03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਵੱਟਸਐਪ ਗਰੁੱਪ ਰਾਹੀਂ ਸ਼ੇਅਰ ਮਾਰਕੀਟ ’ ਚ ਨਿਵੇਸ਼ ਦਾ ਝਾਂਸਾ ਦੇ ਕੇ 3.30 ਕਰੋੜ ਦੀ ਠੱਗੀ

ਚੰਡੀਗੜ੍ਹ, 2 ਸਤੰਬਰ (ਕਪਿਲ ਵਧਵਾ)- ਸ਼ੇਅਰ ਮਾਰਕੀਟ ’ਚ ਨਿਵੇਸ਼ ਕਰਵਾ ਕੇ ਮੋਟੇ ਮੁਨਾਫ਼ੇ ਦਾ ਲਾਲਚ ਦੇ ਕੇ ਸੈਕਟਰ-38 ਵੈਸਟ ਦੀ ਰਹਿਣ ਵਾਲੀ ਇਕ ਔਰਤ ਨਾਲ 3 ਕਰੋੜ 30 ਲੱਖ 20 ਹਜ਼ਾਰ ਰੁਪਏ ਦੀ ਕਥਿਤ ਆਨਲਾਈਨ ਠੱਗੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸਾਈਬਰ ਕ੍ਰਾਈਮ ਥਾਣਾ ਸੈਕਟਰ-17 ਦੀ ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਬੀ.

Ad Position 21
repet_subhas-goyals [Copy P29]
ਅਜੀਤ ਡੈਸਕ 03-09-2026
ਚੰਡੀਗੜ੍ਹ, 2 ਸਤੰਬਰ (ਕਪਿਲ ਵਧਵਾ)- ਸ਼ੇਅਰ ਮਾਰਕੀਟ ’ਚ ਨਿਵੇਸ਼ ਕਰਵਾ ਕੇ ਮੋਟੇ ਮੁਨਾਫ਼ੇ ਦਾ ਲਾਲਚ ਦੇ ਕੇ ਸੈਕਟਰ-38 ਵੈਸਟ ਦੀ ਰਹਿਣ ਵਾਲੀ ਇਕ ਔਰਤ ਨਾਲ 3 ਕਰੋੜ 30 ਲੱਖ 20 ਹਜ਼ਾਰ ਰੁਪਏ ਦੀ ਕਥਿਤ ਆਨਲਾਈਨ ਠੱਗੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸਾਈਬਰ ਕ੍ਰਾਈਮ ਥਾਣਾ ਸੈਕਟਰ-17 ਦੀ ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਬੀ.ਐੱਨ.ਐੱਸ. ਦੀਆਂ ਧਾਰਾਵਾਂ 318(4), 319(2), 336(3), 338, 340(2) ਅਤੇ 61(2) ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਸੈਕਟਰ-38 ਵੈਸਟ ਵਾਸੀ ਮਹਿਲਾ ਨੇ ਦੱਸਿਆ ਕਿ 7 ਜੂਨ 2026 ਨੂੰ ਉਸ ਨੂੰ ਇਕ ਵਾਟਸਐਪ ਗਰੁੱਪ ਵਿਚ ਸ਼ਾਮਿਲ ਕੀਤਾ ਗਿਆ ਸੀ। ਗਰੁੱਪ ਵਿਚ ਲੋਕਾਂ ਵਲੋਂ ਸ਼ੇਅਰ ਮਾਰਕੀਟ ਵਿਚ ਨਿਵੇਸ਼ ਕਰਨ ਅਤੇ ਮੁਨਾਫ਼ਾ ਹੋਣ ਸਬੰਧੀ ਮੈਸੇਜ ਸਾਂਝੇ ਕੀਤੇ ਜਾ ਰਹੇ ਸਨ। ਇਸ ਦੌਰਾਨ ਇਕ ਵਿਅਕਤੀ ਨੇ ਉਸ ਨਾਲ ਸੰਪਰਕ ਕਰਕੇ ਆਪਣੇ ਆਪ ਨੂੰ ‘ਫੋਰਬਸਸੈਮਐਫ਼’ ਕੰਪਨੀ ਨਾਲ ਜੁੜਿਆ ਦੱਸਿਆ ਅਤੇ ਕੰਪਨੀ ਦੇ ਸੇਬੀ ਨਾਲ ਰਜਿਸਟਰਡ ਹੋਣ ਦਾ ਦਾਅਵਾ ਕਰਦਿਆਂ ਕਥਿਤ ਤੌਰ ’ਤੇ ਸਰਟੀਫਿਕੇਟ ਅਤੇ ਨੌਕਰੀ ਦਾ ਆਈ.ਡੀ. ਕਾਰਡ ਵੀ ਵਾਟਸਐਪ ’ਤੇ ਭੇਜਿਆ। ਸ਼ਿਕਾਇਤਕਰਤਾ ਅਨੁਸਾਰ ਇਸ ਕਾਰਨ ਉਸ ਨੂੰ ਉਕਤ ਵਿਅਕਤੀਆਂ ’ਤੇ ਭਰੋਸਾ ਹੋ ਗਿਆ। 4 ਅਗਸਤ ਨੂੰ ਉਸ ਦਾ ਇਕ ਟਰੇਡਿੰਗ ਖਾਤਾ ਖੋਲ੍ਹਿਆ ਗਿਆ, ਜਿਸ ਵਿਚ ਉਸ ਨੇ ਪਹਿਲਾਂ 20 ਹਜ਼ਾਰ ਰੁਪਏ ਜਮ੍ਹਾਂ ਕਰਵਾਏ। ਉਸ ਨੂੰ ਖਾਤੇ ਵਿਚ ਮੁਨਾਫ਼ਾ ਦਿਖਾਇਆ ਗਿਆ ਅਤੇ ਬਾਅਦ ਵਿਚ ਹੋਰ ਰਕਮ ਨਿਵੇਸ਼ ਕਰਨ ਲਈ ਪ੍ਰੇਰਿਤ ਕੀਤਾ ਗਿਆ। ਸ਼ਿਕਾਇਤ ਵਿਚ ਦੋਸ਼ ਲਗਾਇਆ ਗਿਆ ਹੈ ਕਿ ਇਸ ਤਰ੍ਹਾਂ ਉਸ ਨੇ ਵੱਖ-ਵੱਖ ਪੜਾਵਾਂ ਵਿਚ ਵੱਡੀਆਂ ਰਕਮਾਂ ਨਿਵੇਸ਼ ਕਰ ਦਿੱਤੀਆਂ। ਇਸ ਤੋਂ ਬਾਅਦ ਕਥਿਤ ਤੌਰ ’ਤੇ ‘ਰਾਈਟ ਇਸ਼ੂ’ ਅਤੇ ਆਈ.ਪੀ.ਓ. ਵਿਚ ਨਿਵੇਸ਼ ਕਰਨ ਦੇ ਨਾਂ ’ਤੇ ਵੀ ਰਕਮ ਲਗਵਾਈ ਗਈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੇ ਇਕ ਆਈ.ਪੀ.ਓ. ਵਿਚ 1.50 ਕਰੋੜ ਰੁਪਏ ਤੱਕ ਨਿਵੇਸ਼ ਕਰ ਦਿੱਤੇ ਅਤੇ ਉਸ ਦੇ ਖਾਤੇ ਵਿਚ 50 ਫ਼ੀਸਦੀ ਮੁਨਾਫ਼ਾ ਦਿਖਾਇਆ ਗਿ ਆ। ਜਦੋਂ ਉਸ ਨੇ ਮੁਨਾਫ਼ੇ ਦੀ ਰਕਮ ਕਢਵਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਟੈਕਸ ਅਤੇ ਹੋਰ ਰਕਮ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ। ਸ਼ਿਕਾਇਤ ਅਨੁਸਾਰ ਇਸ ਤੋਂ ਬਾਅਦ ਵੱਖ-ਵੱਖ ਮੋਬਾਈਲ ਨੰਬਰਾਂ ਤੋਂ ਫ਼ੋਨ ਕਰਕੇ ਟੈਕਸ ਅਤੇ ਪ੍ਰਾਫ਼ਿਟ ਅਮਾਊਂਟ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਅਤੇ ਇਹ ਵੀ ਦੱਸਿਆ ਗਿਆ ਕਿ ਜਦੋਂ ਤੱਕ ਇਹ ਰਕਮ ਜਮ੍ਹਾਂ ਨਹੀਂ ਕਰਵਾਈ ਜਾਂਦੀ, ਉਸ ਦਾ ਪੈਸਾ ਵਾਪਸ ਨਹੀਂ ਮਿਲੇਗਾ। ਇਸ ਤਰ੍ਹਾਂ ਕਥਿਤ ਤੌਰ ’ਤੇ ਉਸ ਕੋਲੋਂ ਕੁੱਲ 3 ਕਰੋੜ 30 ਲੱਖ 20 ਹਜ਼ਾਰ ਰੁਪਏ ਨਿਵੇਸ਼ ਕਰਵਾ ਕੇ ਠੱਗੀ ਕੀਤੀ ਗਈ। ਪੁਲਿਸ ਰਿਕਾਰਡ ਅਨੁਸਾਰ ਇਸ ਮਾਮਲੇ ਵਿਚ 27 ਅਗਸਤ ਨੂੰ ਜ਼ੀਰੋ ਈ-ਐੱਫ.ਆਈ.ਆਰ. ਦਰਜ ਕੀਤੀ ਗਈ ਸੀ, ਜਿਸ ਤੋਂ ਬਾਅਦ ਜਾਂਚ ਅਤੇ ਸ਼ਿਕਾਇਤ ਦੀ ਤਸਦੀਕ ਉਪਰੰਤ 29 ਅਗਸਤ ਨੂੰ ਸਾਈਬਰ ਕ੍ਰਾਈਮ ਥਾਣੇ ਵਿਚ ਐੱਫ.ਆਈ.ਆਰ. ਦਰਜ ਕੀਤੀ ਗਈ। ਇਸ ਮਾਮਲੇ ਦੀ ਜਾਂਚ ਜਾਰੀ ਹੈ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਰੰਧਾਵਾ ਵਲੋਂ ਜ਼ੀਰਕਪੁਰ ਤੋਂ ਸ਼ਰਧਾਲੂਆਂ ਦੀ ਬੱਸ ਹਰਿਦੁਆਰ ਤੇ ਰਿਸ਼ੀਕੇਸ਼ ਲਈ ਰਵਾਨਾ ਅਗਲੀ ਖ਼ਬਰ ਆਨਲਾਈਨ ਸ਼ਾਪਿੰਗ ਕਰਦੇ ਹੋਏ ਵਿਅਕਤੀ ਨਾਲ 3.74 ਲੱਖ ਦੀ ਠੱਗੀ
Ad Position 24