03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਨਾਜਾਇਜ਼ ਕਬਜ਼ਾ ਹਟਾਉਣ ਗਈ ਨਗਰ ਕੌਂਸਲ ਦੀ ਟੀਮ ਨੇ ਤ੍ਰਿਸ਼ਲਾ ਸਿਟੀ ਦੇ ਸਟਾਫ਼ ’ ਤੇ ਲਗਾਏ ਕੁੱਟਮਾਰ ਦੇ ਦੋਸ਼ ਵਿਰੋਧ ’ਚ ਸੜਕ ਜਾਮ ਕਰਕੇ ਲਗਾਇਆ ਧਰਨਾ

ਜ਼ੀਰਕਪੁਰ, 2 ਸਤੰਬਰ (ਮਨਿੰਦਰ ਸਿੰਘ)-ਅੱਜ ਦੁਪਹਿਰ ਸਮੇਂ ਨਗਰ ਕੌਂਸਲ ਦੀ ਇਨਫੋਰਸਮੈਂਟ ਟੀਮ ਵਲੋਂ ਹਾਈ ਗਰਾਊਂਡ ਰੋਡ ‘ਤੇ ਸੜਕ ਤੋਂ ਨਾਜਾਇਜ਼ ਕਬਜ਼ੇ ਹਟਾਏ ਜਾ ਰਹੇ ਸਨ। ਇਸੇ ਦੌਰਾਨ ਤ੍ਰਿਸ਼ਲਾ ਸਿਟੀ ਦੇ ਮੁੱਖ ਗੇਟ ਸਾਹਮਣੇ ਕਾਰਵਾਈ ਕਰਨ ‘ਤੇ ਨਗਰ ਕੌਂਸਲ ਦੀ ਟੀਮ ਤੇ ਤ੍ਰਿਸ਼ਲਾ ਸਿਟੀ ਸੁਸਾਇਟੀ ਦੇ ਸਟਾਫ਼ ਵਿਚਕਾਰ ਬਹਿਸ ਹੋ ਗਈ, ਜੋ ਕਿ ਜਲਦ ਹੀ ਧੱਕਾ-ਮੁੱਕੀ ਤੇ ਕੁੱਟਮਾਰ ‘ਚ ਤਬਦੀਲ ਹੋ ਗਈ।

Ad Position 21
repet_subhas-goyals [Copy P29]
ਝਗੜੇ ਤੋਂ ਬਾਅਦ ਸੜਕ ‘ਤੇ ਧਰਨਾ ਲਗਾ ਕੇ ਬੈਠੇ ਨਗਰ ਕੌਂਸਲ ਦੇ ਕਰਮਚਾਰੀ। ਤਸਵੀਰ : ਮਨਿੰਦਰ ਸਿੰਘ 03-09-2026
ਜ਼ੀਰਕਪੁਰ, 2 ਸਤੰਬਰ (ਮਨਿੰਦਰ ਸਿੰਘ)-ਅੱਜ ਦੁਪਹਿਰ ਸਮੇਂ ਨਗਰ ਕੌਂਸਲ ਦੀ ਇਨਫੋਰਸਮੈਂਟ ਟੀਮ ਵਲੋਂ ਹਾਈ ਗਰਾਊਂਡ ਰੋਡ ‘ਤੇ ਸੜਕ ਤੋਂ ਨਾਜਾਇਜ਼ ਕਬਜ਼ੇ ਹਟਾਏ ਜਾ ਰਹੇ ਸਨ। ਇਸੇ ਦੌਰਾਨ ਤ੍ਰਿਸ਼ਲਾ ਸਿਟੀ ਦੇ ਮੁੱਖ ਗੇਟ ਸਾਹਮਣੇ ਕਾਰਵਾਈ ਕਰਨ ‘ਤੇ ਨਗਰ ਕੌਂਸਲ ਦੀ ਟੀਮ ਤੇ ਤ੍ਰਿਸ਼ਲਾ ਸਿਟੀ ਸੁਸਾਇਟੀ ਦੇ ਸਟਾਫ਼ ਵਿਚਕਾਰ ਬਹਿਸ ਹੋ ਗਈ, ਜੋ ਕਿ ਜਲਦ ਹੀ ਧੱਕਾ-ਮੁੱਕੀ ਤੇ ਕੁੱਟਮਾਰ ‘ਚ ਤਬਦੀਲ ਹੋ ਗਈ। ਇਸ ਤੋਂ ਬਾਅਦ ਨਗਰ ਕੌਂਸਲ ਦੀ ਟੀਮ ਵਲੋਂ ਸੜਕ ਰੋਕ ਕੇ ਧਰਨਾ ਲਗਾ ਦਿੱਤਾ ਗਿਆ, ਜਿਸ ਕਾਰਨ ਲੰਬਾ ਜਾਮ ਲੱਗ ਗਿਆ। ਸਕੂਲਾਂ ਦੀ ਛੁੱਟੀ ਦਾ ਸਮਾਂ ਹੋਣ ਕਾਰਨ ਕਈ ਸਕੂਲੀ ਬੱਸਾਂ ਵੀ ਇਸ ਜਾਮ ‘ਚ ਫਸ ਗਈਆਂ, ਜਿਸ ਕਾਰਨ ਸਕੂਲੀ ਬੱਚਿਆਂ ਅਤੇ ਮਾਪਿਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਨਗਰ ਕੌਂਸਲ ਦੀ ਟੀਮ ਵਲੋਂ ਹਾਈ ਗਰਾਊਂਡ ਰੋਡ ਨੂੰ ਏਅਰ ਫੋਰਸ ਸਟੇਸ਼ਨ ਦੇ ਹਿਸਾਬ ਨਾਲ ਕਬਜ਼ੇ ‘ਚ ਲਿਆ ਜਾ ਰਿਹਾ ਸੀ। ਇਸੇ ਦੌਰਾਨ ਜਦੋਂ ਟੀਮ ਕਾਰਵਾਈ ਕਰਦੀ ਹੋਈ ਤ੍ਰਿਸ਼ਲਾ ਸਿਟੀ ਦੇ ਮੁੱਖ ਗੇਟ ਸਾਹਮਣੇ ਪਹੁੰਚੀ ਤਾਂ ਉਥੇ ਉਨ੍ਹਾਂ ਦਾ ਬਿਲਡਰ ਤੇ ਸਟਾਫ਼ ਨਾਲ ਝਗੜਾ ਹੋ ਗਿਆ, ਜਿਸ ਤੋਂ ਬਾਅਦ ਮਾਮਲਾ ਕੁੱਟਮਾਰ ਤੱਕ ਪਹੁੰਚ ਗਿਆ ਅਤੇ ਨਗਰ ਕੌਂਸਲ ਦੇ ਕਰਮਚਾਰੀਆਂ ਨੇ ਕੁੱਟਮਾਰ ਦਾ ਦੋਸ਼ ਲਗਾਉਂਦੇ ਹੋਏ ਸੜਕ ਜਾਮ ਕਰ ਦਿੱਤ ੀ। ਝਗੜਾ ਵਧਦਾ ਦੇਖ ਜ਼ੀਰਕਪੁਰ ਪੁਲਿਸ, ਫ਼ੌਜ ਦੇ ਅਧਿਕਾਰੀ ਅਤੇ ਨਗਰ ਕੌਂਸਲ ਦੇ ਬਿਲਡਿੰਗ ਇੰਸਪੈਕਟਰ ਮੌਕੇ ‘ਤੇ ਪਹੁੰਚ ਗਏ ਅਤੇ ਕਾਰਵਾਈ ਦਾ ਭਰੋਸਾ ਦੇ ਕੇ ਧਰਨਾ ਚੁਕਵਾਇਆ। ਇਸ ਸੰਬੰਧੀ ਨਗਰ ਕੌਂਸਲ ਜ਼ੀਰਕਪੁਰ ਦੇ ਬਿਲਡਿੰਗ ਇੰਸਪੈਕਟਰ ਅਜੇ ਬਰਾੜ ਨੇ ਕਿਹਾ ਕਿ ਉਹ ਫ਼ੌਜ ਦੇ ਅਧਿਕਾਰੀਆਂ ਦੀ ਹਦਾਇਤ ‘ਤੇ ਇਹ ਕਾਰਵਾਈ ਕਰ ਰਹੇ ਸਨ। ਦੂਜੇ ਪਾਸੇ ਤ੍ਰਿਸ਼ਲਾ ਸਿਟੀ ਸੁਸਾਇਟੀ ਦੇ ਬਿਲਡਰ ਹਰੀਸ਼ ਗੁਪਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਿਸੇ ਵਲੋਂ ਵੀ ਇਸ ਕਾਰਵਾਈ ਸੰਬੰਧੀ ਕੋਈ ਕਾਨੂੰਨੀ ਨੋਟਿਸ ਨਹੀਂ ਦਿੱਤਾ ਗਿਆ, ਜਿਸ ਕਾਰਨ ਉਹ ਤੇ ਉਨ੍ਹਾਂ ਦਾ ਸਟਾਫ਼ ਇਸ ਕਾਰਵਾਈ ਬਾਰੇ ਪੁੱਛਣ ਲਈ ਬਾਹਰ ਆਏ ਸਨ। ਇਸ ਦੌਰਾਨ ਨਗਰ ਕੌਂਸਲ ਦੇ ਕਰਮਚਾਰੀਆਂ ਨਾਲ ਉਨ੍ਹਾਂ ਦੇ ਸਟਾਫ਼ ਦਾ ਝਗੜਾ ਹੋ ਗਿਆ। ਮਾਮਲੇ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਪੜਤਾਲੀਆ ਅਫ਼ਸਰ ਏ. ਐੱਸ. ਆਈ. ਲਾਭ ਸਿੰਘ ਨੇ ਕਿਹਾ ਕਿ ਸੜਕ ਜਾਮ ਹੋਣ ਦੀ ਸੂਚਨਾ ਮਿਲਣ ‘ਤੇ ਉਹ ਟੀਮ ਮੌਕੇ ‘ਤੇ ਪਹੁੰਚ ਗਏ ਅਤੇ ਦੋਵਾਂ ਧਿਰਾਂ ਨੂੰ ਮਨਾਉਣ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਖ਼ਤਮ ਕਰਵਾਇਆ ਅਤੇ ਜਾਮ ਖੁੱਲ੍ਹਵਾਇਆ। ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਨੂੰ ਲਿਖਤੀ ਸ਼ਿਕਾਇਤ ਦਰਜ ਕਰਵਾਉਣ ਲਈ ਥਾਣੇ ਸੱਦਿਆ ਗਿਆ ਹੈ। ਉਨ੍ਹਾਂ ਕਿਹਾ ਕਿ ਤੱਥਾਂ ਦੇ ਆਧਾਰ ‘ਤੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ - ਪੰਜਾਬ ਯੂਨੀਵਰਸਿਟੀ ’ ਚ ਉਪ ਰਾਸ਼ਟਰਪਤੀ ਦੌਰੇ ਦੇ ਮੱਦੇਨਜ਼ਰ ਕੈਂਪਸ ’ ਚੋਂ ਕੁੱਤਿਆਂ ਨੂੰ ਹਟਾਉਣ ’ ਤੇ ਚਿੰਤਾ ਪ੍ਰਗਟ ਕਰ... ਅਗਲੀ ਖ਼ਬਰ ਡਾ . ਪਰਮਜੀਤ ਕੌਰ ਨੇ ਗੁਰੂ ਨਾਨਕ ਸਿੱਖ ਅਧਿਐਨ ਵਿਭਾਗ ਦੇ ਅਕਾਦਮਿਕ ਇੰਚਾਰਜ ਵਜੋਂ ਅਹੁਦਾ ਸੰਭਾਲਿਆ
Ad Position 24