06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਸੈਕਟਰ-22 ’ਚ ਵਿਦਿਆਰਥੀ ਚੋਣਾਂ ਤੋਂ ਬਾਅਦ ਨੌਜਵਾਨਾਂ ’ਚ ਝੜਪ

ਚੰਡੀਗੜ੍ਹ, 5 ਸਤੰਬਰ (ਕਪਿਲ ਵਧਵਾ)- ਸੈਕਟਰ-22 ’ਚ ਵਿਦਿਆਰਥੀ ਚੋਣਾਂ ਨੂੰ ਲੈ ਕੇ ਨੌਜਵਾਨਾਂ ਦੇ ਦੋ ਧੜ੍ਹਿਆਂ ਵਿਚਕਾਰ ਹੋਈ ਝੜਪ ਦੇ ਮਾਮਲੇ ’ਚ ਥਾਣਾ ਸੈਂਟਰਲ ਸੈਕਟਰ-17 ਦੀ ਪੁਲਿਸ ਨੇ 6 ਵਿਅਕਤੀਆਂ ਅਤੇ ਹੋਰਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਵਲੋਂ ਇਹ ਕਾਰਵਾਈ ਵਿਦਿਆਰਥੀ ਸਰਬਪ੍ਰੀਤ ਸਿੰਘ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਚੰਡੀਗੜ੍ਹ, 5 ਸਤੰਬਰ (ਕਪਿਲ ਵਧਵਾ)- ਸੈਕਟਰ-22 ’ਚ ਵਿਦਿਆਰਥੀ ਚੋਣਾਂ ਨੂੰ ਲੈ ਕੇ ਨੌਜਵਾਨਾਂ ਦੇ ਦੋ ਧੜ੍ਹਿਆਂ ਵਿਚਕਾਰ ਹੋਈ ਝੜਪ ਦੇ ਮਾਮਲੇ ’ਚ ਥਾਣਾ ਸੈਂਟਰਲ ਸੈਕਟਰ-17 ਦੀ ਪੁਲਿਸ ਨੇ 6 ਵਿਅਕਤੀਆਂ ਅਤੇ ਹੋਰਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਵਲੋਂ ਇਹ ਕਾਰਵਾਈ ਵਿਦਿਆਰਥੀ ਸਰਬਪ੍ਰੀਤ ਸਿੰਘ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ। ਇਹ ਮਾਮਲਾ 31 ਅਗਸਤ ਦੀ ਰਾਤ ਸੈਕਟਰ-22 ਬੀ ਸਥਿਤ ਬੈਕਪੈਕਰਜ਼ ਕੈਫ਼ੇ ਦੇ ਨੇੜੇ ਪਾਰਕਿੰਗ ਦਾ ਹੈ। ਪਰ ਪੁਲਿਸ ਨੇ ਇਸ ਸਬੰਧੀ ਕਾਰਵਾਈ ਜਾਂਚ ਉਪਰੰਤ ਵੀਰਵਾਰ ਰਾਤ ਨੂੰ ਅਮਲ ਵਿਚ ਲਿਆਂਦੀ ਹੈ। ਸ਼ਿਕਾਇਤਕਰਤਾ ਅਨੁਸਾਰ ਉਹ ਆਪਣੇ ਦੋਸਤਾਂ ਨਾਲ ਰਾਤ ਕਰੀਬ 9.30 ਵਜੇ ਬੈਕਪੈਕਰਜ਼ ਰੈਸਟੋਰੈਂਟ ਵਿਖੇ ਖਾਣਾ ਖਾਣ ਗਿਆ ਸੀ। ਇਸ ਉਪਰੰਤ ਉਹ ਕਾਰ ਵਿਚ ਬੈਠਾ ਆਪਣੇ ਮੋਬਾਈਲ ’ਤੇ ਇੰਸਟਾਗ੍ਰਾਮ ਰੀਲਜ਼ ਦੇਖ ਰਿਹਾ ਸੀ। ਇਸੇ ਦੌਰਾਨ ਕੁੱਝ ਨੌਜਵਾਨ ਤਲਵਾਰਾਂ ਅਤੇ ਡੰਡਿਆਂ ਸਮੇਤ ਉੱਥੇ ਪਹੁੰਚੇ ਅਤੇ ਕਾਰ ’ਤੇ ਹਮਲਾ ਕਰ ਦਿੱਤਾ। ਸ਼ਿਕਾਇਤਕਰਤਾ ਨੇ ਕਰਮਪਾਲ ਸਿੰਘ ਗਰੇਵਾਲ, ਹਰਮਨ ਬੈਂਸ, ਯੁਵਰਾਜ ਸਰਨ, ਬੱਬਰ ਮਾਨ, ਰਾਜਵੀਰ ਅਤੇ ਬਲਰਾਮ ਸਮੇਤ ਹੋਰਨਾਂ ਨੂੰ ਹਮਲਾਵਰਾਂ ਵਜੋਂ ਪਛਾਣਨ ਦਾ ਦਾਅਵਾ ਕੀਤਾ ਹੈ। ਸ਼ਿਕਾਇਤ ਵਿਚ ਦੋਸ਼ ਲਗਾਇਆ ਗਿਆ ਹੈ ਕਿ ਹਮਲਾਵਰ ਉਸਦੇ ਦੋਸਤ ਆਦਿਲ ਬਰਾੜ ਅਤੇ ਉਸਦੇ ਸਾਥੀਆਂ ਨੂੰ ਨਿਸ਼ਾਨਾ ਬਣਾਉਣ ਲਈ ਆਏ ਸਨ, ਪਰ ਉਨ੍ਹਾਂ ਦੇ ਮੌਕੇ ’ਤੇ ਮੌਜੂਦ ਨਾ ਹੋਣ ਕਾਰਨ ਮੁਲਜ਼ਮਾਂ ਨੇ ਕਾਰ ’ਚ ਬੈਠੇ ਸ਼ਿਕਾਇਤਕਰਤਾ ’ਤੇ ਹੀ ਹਮਲਾ ਕਰ ਦਿੱਤਾ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਉਸ ’ਤੇ ਤਲਵਾਰ ਨਾਲ ਵਾਰ ਕੀਤਾ ਗਿਆ, ਜੋ ਉਸਦੀ ਛਾਤੀ ਦੇ ਖੱਬੇ ਪਾਸੇ ਲੱਗਾ। ਉਸ ਨੇ ਕਿਸੇ ਤਰ੍ਹਾਂ ਕਾਰ ’ਚੋਂ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ। ਇਸ ਦੌਰਾਨ ਕਾਰ ਦੀ ਵੀ ਹਥਿਆਰਾਂ ਨਾਲ ਭੰਨਤੋੜ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ ਲਗਾਏ ਗਏ ਹਨ। ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਘਟਨਾ ਵਾਲੀ ਰਾਤ ਉਹ ਦਵਾਈ ਦੇ ਪ੍ਰਭਾਵ ਹੇਠ ਹੋਣ ਕਾਰਨ ਆਪਣਾ ਪੂਰਾ ਬਿਆਨ ਦਰਜ ਨਹੀਂ ਕਰਵਾ ਸਕਿਆ। ਅਗਲੇ ਦਿਨ ਮੈਡੀਕਲ ਜਾਂਚ ਕਰਵਾਉਣ ਉਪਰੰਤ ਉਸ ਨੂੰ ਜ਼ਰੂਰੀ ਕੰਮ ਲਈ ਦਿੱਲੀ ਜਾਣਾ ਪਿਆ, ਜਿਸ ਕਾਰਨ ਉਸ ਨੇ 3 ਸਤੰਬਰ ਨੂੰ ਈ-ਮੇਲ ਰਾਹੀਂ ਪੁਲਿਸ ਨੂੰ ਸ਼ਿਕਾਇਤ ਭੇਜੀ। ਪੁਲਿਸ ਨੇ ਸ਼ਿਕਾਇਤ ਦੀ ਜਾਂਚ ਉਪਰੰਤ ਕਰਮਪਾਲ ਸਿੰਘ ਗਰੇਵਾਲ, ਹਰਮਨ ਬੈਂਸ, ਯੁਵਰਾਜ ਸਰਨ, ਬੱਬਰ ਮਾਨ, ਰਾਜਵੀਰ, ਬਲਰਾਮ ਅਤੇ ਹੋਰਨਾਂ ਖ਼ਿਲਾਫ਼ ਬੀ.ਐੱਨ.ਐੱਸ ਦੀਆਂ ਧਾਰਾਵਾਂ 118(1), 190, 191(2), 191(3) ਅਤੇ 351(2) ਤਹਿਤ ਐੱਫ.ਆਈ.ਆਰ ਦਰਜ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵਿਵਾਦ ਵਿਦਿਆਰਥੀ ਚੋਣਾਂ ਨਾਲ ਜੁੜੀ ਰੰਜਿਸ਼ ਦਾ ਨਤੀਜਾ ਹੈ। ਹਾਲਾਂਕਿ ਇਸ ਸਬੰਧੀ ਪੁਲਿਸ ਵਲੋਂ ਅਧਿਕਾਰਤ ਤੌਰ ’ਤੇ ਚੋਣਾਂ ਦੇ ਨਤੀਜੇ ਜਾਂ ਰੰਜਿਸ਼ ਦੇ ਕਾਰਨ ਬਾਰੇ ਕੋਈ ਵੱਖਰਾ ਵੇਰਵਾ ਸਾਹਮਣੇ ਨਹੀਂ ਆਇਆ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਐੱਨ.ਐੱਚ.ਆਰ.ਸੀ. ਦੇ ਨੋਟਿਸ ਨਾਲ ਪੰਜਾਬ ਪੁਲਿਸ ’ਤੇ ਗੰਭੀਰ ਸਵਾਲ, ਹਿਰਾਸਤ ਵਿੱਚ ਕੁੱਟਮਾਰ ਦੇ ਦੋਸ਼ਾਂ ਦੀ ਹੋਵੇਗੀ ਜਾਂਚ ਅਗਲੀ ਖ਼ਬਰ 50 ਹਜ਼ਾਰ ਰੁ. ਦੀ ਕਥਿਤ ਰਿਸ਼ਵਤ ਲੈਣ ਦੇ ਮਾਮਲੇ ’ਚ ਕੈਂਸਲੇਸ਼ਨ ਰਿਪੋਰਟ ਮਨਜ਼ੂਰ
Ad Position 24