ਖੁੱਲ੍ਹੇ ਨਾਲੇ ’ ਚ ਡਿੱਗ ਕੇ ਗਾਂ ਦੀ ਮੌਤ
ਪਿੰਡ ਵਾਸੀਆਂ ਵਲੋਂ 5 ਫੁੱਟ ਡੂੰਘੇ ਨਾਲੇ ਨੂੰ ਸਲੈਬ ਪਾ ਕੇ ਢਕਣ ਤੇ ਮੁਰੰਮਤ ਕਰਵਾਉਣ ਦੀ ਮੰਗ
ਲਾਲੜੂ, 5 ਸਤੰਬਰ (ਰਾਜਬੀਰ ਸਿੰਘ)-ਪਿੰਡ ਚਾਂਦਹੇੜੀ ਵਿਖੇ ਫਿਰਨੀ ਨੇੜੇ ਖੁੱਲ੍ਹੇ ਪਏ ਕਰੀਬ ਪੰਜ ਫੁੱਟ ਡੂੰਘੇ ਨਾਲੇ ‘ਚ ਡਿੱਗਣ ਕਾਰਨ ਇਕ ਗਾਂ ਦੀ ਮੌਤ ਹੋ ਗਈ। ਪਿੰਡ ਵਾਸੀਆਂ ਨੇ ਦੋਸ ਲਗਾਇਆ ਕਿ ਇਸ ਨਾਲੇ ਨੂੰ ਸਲੈਬ ਪਾ ਕੇ ਢਕਣ ਦੀ ਮੰਗ ਨਗਰ ਕੌਂਸਲ ਲਾਲੜੂ ਦੇ ਅਧਿਕਾਰੀਆਂ ਕੋਲ ਕਈ ਵਾਰ ਕੀਤੀ ਜਾ ਚੁੱਕੀ ਹੈ, ਪਰ ਉਨ੍ਹਾਂ ਵਲੋਂ ਕੋਈ ਹੱਲ ਨਹੀਂ ਕੱਢਿਆ ਗਿਆ।
ਪ
ਪਿੰਡ ਚਾਂਦਹੇੜੀ ਵਿਖੇ ਨਾਲੇ ’ਚ ਡਿੱਗੀ ਹੋਈ ਗਾਂ ਨੂੰ ਜੇ.ਸੀ.ਬੀ. ਮਸ਼ੀਨ ਨਾਲ ਬਾਹਰ ਕੱਢੇ ਜਾਣ ਦਾ ਦ੍ਰਿਸ਼। ਤਸਵੀਰ : ਰਾਜਬੀਰ ਸਿੰਘ
06-09-2026
ਲਾਲੜੂ, 5 ਸਤੰਬਰ (ਰਾਜਬੀਰ ਸਿੰਘ)-ਪਿੰਡ ਚਾਂਦਹੇੜੀ ਵਿਖੇ ਫਿਰਨੀ ਨੇੜੇ ਖੁੱਲ੍ਹੇ ਪਏ ਕਰੀਬ ਪੰਜ ਫੁੱਟ ਡੂੰਘੇ ਨਾਲੇ ‘ਚ ਡਿੱਗਣ ਕਾਰਨ ਇਕ ਗਾਂ ਦੀ ਮੌਤ ਹੋ ਗਈ। ਪਿੰਡ ਵਾਸੀਆਂ ਨੇ ਦੋਸ ਲਗਾਇਆ ਕਿ ਇਸ ਨਾਲੇ ਨੂੰ ਸਲੈਬ ਪਾ ਕੇ ਢਕਣ ਦੀ ਮੰਗ ਨਗਰ ਕੌਂਸਲ ਲਾਲੜੂ ਦੇ ਅਧਿਕਾਰੀਆਂ ਕੋਲ ਕਈ ਵਾਰ ਕੀਤੀ ਜਾ ਚੁੱਕੀ ਹੈ, ਪਰ ਉਨ੍ਹਾਂ ਵਲੋਂ ਕੋਈ ਹੱਲ ਨਹੀਂ ਕੱਢਿਆ ਗਿਆ। ਘਟਨਾ ਤੋਂ ਬਾਅਦ ਪਿੰਡ ਵਾਸੀਆਂ ‘ਚ ਨਗਰ ਕੌਂਸਲ ਦੇ ਅਧਿਕਾਰੀਆਂ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ। ਪਿੰਡ ਚਾਂਦਹੇੜੀ ਦੇ ਭਾਜਪਾ ਆਗੂ ਹਰਭਜਨ ਸਿੰਘ ਮਹਿਰਾ ਚਾਂਦਹੇੜੀ, ਨਰੇਸ ਸ਼ਰਮਾ, ਸੁਰਿੰਦਰ ਬੌਬੀ, ਸ਼ਿਆਮ ਲਾਲ, ਡਾ. ਹਰੀ ਸ਼ਰਮਾ, ਭਾਗ ਸਿੰਘ, ਜਸਵੀਰ ਸਿੰਘ, ਹੈਪੀ, ਸੁਖਬੀਰ ਸਿੰਘ, ਡਾ. ਜਸਵਿੰਦਰ, ਹਰੀ ਸਿੰਘ, ਬੰਟੀ ਤੇ ਰਿੰਕੂ ਸ਼ਰਮਾ ਸਮੇਤ ਹੋਰਨਾਂ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੀ ਫਿਰਨੀ ਦੇ ਆਲੇ-ਦੁਆਲੇ ਪਾਣੀ ਦੀ ਨਿਕਾਸੀ ਲਈ ਨਗਰ ਕੌਂਸਲ ਵਲੋਂ ਕਰੀਬ ਪੰਜ ਫੁੱਟ ਡੂੰਘਾ ਨਾਲਾ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਨਾਲੇ ਨੂੰ ਸਲੈਬ ਪਾ ਕੇ ਢਕਣ ਦੀ ਬਜਾਏ ਖੁੱਲ੍ਹਾ ਹੀ ਛੱਡ ਦਿੱਤਾ ਗਿਆ ਹੈ। ਪਿੰਡ ਵਾਸੀਆਂ ਅਨੁਸਾਰ ਸ਼ੁੱਕਰਵਾਰ ਨੂੰ ਇਕ ਗਾਂ ਅਚਾਨਕ ਇਸ ਖੁੱਲ੍ਹੇ ਨਾਲੇ ‘ਚ ਡਿੱਗ ਗਈ, ਜਿਸ ਨੂੰ ਜੇ. ਸੀ. ਬੀ. ਮਸ਼ੀਨ ਦੀ ਮਦਦ ਨਾਲ ਬਾਹਰ ਕੱਢਿਆ ਗਿਆ, ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਪਿੰਡ ਵਾਸੀਆਂ ਨੇ ਕਿਹਾ ਕਿ ਸੜਕ ਦੇ ਕਿਨਾਰੇ ਖੁੱਲ੍ਹਾ ਪਿਆ ਇਹ ਡੂੰਘਾ ਨਾਲਾ ਹਰ ਸਮੇਂ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ। ਇਸ ਰਸਤੇ ਤੋਂ ਲੰਘਣ ਵਾਲੇ ਲੋਕਾਂ ਤੋਂ ਇਲਾਵਾ ਸੜਕ ‘ਤੇ ਖੇਡਣ ਵਾਲੇ ਬੱਚਿਆਂ ਦੇ ਵੀ ਇਸ ਨਾਲੇ ‘ਚ ਡਿੱਗਣ ਦਾ ਖਤਰਾ ਬਣਿਆ ਹੋਇਆ ਹੈ। ਉਨ੍ਹਾਂ ਪ੍ਰਸ਼ਾਸਨ ਅਤੇ ਨਗਰ ਕੌਂਸਲ ਤੋਂ ਮੰਗ ਕੀਤੀ ਕਿ ਨਾਲੇ ਦੀ ਤੁਰੰਤ ਮੁਰੰਮਤ ਕਰਵਾਉਣ ਦੇ ਨਾਲ-ਨਾਲ ਇਸ ਨੂੰ ਸਲੈਬ ਪਾ ਕੇ ਢਕਿਆ ਜਾਵੇ ਤਾਂ ਜੋ ਭਵਿੱਖ ‘ਚ ਕੋਈ ਵੱਡਾ ਹਾਦਸਾ ਨਾ ਵਾਪਰੇ। ਨਾਲੇ ਨੂੰ ਜਲਦ ਢੱਕ ਦਿੱਤਾ ਜਾਵੇਗਾ-ਈ. ਓ. ਇਸ ਸੰਬੰਧੀ ਨਗਰ ਕੌਂਸਲ ਲਾਲੜੂ ਦੇ ਈ. ਓ. ਅਸ਼ੋਕ ਪਥਰੀਆਂ ਨੇ ਕਿਹਾ ਕਿ ਪਿੰਡ ‘ਚ ਕੋਈ ਡੂੰਘਾ ਨਾਲਾ ਨਹੀਂ ਹੈ, ਪਰ ਇਸ ਦੇ ਬਾਵਜੂਦ ਨਾਲੇ ਨੂੰ ਜਲਦ ਹੀ ਢੱਕ ਦਿੱਤਾ ਜਾਵੇਗਾ।