03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਪੰਜਾਬ ਯੂਨੀਵਰਸਿਟੀ ’ਚ ਟਿਕਾਊ ਤੇ ਨਵਿਆਉਣਯੋਗ ਊਰਜਾ ਵਿਚ ਬੀ. ਐਸ. ਸੀ. (ਆਨਰਜ਼) ਲਈ ਅਰਜ਼ੀਆਂ ਦੀ ਕੀਤੀ ਮੰਗ

ਚੰਡੀਗੜ੍ਹ, 2 ਸਤੰਬਰ (ਮਾਰਕੰਡਾ)- ਸੈਂਟਰ ਫਾਰ ਨੈਨੋਸਾਇੰਸ ਐਂਡ ਨੈਨੋਟੈਕਨਾਲੋਜੀ (ਸੀ. ਐਨ.

Ad Position 21
repet_subhas-goyals [Copy P29]
ਅਜੀਤ ਡੈਸਕ 03-09-2026
ਚੰਡੀਗੜ੍ਹ, 2 ਸਤੰਬਰ (ਮਾਰਕੰਡਾ)- ਸੈਂਟਰ ਫਾਰ ਨੈਨੋਸਾਇੰਸ ਐਂਡ ਨੈਨੋਟੈਕਨਾਲੋਜੀ (ਸੀ.ਐਨ.ਐਨ.ਟੀ) ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਅਕਾਦਮਿਕ ਸੈਸ਼ਨ 2026-27 ਲਈ ਸਸਟੇਨੇਬਲ ਐਂਡ ਰੀਨਿਊਏਬਲ ਐਨਰਜੀ ਪ੍ਰੋਗਰਾਮ ਵਿਚ ਬੀ.ਐਸ.ਸੀ. (ਆਨਰਜ਼) ਵਿਚ ਖ਼ਾਲੀ ਸੀਟਾਂ ਲਈ ਅਰਜ਼ੀਆਂ ਮੰਗੀਆਂ ਹਨ। ਇਹ ਪ੍ਰੋਗਰਾਮ ਉਨ੍ਹਾਂ ਉਮੀਦਵਾਰਾਂ ਲਈ ਖੁੱਲ੍ਹਾ ਹੈ, ਜਿਨ੍ਹਾਂ ਨੇ ਕਿਸੇ ਮਾਨਤਾ ਪ੍ਰਾਪਤ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਸਕੂਲ ਤੋਂ 10+2 ਦੀ ਪ੍ਰੀਖਿਆ ਜਾਂ ਸਮਰੱਥ ਅਧਿਕਾਰੀ ਦੁਆਰਾ ਮਾਨਤਾ ਪ੍ਰਾਪਤ ਬਰਾਬਰ ਦੀ ਪ੍ਰੀਖਿਆ, ਭੌਤਿਕ ਵਿਗਿਆਨ, ਰਸਾਇਣ ਵਿਗਿਆਨ ਅਤੇ ਗਣਿਤ ਜਾਂ ਜੀਵ ਵਿਗਿਆਨ ਵਿਚ ਘੱਟੋ-ਘੱਟ 50 ਪ੍ਰਤੀਸ਼ਤ ਅੰਕਾਂ ਨਾਲ ਪਾਸ ਕੀਤੀ ਹੈ। ਇਹ ਪ੍ਰੋਗਰਾਮ ਨਵਿਆਉਣਯੋਗ ਊਰਜਾ, ਸੂਰਜੀ ਅਤੇ ਪੌਣ ਊਰਜਾ ਤਕਨਾਲੋਜੀਆਂ, ਬਾਇਓਊਰਜਾ ਅਤੇ ਬਾਇਓਮਾਸ ਉਪਯੋਗਤਾ, ਊਰਜਾ ਸਟੋਰੇਜ ਅਤੇ ਪ੍ਰਬੰਧਨ, ਊਰਜਾ ਕੁਸ਼ਲਤਾ, ਵਾਤਾਵਰਨ ਸਥਿਰਤਾ, ਸਮਾਰਟ ਗਰਿੱਡ ਅਤੇ ਊਰਜਾ ਨੀਤੀ ਸਮੇਤ ਖੇਤਰਾਂ ਨੂੰ ਕਵਰ ਕਰਦਾ ਹੈ। ਅਪਲਾਈ ਕਰਨ ਦੀ ਆਖਰੀ ਮਿਤੀ 11 ਸਤੰਬਰ ਹੈ। ਕੌਂਸਲਿੰਗ 15 ਸਤੰਬਰ ਨੂੰ ਹੋਵੇਗੀ। ਹੋਰ ਜਾਣਕਾਰੀ ਲਈ ਉਮੀਦਵਾਰਾਂ ਨੂੰ ਵਿਭਾਗ ਦੀ ਵੈੱਬਸਾਈਟ ਦੇਖਣ ਦੀ ਸਲਾਹ ਦਿੱਤੀ ਜਾਂਦੀ ਹੈ।
Ad Position 22
No active advertisement
ਪਿਛਲੀ ਖ਼ਬਰ ਡਾ . ਪਰਮਜੀਤ ਕੌਰ ਨੇ ਗੁਰੂ ਨਾਨਕ ਸਿੱਖ ਅਧਿਐਨ ਵਿਭਾਗ ਦੇ ਅਕਾਦਮਿਕ ਇੰਚਾਰਜ ਵਜੋਂ ਅਹੁਦਾ ਸੰਭਾਲਿਆ ਅਗਲੀ ਖ਼ਬਰ ਪੈਨਸ਼ਨਰਾਂ ਸਮੇਤ ਵੱਖ - ਵੱਖ ਜਥੇਬੰਦੀਆਂ ਨੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਸਰਕਾਰ ਦਾ ਫੂਕਿਆ ਪੁਤਲਾ
Ad Position 24