03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਬਜ਼ੁਰਗ ਔਰਤ ਤੇ ਉਸ ਦੇ ਪੁੱਤਰ ਨਾਲ ਕੁੱਟਮਾਰ ਕਰਨ ਦੇ ਦੋਸ਼ ਹੇਠ ਮਾਮਲਾ ਦਰਜ

ਜ਼ੀਰਕਪੁਰ, 2 ਸਤੰਬਰ (ਮਨਿੰਦਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਇਕ ਬਜ਼ੁਰਗ ਔਰਤ ਦੀ ਸ਼ਿਕਾਇਤ ‘ਤੇ ਉਸ ਸਮੇਤ ਉਸ ਦੇ ਪੁੱਤਰ ਨਾਲ ਕੁੱਟਮਾਰ ਕਰਨ ਦੇ ਦੋਸ਼ ਹੇਠ ਇਕ ਵਿਅਕਤੀ ਖ਼ਿਲਾਫ਼ ਬੀ. ਐੱਨ.

Ad Position 21
repet_subhas-goyals [Copy P29]
ਅਜੀਤ ਡੈਸਕ 03-09-2026
ਜ਼ੀਰਕਪੁਰ, 2 ਸਤੰਬਰ (ਮਨਿੰਦਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਇਕ ਬਜ਼ੁਰਗ ਔਰਤ ਦੀ ਸ਼ਿਕਾਇਤ ‘ਤੇ ਉਸ ਸਮੇਤ ਉਸ ਦੇ ਪੁੱਤਰ ਨਾਲ ਕੁੱਟਮਾਰ ਕਰਨ ਦੇ ਦੋਸ਼ ਹੇਠ ਇਕ ਵਿਅਕਤੀ ਖ਼ਿਲਾਫ਼ ਬੀ. ਐੱਨ. ਐੱਸ. ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਦੀ ਪਛਾਣ ਵਿਜੇ ਦੱਤਾ ਵਜੋਂ ਹੋਈ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਊਸ਼ਾ ਗੋਇਲ (67) ਪਤਨੀ ਸਵ. ਸੁਰਿੰਦਰ ਕੁਮਾਰ ਗੋਇਲ ਵਾਸੀ ਆਕਾਸ਼ ਟਾਵਰ ਯਮੁਨਾ ਇਨਕਲੇਵ ਜ਼ੀਰਕਪੁਰ ਨੇ ਦੱਸਿਆ ਕਿ 26 ਅਗਸਤ ਦੀ ਰਾਤ ਨੂੰ ਕਰੀਬ 10.15 ਵਜੇ ਉਸ ਦਾ ਪੁੱਤਰ ਤਰੁਣ ਗੋਇਲ ਹੇਠਾਂ ਸੁਸਾਇਟੀ ਵਿਚ ਗਿਆ ਸੀ। ਕੁਝ ਸਮੇਂ ਬਾਅਦ ਤਰੁਣ ਨੇ ਆਪਣੀ ਪਤਨੀ ਪੂਜਾ ਗੋਇਲ ਨੂੰ ਫ਼ੋਨ ਕਰਕੇ ਦੱਸਿਆ ਕਿ ਵਿਜੇ ਦੱਤਾ ਉਸ ਨਾਲ ਕੁੱਟਮਾਰ ਕਰ ਰਿਹਾ ਹੈ। ਊਸ਼ਾ ਗੋਇਲ ਅਨੁਸਾਰ ਉਹ ਆਪਣੇ ਪੁੱਤਰ ਨੂੰ ਦੇਖਣ ਲਈ ਜਦੋਂ ਹੇਠਾਂ ਗਈ ਤਾਂ ਉਸ ਦਾ ਪੁੱਤਰ ਪ੍ਰਿੰਸ ਦੀ ਕਾਰ ਵਿਚ ਬੈਠਿਆ, ਜਦਕਿ ਪ੍ਰਿੰਸ ਅਤੇ ਵਿਜੇ ਦੱਤਾ ਕਾਰ ਤੋਂ ਬਾਹਰ ਖੜ੍ਹੇ ਸਨ। ਦੋਸ਼ ਹੈ ਕਿ ਵਿਜੇ ਦੱਤਾ ਉਸ ਦੇ ਪੁੱਤਰ ਨੂੰ ਗਾਲਾਂ ਕੱਢ ਰਿਹਾ ਸੀ। ਇਸ ਦੌਰਾਨ ਜਦੋਂ ਉਹ ਆਪਣੇ ਪੁੱਤਰ ਨੂੰ ਉਥੋਂ ਘਰ ਲੈ ਕੇ ਜਾਣ ਲੱਗੀ ਤਾਂ ਵਿਜੇ ਦੱਤਾ ਨੇ ਤਰੁਣ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਔਰਤ ਨੇ ਦੋਸ਼ ਲਗਾਇਆ ਕਿ ਜਦੋਂ ਉਹ ਆਪਣੇ ਪੁੱਤਰ ਨੂੰ ਬਚਾਉਣ ਲਈ ਅੱਗੇ ਆਈ ਤਾਂ ਉਸ ਨੂੰ ਵੀ ਮੁੱਕਾ ਮਾਰਿਆ ਗਿਆ। ਰੌਲਾ ਸੁਣ ਕੇ ਸੁਸਾਇਟੀ ਦੇ ਲੋਕ ਵੀ ਮੌਕੇ ‘ਤੇ ਪਹੁੰਚ ਗਏ, ਜਿਨ੍ਹਾਂ ਨੇ ਦੋਵਾਂ ਨੂੰ ਹਮਲਾਵਰ ਤੋਂ ਬਚਾਇਆ। ਊਸ਼ਾ ਗੋਇਲ ਨੇ ਇਹ ਵੀ ਦੋਸ਼ ਲਗਾਇਆ ਕਿ ਵਿਜੇ ਦੱਤਾ ਦੀ ਪਤਨੀ ਪੂਜਾ ਦੱਤਾ ਨੇ ਉਸ ਨੂੰ ਅਤੇ ਉਸ ਦੇ ਪੁੱਤਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਮਾਮਲੇ ਦੀ ਮੁੱਢਲੀ ਜਾਂਚ ਤੋਂ ਬਾਅਦ ਪੁਲਿਸ ਨੇ ਵਿਜੇ ਦੱਤਾ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਆਪਣੇ ਦੋਸਤ ਅਡਾਨੀ ਨੂੰ ਨਿਵੇਸ਼ ਦਿਵਾਉਣ ਲਈ ਵਿਦੇਸ਼ੀ ਦੌਰੇ ਕਰ ਰਹੇ ਪ੍ਰਧਾਨ ਮੰਤਰੀ ਮੋਦੀ - ਧਾਲੀਵਾਲ ਅਗਲੀ ਖ਼ਬਰ - ਪੰਜਾਬ ਯੂਨੀਵਰਸਿਟੀ ’ ਚ ਉਪ ਰਾਸ਼ਟਰਪਤੀ ਦੌਰੇ ਦੇ ਮੱਦੇਨਜ਼ਰ ਕੈਂਪਸ ’ ਚੋਂ ਕੁੱਤਿਆਂ ਨੂੰ ਹਟਾਉਣ ’ ਤੇ ਚਿੰਤਾ ਪ੍ਰਗਟ ਕਰ...
Ad Position 24