03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਆਨਲਾਈਨ ਸ਼ਾਪਿੰਗ ਕਰਦੇ ਹੋਏ ਵਿਅਕਤੀ ਨਾਲ 3.74 ਲੱਖ ਦੀ ਠੱਗੀ

ਚੰਡੀਗੜ੍ਹ, 2 ਸਤੰਬਰ (ਕਪਿਲ ਵਧਵਾ)‘ਆਨਲਾਈਨ ਸ਼ਾਪਿੰਗ ਕਰਦੇ ਹੋਏ ਇਕ ਵਿਅਕਤੀ ਨਾਲ 3 ਲੱਖ 74 ਹਜ਼ਾਰ 299 ਰੁਪਏ ਦੀ ਕਥਿਤ ਠੱਗੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਾਈਬਰ ਕਰਾਈਮ, ਸੈਕਟਰ-17 ਚੰਡੀਗੜ੍ਹ ਦੀ ਪੁਲਿਸ ਵਲੋਂ ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 03-09-2026
ਚੰਡੀਗੜ੍ਹ, 2 ਸਤੰਬਰ (ਕਪਿਲ ਵਧਵਾ)‘ਆਨਲਾਈਨ ਸ਼ਾਪਿੰਗ ਕਰਦੇ ਹੋਏ ਇਕ ਵਿਅਕਤੀ ਨਾਲ 3 ਲੱਖ 74 ਹਜ਼ਾਰ 299 ਰੁਪਏ ਦੀ ਕਥਿਤ ਠੱਗੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਾਈਬਰ ਕਰਾਈਮ, ਸੈਕਟਰ-17 ਚੰਡੀਗੜ੍ਹ ਦੀ ਪੁਲਿਸ ਵਲੋਂ ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਸੈਕਟਰ-16 ਚੰਡੀਗੜ੍ਹ ਵਾਸੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਆਨਲਾਈਨ ਸ਼ਾਪਿੰਗ ਲਿੰਕ ਰਾਹੀਂ ਉਸ ਨੂੰ ਧੋਖਾਧੜੀ ਦੇ ਜਾਲ ਵਿਚ ਫਸਾਉਂਦੀਆਂ ਉਸ ਕੋਲੋਂ 3,74,299 ਰੁਪਏ ਦੀ ਰਕਮ ਠੱਗ ਲਈ ਗਈ। ਸ਼ਿਕਾਇਤ ਦੇ ਆਧਾਰ ’ਤੇ ਪੁਲਿਸ ਨੇ ਅਣਪਛਾਤੇ ਵਿਅਕਤੀ ਵਿਰੁੱਧ ਧਾਰਾ 318(4), 319(2) ਅਤੇ 61(2) ਬੀ.ਐੱਨ.ਐੱਸ. ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਠੱਗੀ ਨਾਲ ਜੁੜੇ ਵਿਅਕਤੀਆਂ ਦੀ ਪਛਾਣ ਕਰਨ ਦੇ ਯਤਨ ਜਾਰੀ ਹਨ।
Ad Position 22
No active advertisement
ਪਿਛਲੀ ਖ਼ਬਰ ਵੱਟਸਐਪ ਗਰੁੱਪ ਰਾਹੀਂ ਸ਼ੇਅਰ ਮਾਰਕੀਟ ’ ਚ ਨਿਵੇਸ਼ ਦਾ ਝਾਂਸਾ ਦੇ ਕੇ 3.30 ਕਰੋੜ ਦੀ ਠੱਗੀ ਅਗਲੀ ਖ਼ਬਰ ‘ ਗੈਂਗਸਟਰਾਂ ’ ਤੇ ਵਾਰ ’ ਦਾ 225 ਵਾਂ ਦਿਨ : ਪੰਜਾਬ ਪੁਲਿਸ ਵਲੋਂ 567 ਥਾਈਂ ਛਾਪੇਮਾਰੀ , 185 ਕਾਬੂ
Ad Position 24