿਰਦ ਪੇਸ਼ਕਾਰੀ ਦੌਰਾਨ। ਤਸਵੀਰ : ਗੁਰਿੰਦਰ ਸਿੰਘ 31-08-2026
ਚੰਡੀਗੜ੍ਹ, 30 ਅਗਸਤ (ਅਜਾਇਬ ਸਿੰਘ ਔਜਲਾ)-ਪ੍ਰਾਚੀਨ ਕਲਾ ਕੇਂਦਰ ਨੇ ਐਮ. ਐਲ. ਕੋਸਰ ਆਡੀਟੋਰੀਅਮ ਵਿਖੇ 12ਵਾਂ ਗੁਰਮਤਿ ਸੰਗੀਤ ਸਮਾਗਮ ਸ਼ਰਧਾ ਨਾਲ ਕਰਵਾਇਆ, ਜਿਸ ਵਿਚ ਗੁਰਮਤਿ ਸੰਗੀਤ ਲਈ ਆਪਣੇ ਨਵੇਂ ਤਿਆਰ ਕੀਤੇ ਤਬਲਾ/ਜੋੜੀ ਸਿਲੇਬਸ ਦਾ ਰਸਮੀ ਤੌਰ ’ਤੇ ਜਾਰੀ ਕੀਤਾ। ਉਪਰੰਤ 12ਵੇਂ ਗੁਰਮਤਿ ਸੰਗੀਤ ਦੌਰਾਨ ਉਸਤਾਦ ਕੁਲਵਿੰਦਰ ਸਿੰਘ ਦੇ ਵਿਦਿਆਰਥੀਆਂ ਅਤੇ ਸ਼ਾਗਿਰਦਾਂ ਦੁਆਰਾ ਸ਼ਬਦ ਤੇ ਤਬਲਾ ਵਾਦਨ ਦੀ ਪੇਸ਼ਕਾਰੀ ਦਿੱਤੀ। ਸਮਾਰੋਹ ਵਿਚ ਰੂਹਾਨੀ ਕੀਰਤਨ ਤੇ ਰਵਾਇਤੀ ਤਾਲ ਪੇਸ਼ਕਾਰੀਆਂ ਰਾਹੀਂ ਗੁਰਮਤਿ ਸੰਗੀਤ ਦੀਆਂ ਅਮੀਰ ਪਰੰਪਰਾਵਾਂ ਦਾ ਪ੍ਰਦਰਸ਼ਨ ਕੀਤਾ। ਪੁਰਾਤਨ ਕਲਾ ਪੰਜਾਬ ਘਰਾਣਾ ਸਿਖਲਾਈ ਕੇਂਦਰ ਦੇ ਸੰਸਥਾਪਕ ਪ੍ਰਸਿੱਧ ਗੁਰੂ ਅਤੇ ਤਬਲਾ ਮਾਹਰ ਉਸਤਾਦ ਕੁਲਵਿੰਦਰ ਸਿੰਘ ਦੇ ਸ਼ਾਗਿਰਦਾਂ ਨੇ ਰਵਾਇਤੀ ਗੁਰਮਤਿ ਮਰਿਆਦਾ ਦੇ ਅਨੁਸਾਰ ਕੀਰਤਨ ਪੇਸ਼ ਕੀਤਾ ਅਤੇ ਸੰਗਤ ਨੂੰ ਆਪਣੀ ਸੁਰੀਲੀ ਪੇਸ਼ਕਾਰੀ ਨਾਲ ਮੰਤਰ ਮੁਗਧ ਕੀਤਾ। ਇਸ ਮੌਕੇ ਪੰਜਾਬ ਘਰਾਣੇ ਦੇ ਪ੍ਰਸਿੱਧ ਗੁਰੂ ਤੇ ਤਬਲਾ ਵਾਦਕ ਉਸਤਾਦ ਕੁਲਵਿੰਦਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਸਿਲੇਬਸ ਨੂੰ ਰਸਮੀ ਤੌਰ ’ਤੇ ਪੰਜਾਬ ਘਰਾਣੇ ਦੇ ਉੱਘੇ ਤਬਲਾ ਗੁਰੂਆਂ, ਜਿਨ੍ਹਾਂ ਵਿਚ ਉਸਤਾਦ ਕਾਲੇ ਰਾਮ, ਉਸਤਾਦ ਹਰਭਜਨ ਸਿੰਘ ਅਤੇ ਉਸਤਾਦ ਕੁਲਵਿੰਦਰ ਸਿੰਘ ਸ਼ਾਮਿਲ ਸਨ, ਦੀ ਮੌਜੂਦਗੀ ਵਿਚ ਜਾਰੀ ਕੀਤਾ ਗਿਆ। ਗੁਰਮਤਿ ਸੰਗੀਤ ਦੇ ਖੇਤਰ ਨਾਲ ਜੁੜੀਆਂ ਕਈ ਉੱਘੀਆਂ ਸ਼ਖ਼ਸੀਅਤਾਂ ਨੇ ਵੀ ਇਸ ਸਮਾਗਮ ਵਿਚ ਸ਼ਿਰਕਤ ਕੀਤੀ। ਸਮਾਰੋਹ ਦਾ ਸੰਚਾਲਨ ਪ੍ਰਾਚੀਨ ਕਲਾ ਕੇਂਦਰ ਵਿਖੇ ਗੁਰਮਤਿ ਸੰਗੀਤ ਵਿਭਾਗ ਦੇ ਮੁਖੀ ਮਲਕੀਤ ਸਿੰਘ ਜੰਡਿਆਲਾ ਦੁਆਰਾ ਕੀਤਾ। ਜੰਡਿਆਲਾ ਨੇ ਗੁਰਮਤਿ ਸੰਗੀਤ ਅਤੇ ਇਸ ਦੀਆਂ ਪਰੰਪਰਾਗਤ ਪ੍ਰਥਾਵਾਂ ਦੇ ਪ੍ਰਚਾਰ ਅਤੇ ਸੰਭਾਲ ਵਿਚ ਇਕ ਵਡਮੁੱਲਾ ਯੋਗਦਾਨ ਪ੍ਰਤੀ ਸਾਂਝ ਪਾਈ। ਇਸ ਮੌਕੇ ਮਹਿਮਾਨਾਂ ਨੇ ਇਸ ਗੱਲ ’ਤੇ ਚਾਨਣਾ ਪਾਇਆ ਕਿ ਨਵਾਂ ਵਿਕਸਤ ਸਿਲੇਬਸ ਗੁਰਮਤਿ ਸੰਗੀਤ, ਖਾਸ ਕਰਕੇ ਤਬਲਾ ਤੇ ਜੋੜੀ ਵਾਦਨ ਵਿਚ ਯੋਜਨਾਬੱਧ ਸਿੱਖਿਆ ਪ੍ਰਦਾਨ ਕਰਨ ਵੱਲ ਇਕ ਮਹੱਤਵਪੂਰਨ ਪਹਿਲਕਦਮੀ ਹੈ। ਸਿਲੇਬਸ ਵਿਚ ਰਵਾਇਤੀ ਤਕਨੀਕਾਂ ਤੇ ਅਭਿਆਸਾਂ ਨਾਲ ਸੰਬੰਧਤ ਜ਼ਰੂਰੀ ਜਾਣਕਾਰੀ ਹੈ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਇਹ ਨਾ ਸਿਰਫ਼ ਭਾਰਤ ਵਿਚ ਸਗੋਂ ਵਿਦੇਸ਼ਾਂ ਵਿਚ ਰਹਿਣ ਵਾਲੇ ਵਿਦਿਆਰਥੀਆਂ ਨੂੰ ਵੀ ਲਾਭ ਪਹੁੰਚਾਏਗਾ। ਸੰਗੀਤਕ ਸੈਸ਼ਨ ਰਾਗ ਮਲਹਾਰ ਵਿਚ ਨਿਰਧਾਰਤ ਸ਼ਬਦ ਪੇਸ਼ਕਾਰੀਆਂ ਨਾਲ ਸ਼ੁਰੂ ਹੋਇਆ, ਜੋ ਗੁਰਮਤਿ ਮਰਿਆਦਾ ਅਨੁਸਾਰ ਪੇਸ਼ ਕੀਤੀਆਂ ਗਈਆਂ। ਅਖੀਰ ਵਿਚ ਪ੍ਰਾਚੀਨ ਕਲਾ ਕੇਂਦਰ ਦੇ ਸਕੱਤਰ ਸਜਲ ਕੋਸਰ ਨੇ ਹੋਰ ਵਿਸ਼ੇਸ਼ ਮਹਿਮਾਨਾਂ ਦੇ ਨਾਲ, ਹਿੱਸਾ ਲੈਣ ਵਾਲੇ ਕਲਾਕਾਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ।
Ad Position 22
No active advertisement
ਪਿਛਲੀ ਖ਼ਬਰ ਜਦੋਂ ਏ. ਐਸ. ਏ. ਪੀ. ਦੇ ਕਾਰਜਕਾਰੀ ਪ੍ਰਧਾਨ ਨੂੰ ਐਨ. ਐਸ. ਯੂ. ਆਈ. ’ਚ ਕਰਵਾਇਆ ਸ਼ਾਮਿਲ ਅਗਲੀ ਖ਼ਬਰ ਚੰਡੀਗੜ੍ਹ ਵਿਚ ਮੁੱਖ ਮੰਤਰੀ ਨਾਇਬ ਸੈਣੀ ਦੀ ਮੌਜੂਦਗੀ ਵਿਚ ਪੰਜਾਬ ਦੇ ਕਈ ਆਗੂ ਭਾਜਪਾ ਵਿਚ ਹੋਏ ਸ਼ਾਮਿਲ
Ad Position 24