03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਰੇਲਵੇ ਫਾਟਕ ਨੰ. 110 ਐੱਸ. ਪੀ. ਐੱਲ. 7 ਸਤੰਬਰ ਤੱਕ ਰਹੇਗਾ ਬੰਦ

ਲਾਲੜੂ, 2 ਸਤੰਬਰ (ਰਾਜਬੀਰ ਸਿੰਘ)- ਲਾਲੜੂ-ਦੱਪਰ ਰੇਲਵੇ ਸਟੇਸਨਾਂ ਦਰਮਿਆਨ ਪੈਂਦੇ ਲੈਵਲ ਕਰਾਸਿੰਗ ਫਾਟਕ ਨੰ. 110 ਐੱਸ.

Ad Position 21
repet_subhas-goyals [Copy P29]
ਅਜੀਤ ਡੈਸਕ 03-09-2026
ਲਾਲੜੂ, 2 ਸਤੰਬਰ (ਰਾਜਬੀਰ ਸਿੰਘ)- ਲਾਲੜੂ-ਦੱਪਰ ਰੇਲਵੇ ਸਟੇਸਨਾਂ ਦਰਮਿਆਨ ਪੈਂਦੇ ਲੈਵਲ ਕਰਾਸਿੰਗ ਫਾਟਕ ਨੰ. 110 ਐੱਸ. ਪੀ. ਐੱਲ. (ਲਾਲੜੂ ਪਿੰਡ ਵਾਲੇ) ਨੂੰ ਰੇਲਵੇ ਟਰੈਕ ਦੀ ਮੁਰੰਮਤ ਦੇ ਕੰਮ ਕਾਰਨ ਵਾਹਨਾਂ ਦੀ ਆਵਾਜਾਈ ਲਈ 2 ਸਤੰਬਰ ਸ਼ਾਮ 4 ਵਜੇ ਤੋਂ 7 ਸਤੰਬਰ ਰਾਤ 8 ਵਜੇ ਤੱਕ ਬੰਦ ਕੀਤਾ ਜਾ ਰਿਹਾ ਹੈ। ਰੇਲਵੇ ਵਿਭਾਗ ਵਲੋਂ ਜਾਰੀ ਸੂਚਨਾ ਅਨੁਸਾਰ ਲਾਲੜੂ-ਦੱਪਰ ਦਰਮਿਆਨ ਅੱਪ ਲਾਈਨ ’ਤੇ ਕਿਲੋਮੀਟਰ 217/5-7 ’ਤੇ ਸਥਿਤ ਇਸ ਫਾਟਕ ’ਤੇ ਬੀ. ਸੀ. ਐੱਮ. ਮਸੀਨ ਰਾਹੀਂ ਭਾਰੀ ਪੱਧਰ ’ਤੇ ਮਸੀਨੀ ਰੱਖ-ਰਖਾਅ ਦਾ ਕੰਮ ਕੀਤਾ ਜਾਣਾ ਹੈ। ਰੇਲ ਆਵਾਜਾਈ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਇਹ ਕੰਮ ਕਰਨਾ ਜ਼ਰੂਰੀ ਦੱਸਿਆ ਗਿਆ ਹੈ। ਰੇਲਵੇ ਵਿਭਾਗ ਅਨੁਸਾਰ ਫਾਟਕ ਨੰਬਰ 110 ਐੱਸ. ਪੀ. ਐੱਲ. ਨੂੰ 2 ਸਤੰਬਰ ਸ਼ਾਮ 4 ਵਜੇ ਤੋਂ 7 ਸਤੰਬਰ ਰਾਤ 8 ਵਜੇ ਤੱਕ ਸੜਕੀ ਆਵਾਜਾਈ ਲਈ ਬੰਦ ਰੱਖਿਆ ਜਾਵੇਗਾ। ਇਸ ਦੌਰਾਨ ਇਸ ਰਸਤੇ ਤੋਂ ਲੰਘਣ ਵਾਲੇ ਵਾਹਨ ਾਂ ਨੂੰ ਹੋਰ ਬਦਲਵੇਂ ਰਸਤਿਆਂ ਰਾਹੀਂ ਆਪਣੀ ਮੰਜ਼ਿਲ ਵੱਲ ਜਾਣਾ ਪਵੇਗਾ। ਵਿਭਾਗ ਵਲੋਂ ਸੰਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਫਾਟਕ ਬੰਦ ਰਹਿਣ ਦੇ ਸਮੇਂ ਦੌਰਾਨ ਆਵਾਜਾਈ ਨੂੰ ਬਦਲਵੇਂ ਰਸਤਿਆਂ ਰਾਹੀਂ ਸੁਚਾਰੂ ਢੰਗ ਨਾਲ ਮੋੜਨ ਅਤੇ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣ। ਲੋਕਾਂ ਨੂੰ ਵੀ ਇਸ ਦੌਰਾਨ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ - ਅੰਬਾਲਾ ਕੌਮੀ ਹਾਈਵੇਅ ਬਣੀ ‘ ਮੌਤ ਵੰਡਦੀ ’ ਸੜਕ ਅਗਲੀ ਖ਼ਬਰ ‘ ਮਨਜੀਤ ਸਿੰਘ ਮਲਕਪੁਰ ਦੀ ਨਿਯੁਕਤੀ ਦਾ ਹਲਕੇ ਦੇ ਅਕਾਲੀ ਆਗੂਆਂ ਵਲੋਂ ਸਵਾਗਤ
Ad Position 24