ਸ਼ਰਾਬ ਦੇ ਠੇਕੇ ਤੋਂ ਚੋਰੀ ਹੋਈ ਗੱਡੀ ਯੂ. ਪੀ. ਤੋਂ ਬਰਾਮਦ
ਖਰੜ, 2 ਸਤੰਬਰ (ਜੰਡਪੁਰੀ)-ਪਿੰਡ ਜੰਡਪੁਰ-ਹਰਲਾਲਪੁਰ ਸੜਕ ‘ਤੇ ਸਥਿਤ ਇਕ ਸ਼ਰਾਬ ਦੇ ਠੇਕੇ ਤੋਂ ਕੁਝ ਦਿਨ ਪਹਿਲਾਂ ਚੋਰੀ ਹੋਈ ਮਹਿੰਦਰਾ ਪਿੱਕਅੱਪ ਗੱਡੀ ਸਦਰ ਪੁਲਿਸ ਖਰੜ ਦੀ ਟੀਮ ਨੇ ਪਿੰਡ ਸੰਗਰਾਮ ਜ਼ਿਲ੍ਹਾ ਬਦਾਯੂ (ਯੂ. ਪੀ.)
ਖਰੜ, 2 ਸਤੰਬਰ (ਜੰਡਪੁਰੀ)-ਪਿੰਡ ਜੰਡਪੁਰ-ਹਰਲਾਲਪੁਰ ਸੜਕ ‘ਤੇ ਸਥਿਤ ਇਕ ਸ਼ਰਾਬ ਦੇ ਠੇਕੇ ਤੋਂ ਕੁਝ ਦਿਨ ਪਹਿਲਾਂ ਚੋਰੀ ਹੋਈ ਮਹਿੰਦਰਾ ਪਿੱਕਅੱਪ ਗੱਡੀ ਸਦਰ ਪੁਲਿਸ ਖਰੜ ਦੀ ਟੀਮ ਨੇ ਪਿੰਡ ਸੰਗਰਾਮ ਜ਼ਿਲ੍ਹਾ ਬਦਾਯੂ (ਯੂ. ਪੀ.) ਤੋਂ ਸੜਕ ਕਿਨਾਰੇ ਪੈਂਦੇ ਖੇਤਾਂ ‘ਚੋਂ ਬਰਾਮਦ ਕਰਨ ‘ਚ ਸਫ਼ਲਤਾ ਹਾਸਿਲ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਾਮਲੇ ਦੀ ਤਫ਼ਤੀਸ਼ ਅਫ਼ਸਰ ਚਮਕੌਰ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਕਤ ਸ਼ਰਾਬ ਦੇ ਠੇਕੇ ਦੇ ਕਰਮਚਾਰੀ ਰੋਹਿਤ ਕੁਮਾਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਸੀ ਕਿ ਉਹ ਠੇਕੇ ਉੱਤੇ ਸ਼ਰਾਬ ਉਤਾਰਨ ਲਈ ਗਏ ਸਨ। ਇਸ ਦੌਰਾਨ ਉਹ ਕਿਸੇ ਕੰਮ ਲਈ ਕਿਧਰੇ ਹੋਰ ਗਏ ਸਨ, ਪਰ ਗੱਡੀ ਦੀ ਚਾਬੀ ਵਿਚ ਹੀ ਲੱਗੀ ਹੋਈ ਸੀ। ਉਨ੍ਹਾਂ ਦੱਸਿਆ ਕਿ ਕੁਝ ਮਿੰਟਾਂ ਬਾਅਦ ਜਦੋਂ ਉਨ੍ਹਾਂ ਵਾਪਸ ਆ ਕੇ ਦੇਖਿਆ ਤਾਂ ਗੱਡੀ ਆਪਣੀ ਥਾਂ ਤੋਂ ਗਾਇਬ ਸੀ। ਇਸ ਸੰਬੰਧੀ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਗੱਡੀ ‘ਚ ਜੀ. ਪੀ. ਐਸ. ਸਿਸਟਮ ਲੱਗਾ ਹੋਇਆ ਸੀ, ਜਿਸ ਕਰਕੇ ਪੁਲਿਸ ਨੇ ਜੀ. ਪੀ. ਐਸ. ਰਾਹੀਂ ਗੱਡੀ ਯੂ. ਪੀ. ਤੋਂ ਬਰਾਮਦ ਕਰ ਲਈ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਗੱਡੀ ਚੋਰੀ ਕਰਨ ਵਾਲੇ ਵਿਅਕਤੀਆਂ ਦੀ ਵੀ ਭਾਲ ਕੀਤੀ ਜਾ ਰਹੀ ਹੈ।