ਬ੍ਰਹਮਾਕੁਮਾਰੀਜ਼ ਆਸ਼ਰਮ ਵਿਖੇ ਸ਼ਰਧਾ ਨਾਲ ਮਨਾਇਆ ਜਨਮ ਅਸ਼ਟਮੀ ਦਾ ਤਿਉਹਾਰ
ਡੇਰਾਬੱਸੀ, 5 ਸਤੰਬਰ (ਗੁਰਮੀਤ ਸਿੰਘ)-ਪਾਮ ਸਿਟੀ ਵਿਖੇ ਹੈਬਤਪੁਰ ਰੋਡ ’ਤੇ ਸਥਿਤ ਬ੍ਰਹਮਾਕੁਮਾਰੀਜ਼ ਆਸ਼ਰਮ ‘ਚ ਜਨਮ ਅਸ਼ਟਮੀ ਦਾ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਛੋਟੇ-ਛੋਟੇ ਬੱਚਿਆਂ ਨੇ ਸ੍ਰੀ ਕ੍ਰਿਸ਼ਨ ਅਤੇ ਰਾਧਾ ਦੇ ਰੂਪ ‘ਚ ਮਨਮੋਹਕ ਝਾਕੀਆਂ ਪੇਸ਼ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ।
ਡੇਰਾਬੱਸੀ, 5 ਸਤੰਬਰ (ਗੁਰਮੀਤ ਸਿੰਘ)-ਪਾਮ ਸਿਟੀ ਵਿਖੇ ਹੈਬਤਪੁਰ ਰੋਡ ’ਤੇ ਸਥਿਤ ਬ੍ਰਹਮਾਕੁਮਾਰੀਜ਼ ਆਸ਼ਰਮ ‘ਚ ਜਨਮ ਅਸ਼ਟਮੀ ਦਾ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਛੋਟੇ-ਛੋਟੇ ਬੱਚਿਆਂ ਨੇ ਸ੍ਰੀ ਕ੍ਰਿਸ਼ਨ ਅਤੇ ਰਾਧਾ ਦੇ ਰੂਪ ‘ਚ ਮਨਮੋਹਕ ਝਾਕੀਆਂ ਪੇਸ਼ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ। ਸਮਾਗਮ ‘ਚ ਵੱਡੀ ਗਿਣਤੀ ਸ਼ਰਧਾਲੂਆਂ ਅਤੇ ਦਰਸ਼ਕਾਂ ਨੇ ਸ਼ਮੂਲੀਅਤ ਕੀਤੀ। ਆਸ਼ਰਮ ਦੀ ਮੁੱਖ ਸੰਚਾਲਿਕਾ ਨੀਲਮ ਭੈਣ ਨੇ ਜਨਮ ਅਸ਼ਟਮੀ ਦੇ ਅਧਿਆਤਮਕ ਮਹੱਤਵ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸ੍ਰੀ ਕ੍ਰਿਸ਼ਨ ਸਤਿਯੁੱਗ ਦੇ ਪਹਿਲੇ ਰਾਜ ਕੁਮਾਰ ਸਨ ਅਤੇ ਉਨ੍ਹਾਂ ਨੂੰ ਸਰਵਗੁਣ ਸੰਪੰਨ, 16 ਕਲਾ ਸੰਪੂਰਨ ਅਤੇ ਸੰਪੂਰਨ ਨਿਰਵਿਕਾਰੀ ਮੰਨਿਆ ਜਾਂਦਾ ਹੈ। ਉਨ੍ਹਾਂ ਚਾਰ ਯੁੱਗਾਂ ਦੇ ਚੱਕਰ ਅਤੇ ਮੌਜੂਦਾ ਸਮੇਂ ਦੀਆਂ ਸਥਿਤੀਆਂ ਬਾਰੇ ਵੀ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਅੱਜ ਮਨੁੱਖੀ ਜੀਵਨ ‘ਚ ਸ਼ਾਂਤੀ ਅਤੇ ਆਤਮਿਕ ਗਿਆਨ ਦੀ ਲੋੜ ਵਧ ਗਈ ਹੈ। ਇਸ ਮੌਕੇ ਸੱਤ ਦਿਨਾਂ ਦਾ ਮੁਫ਼ਤ ਗਿਆਨ ਕੋਰਸ ਸ਼ੁਰੂ ਕਰਨ ਸੰਬੰਧੀ ਵੀ ਜਾਣਕਾਰੀ ਸਾਂਝੀ ਕੀਤੀ ਗਈ।