07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਜ਼ੀਰਕਪੁਰ ’ ਚ ਬਾਇਲੋ ਇੰਡੀਆ ਦੇ ਨਵੇਂ ਸਟੋਰ ਦਾ ਉਦਘਾਟਨ

ਜ਼ੀਰਕਪੁਰ, 6 ਸਤੰਬਰ (ਮਨਿੰਦਰ ਸਿੰਘ)-ਵੀ. ਆਈ.

Ad Position 21
repet_subhas-goyals [Copy P29]
ਜ਼ੀਰਕਪੁਰ ’ਚ ਬਾਇਲੋ ਇੰਡੀਆ ਦੇ ਨਵੇਂ ਸਟੋਰ ਦਾ ਉਦਘਾਟਨ ਕਰਦੇ ਹੋਏ ਸਲੋਚਨਾ ਰਾਣੀ ਜਿੰਦਲ। ਤਸਵੀਰ : ਮਨਿੰਦਰ ਸਿੰਘ 07-09-2026
ਜ਼ੀਰਕਪੁਰ, 6 ਸਤੰਬਰ (ਮਨਿੰਦਰ ਸਿੰਘ)-ਵੀ. ਆਈ. ਪੀ. ਰੋਡ ਸਥਿਤ ਹਾਈ ਸਟ੍ਰੀਟ ਮਾਰਕੀਟ ਬਲਾਕ ਬੀ-2 ਵਿਖੇ ਬਾਇਲੋ ਇੰਡੀਆ ਦੇ ਨਵੇਂ ਸ਼ਾਪਿੰਗ ਸਟੋਰ ਦਾ ਉਦਘਾਟਨ ਕੀਤਾ ਗਿਆ। ਇਸ ਦੌਰਾਨ ਸਟੋਰ ਦਾ ਉਦਘਾਟਨ ਸਲੋਚਨਾ ਰਾਣੀ ਜਿੰਦਲ ਨੇ ਰਿਬਨ ਕੱਟ ਕੇ ਕੀਤਾ। ਇਸ ਮੌਕੇ ਸਥਾਨਕ ਵਸਨੀਕਾਂ, ਗਾਹਕਾਂ ਤੇ ਪਤਵੰਤਿਆਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ। ਬਾਇਲੋ ਇੰਡੀਆ ਦੀ ਡਾਇਰੈਕਟਰ ਇੰਦੂ ਸ਼ਾਮ ਜਿੰਦਲ ਨੇ ਕਿਹਾ ਕਿ ਸਟੋਰ ਖੋਲ੍ਹਣ ਦਾ ਮੁੱਖ ਮੰਤਵ ਗਾਹਕਾਂ ਨੂੰ ਇਕੋ ਛੱਤ ਹੇਠ ਵੱਖ-ਵੱਖ ਸ਼੍ਰੇਣੀਆਂ ਦੇ ਉਤਪਾਦ ਵਾਜਬ ਕੀਮਤਾਂ ਤੇ ਵਧੀਆ ਗੁਣਵੱਤਾ ਨਾਲ ਉਪਲੱਬਧ ਕਰਵਾਉਣਾ ਹੈ। ਉਨ੍ਹਾਂ ਗਾਹਕਾਂ ਵਲੋਂ ਮਿਲ ਰਹੇ ਪਿਆਰ ਅਤੇ ਭਰੋਸੇ ਲਈ ਧੰਨਵਾਦ ਕੀਤਾ। ਉਦਘਾਟਨ ਮੌਕੇ ਗਾਹਕਾਂ ਲਈ ਵਿਸ਼ੇਸ਼ ਆਫਰ ਵੀ ਰੱਖੇ ਗਏ। ਇਸ ਮੌਕੇ ਸਲੋਚਨਾ ਰਾਣੀ ਜਿੰਦਲ ਨੇ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਸਫਲਤਾ ਲਈ ਸ਼ੁਭਕਾਮਨਾਵਾਂ ਦਿੱਤੀਆਂ। ਸਟੋਰ ਦੁਕਾਨ ਨੰਬਰ 24 ਤੇ 25 ਹਾਈ ਸਟ੍ਰੀਟ ਮਾਰਕੀਟ ਬਲਾਕ ਬੀ-2 ਵੀ. ਆਈ. ਪੀ. ਰੋਡ ਜ਼ੀਰਕਪੁਰ ਵਿਖੇ ਸਥਿਤ ਹੈ।
Ad Position 22
No active advertisement
ਪਿਛਲੀ ਖ਼ਬਰ ਪਿੰਡ ਬਡਾਲਾ ਨਿਆਂ ਸ਼ਹਿਰ ਦੇ ਗੁੱਗਾ ਨੌਮੀ ਮੇਲੇ ’ ਤੇ ਗੋਲਡੀ ਅਤੇ ਮੋਦੀ ਨੇ ਲੁਆਈ ਹਾਜ਼ਰੀ ਅਗਲੀ ਖ਼ਬਰ ਮੁੱਖ ਮੰਤਰੀ ਖੇਡ ਮੈਦਾਨ ਯੋਜਨਾ ਤਹਿਤ ਡੇਰਾਬੱਸੀ ਦੇ ਤਿੰਨ ਪਿੰਡਾਂ ਨੂੰ ਮਿਲੇ ਆਧੁਨਿਕ ਖੇਡ ਮੈਦਾਨ
Ad Position 24