06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਅੱਧੀ ਰਾਤ ਘਰੋਂ 8 ਸਾਲਾ ਬੱਚੀ ਨੂੰ ਚੁੱਕ ਕੇ ਲੈ ਗਿਆ ਵਿਅਕਤੀ

ਡੇਰਾਬੱਸੀ, 5 ਸਤੰਬਰ (ਗੁਰਮੀਤ ਸਿੰਘ) - ਡੇਰਾਬੱਸੀ ਦੇ ਸੈਣੀ ਮੁਹੱਲੇ ਵਿੱਚ ਅੱਧੀ ਰਾਤ ਨੂੰ ਘਰ ਵਿਚ ਆਪਣੀ ਮਾਂ ਅਤੇ ਭੈਣ-ਭਰਾਵਾਂ ਨਾਲ ਸੁੱਤੀ 8 ਸਾਲਾ ਬੱਚੀ ਨੂੰ ਇਕ ਵਿਅਕਤੀ ਵੱਲੋਂ ਚੁੱਕ ਕੇ ਲੈ ਜਾਣ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਬੱਚੀ ਨਾਲ ਕਥਿਤ ਤੌਰ ’ਤੇ ਅਸ਼ਲੀਲ ਹਰਕਤਾਂ ਕੀਤੇ ਜਾਣ ਦੇ ਦੋਸ਼ ਵੀ ਲੱਗੇ ਹਨ।

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਡੇਰਾਬੱਸੀ, 5 ਸਤੰਬਰ (ਗੁਰਮੀਤ ਸਿੰਘ) - ਡੇਰਾਬੱਸੀ ਦੇ ਸੈਣੀ ਮੁਹੱਲੇ ਵਿੱਚ ਅੱਧੀ ਰਾਤ ਨੂੰ ਘਰ ਵਿਚ ਆਪਣੀ ਮਾਂ ਅਤੇ ਭੈਣ-ਭਰਾਵਾਂ ਨਾਲ ਸੁੱਤੀ 8 ਸਾਲਾ ਬੱਚੀ ਨੂੰ ਇਕ ਵਿਅਕਤੀ ਵੱਲੋਂ ਚੁੱਕ ਕੇ ਲੈ ਜਾਣ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਬੱਚੀ ਨਾਲ ਕਥਿਤ ਤੌਰ ’ਤੇ ਅਸ਼ਲੀਲ ਹਰਕਤਾਂ ਕੀਤੇ ਜਾਣ ਦੇ ਦੋਸ਼ ਵੀ ਲੱਗੇ ਹਨ। ਪੁਲਿਸ ਨੇ ਬੱਚੀ ਦੀ ਮਾਂ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਿਕ ਬੱਚੀ ਰਾਤ ਨੂੰ ਆਪਣੀ ਮਾਂ ਅਤੇ ਚਾਰ ਭੈਣ-ਭਰਾਵਾਂ ਨਾਲ ਕਮਰੇ ਵਿਚ ਸੁੱਤੀ ਹੋਈ ਸੀ। ਰਾਤ ਕਰੀਬ ਸਾਢੇ 3 ਵਜੇ ਇੱਕ ਵਿਅਕਤੀ ਦਰਵਾਜ਼ੇ ਦੀ ਟੁੱਟੀ ਜਾਲੀ ਵਿਚੋਂ ਹੱਥ ਪਾ ਕੇ ਅੰਦਰਲੀ ਕੁੰਡੀ ਖੋਲ੍ਹ ਕੇ ਬੱਚੀ ਅਤੇ ਮੋਬਾਈਲ ਫ਼ੋਨ ਚੁੱਕ ਕੇ ਬਰਵਾਲਾ ਚੌਂਕ ਵੱਲ ਚਲਾ ਗਿਆ। ਇਹ ਘਟਨਾ ਨੇੜੇ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਵਿਚ ਕੈਦ ਹੋਈ ਹੈ। ਕਰੀਬ ਪੌਣੇ ਘੰਟੇ ਬਾਅਦ ਬੱਚੀ ਰੋਂਦੀ ਹੋਈ ਘਰ ਵਾਪਸ ਆ ਗਈ।ਪਰਿਵਾਰ ਮੁਤਾਬਿਕ ਬੱਚੀ ਨੂੰ ਉਹ ਉਸੇ ਸਮੇਂ ਥਾਣੇ ਲੇੈਕੇ ਗਏ ਸਨ, ਪਰ ਗੇਟ ਨਾ ਖੁੱਲ੍ਹਣ ਕਰਕੇ ਉਹ ਬੱਚੀ ਨੂੰ ਓਸੇ ਹਾਲਤ ਵਿਚ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਲੈ ਗਏ। ਜਿੱਥੇ ਡਾਕਟਰਾਂ ਨੇ ਉਸਦੀ ਜਾਂਚ ਕੀਤੀ। ਬੱਚੀ ਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਮਿਲਣ ਦੀ ਗੱਲ ਵੀ ਸਾਹਮਣੇ ਆਈ ਹੈ। ਬੱਚੀ ਨੂੰ ਚੁੱਕ ਕੇ ਲੈ ਜਾਣ ਵਾਲੇ ਵਿਅਕਤੀ ਵੱਲੋਂ ਬੱਚੀ ਦਲ ਦੇ ਕੱਪੜੇ ਉਤਾਰ ਕੇ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਦੀ ਗੱਲ ਵੀ ਸਾਹਮਣੇ ਆਈ ਹੈ। ਸੀ ਟੀਵੀ ਕੈਮਰੇ ਵਿਚ ਵਿਅਕਤੀ ਬੱਚੀ ਨੂੰ ਗੋਦੀ ਚੁੱਕ ਕੇ ਲੈ ਜਾ ਰਿਹਾ ਹੈ ਅਤੇ ਬੱਚੀ ਰੋ ਰਹੀ ਹੈ। ਜਾਂਚ ਅਧਿਕਾਰੀ ਏ.ਐਸ.ਆਈ ਸਤਵੀਰ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਭਾਲ ਅਤੇ ਜਾਂਚ ਕੀਤੀ ਜਾ ਰਹੀ ਹੈ। ਚਾਰ ਬੱਚੇ ਘਰ ਵਿਚ ਇਕੱਲੇ ਬੱਚੀ ਦੀ ਮਾਂ ਹਸਪਤਾਲ ਵਿਚ ਉਸਦੇ ਨਾਲ ਮੌਜੂਦ ਹੈ, ਜਦਕਿ ਉਸਦੇ ਚਾਰ ਹੋਰ ਬੱਚੇ ਘਰ ਵਿਚ ਇਕੱਲੇ ਹਨ। ਗੁਆਂਢੀ ਉਨ੍ਹਾਂ ਦੀ ਦੇਖਭਾਲ ਕਰ ਰਹੇ ਹਨ। ਘਟਨਾ ਤੋਂ ਬਾਅਦ ਪੂਰੇ ਮੁਹੱਲੇ ਵਿਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। 05 ਸੀਐਚਡੀ32 ਸੀ.ਸੀ.ਟੀ.ਵੀ ਕੈਮਰੇ ਵਿਚ ਕੈਦ ਨੌਜਵਾਨ ਦੀ ਤਸਵੀਰ ਜੋ ਬੱਚੀ ਨੂੰ ਚੁੱਕ ਕੇ ਲੈ ਗਿਆ ਸੀ ।- ਤਸਵੀਰ: ਗੁਰਮੀਤ ਸਿੰਘ 05 ਸੀਐਚਡੀ33 ਕਮਰੇ ਦੇ ਦਰਵਾਜ਼ੇ ਦੀ ਟੁੱਟੀ ਜਾਲੀ ਜਿੱਥੋਂ ਹੱਥ ਪਾ ਕੇ ਦਰਵਾਜ਼ੇ ਦੀ ਕੁੰਡੀ ਖੋਲੀ ਗਈ। - ਤਸਵੀਰ: ਗੁਰਮੀਤ ਸਿੰਘ
Ad Position 22
No active advertisement
ਪਿਛਲੀ ਖ਼ਬਰ ਸਬਜ਼ੀ ਮੰਡੀ ਨੇੜਿਓਂ ਮੋਟਰਸਾਈਕਲ ਚੋਰੀ ਅਗਲੀ ਖ਼ਬਰ ਕਿਸਾਨਾਂ ਨੇ ਛੱਤ ਲਾਈਟ ਪੁਆਇੰਟ ’ਤੇ ਸਮੇਂ ਦੀਆਂ ਹਕੂਮਤਾਂ ਨੂੰ ਕੋਸਿਆ
Ad Position 24