ਪੀ . ਐਚ . ਸੀ . ਬੂਥਗੜ੍ਹ ਵਿਖੇ ਮੁਫ਼ਤ ਆਯੁਰਵੈਦਿਕ ਅਤੇ ਹੋਮਿਓਪੈਥਿਕ ਕੈਂਪ ਲਗਾਇਆ
ਮਾਜਰੀ, 10 ਸਤੰਬਰ (ਕੁਲਵੰਤ ਸਿੰਘ ਧੀਮਾਨ)-ਪੀ. ਐਚ.
ਮਾਜਰੀ, 10 ਸਤੰਬਰ (ਕੁਲਵੰਤ ਸਿੰਘ ਧੀਮਾਨ)-ਪੀ. ਐਚ. ਸੀ. ਬੂਥਗੜ੍ਹ ਵਿਖੇ ਡਾਇਰੈਕਟਰ ਆਯੁਰਵੈਦਿਕ ਵਿਭਾਗ ਪੰਜਾਬ ਅਤੇ ਡਾਇਰੈਕਟਰ ਹੋਮਿਓਪੈਥੀ ਪੰਜਾਬ ਦੇ ਦਿਸ਼ਾ-ਨਿਰਦੇਸਾਂ ਤਹਿਤ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਮੁਹਾਲੀ ਡਾ. ਜੋਤੀ ਬੱਬਰ ਅਤੇ ਜ਼ਿਲ੍ਹਾ ਹੋਮਿਓਪੈਥੀ ਅਫ਼ਸਰ ਡਾ. ਗੁਰਦਰਸ਼ਨ ਕੌਰ ਦੀ ਯੋਗ ਅਗਵਾਈ ਹੇਠ ਮੁਫ਼ਤ ਆਯੂਸ਼ ਕੈਂਪ ਲਗਾਇਆ ਗਿਆ । ਕੈਂਪ ਦਾ ਉਦਘਾਟਨ ਡਾ. ਜੋਤੀ ਬੱਬਰ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਮੁਹਾਲੀ ਦੁਆਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਹੋਮੀਓਪੈਥਿਕ ਮੈਡੀਕਲ ਅਫ਼ਸਰ ਡਾ. ਗਗਨਦੀਪ ਕੌਰ ਵੀ ਹਾਜ਼ਰ ਸੀ। ਇਸ ਕੈਂਪ ਦੇ ਇੰਚਾਰਜ ਡਾ. ਅਰੁਣ ਬਾਂਸਲ ਰਹੇ। ਇਸ ਮੌਕੇ ਆਯੁਰਵੈਦਿਕ ਵਿਭਾਗ ਵਲੋਂ ਡਾ. ਸ਼ਿਵਾਨੀ ਬਾਂਸਲ, ਡਾ. ਪਰਿਧੀ, ਉਪ ਵੈਦ ਨਵਜੋਤ ਕੁਮਾਰ ਤੇ ਅੰਜੂ ਕੰਬੋਜ, ਜਦਕਿ ਹੋਮਿਓਪੈਥਿਕ ਵਿਭਾਗ ਵਲੋਂ ਡਾ. ਵਿਨੋਦ ਕੁਮਾਰ, ਡਾ. ਭਾਵਨਾ ਅਤੇ ਡਿਸਪੈਂਸਰ ਸ਼ਾਲੂ ਮਹਿਤਾ ਤੇ ਨਮਨ ਸ਼ਰਮਾ ਵਲੋਂ ਡਿਊਟੀ ਨਿਭਾਈ ਗਈ। ਇਸ ਮੌਕੇ ਡਾ. ਅਰੁਣ ਬਾਂਸਲ ਨੇ ਦੱਸਿਆ ਕਿ ਆਯੂਸ਼ ਵਿਭਾਗ ਵਲੋਂ ਅਜਿਹੇ ਆਯੁਰਵੈਦਿਕ ਅਤੇ ਹੋਮਿਓਪੈਥਿਕ ਮੁਫ਼ਤ ਆਯੂਸ਼ ਕੈਂਪ ਵੱਖ-ਵੱਖ ਥਾਵਾਂ ‘ਤੇ ਲਗਾਏ ਜਾ ਰਹੇ ਹਨ, ਜਿਨ੍ਹਾਂ ‘ਚ ਬਿਮਾਰੀਆਂ ਦੀ ਰੋਕਥਾਮ , ਇਲਾਜ ਜਾਗਰੂਕਤਾ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਸ ਕੈਂਪ ਦੌਰਾਨ ਆਯੁਰਵੈਦਿਕ ਵਿਭਾਗ ਦੇ ਡਾਕਟਰਾਂ ਦੀ ਟੀਮ ਵਲੋਂ 468 ਮਰੀਜ਼ਾਂ ਨੂੰ, ਜਦਕਿ ਹੋਮੀਓਪੈਥਿਕ ਵਿਭਾਗ ਦੇ ਡਾਕਟਰਾਂ ਦੀ ਟੀਮ ਵਲੋਂ 398 ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਡਾ. ਅਰੁਣ ਬਾਂਸਲ ਨੇ ਲੋਕਾਂ ਨੂੰ ਆਯੁਰਵੈਦਿਕ ਢੰਗ ਨਾਲ ਯੋਗ ਅਭਿਆਸ ਨੂੰ ਜੀਵਨ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ ਮਰੀਜ਼ਾਂ ਨੂੰ 150 ਤੋਂ ਵੱਧ ਔਸ਼ਧੀ ਭਰਪੂਰ ਬੂਟੇ ਵੀ ਦਿੱਤੇ ਗਏ। ਇਸ ਕੈਂਪ ਨੂੰ ਸਫ਼ਲ ਬਣਾਉਣ ਲਈ ਡਾ. ਡੇਜ਼ੀ, ਡਾ. ਸਿਮਨ ਢਿੱਲੋਂ, ਡਾ. ਅੰਚਲਾ ਮਿੱਤਲ, ਡਾ. ਤਪਿੰਦਰ, ਡਾ. ਵਿਕਾਸ, ਡਾ. ਸੁਬਿਨ, ਡਾ. ਰੋਹਿਨੀ, ਡਾ. ਪ੍ਰਿਅੰਕਾ, ਸੁਖਦੇਵ ਸਿੰਘ ਸੀਨੀਅਰ ਐਮ. ਐਲ. ਟੀ., ਡਾ. ਰਜਿੰਦਰ ਸਿੰਘ ਅਤੇ ਪੀ. ਐਚ. ਸੀ. ਦੇ ਸਮੁੱਚੇ ਸਟਾਫ਼ ਵਲੋਂ ਭਰਪੂਰ ਸਹਿਯੋਗ ਦਿੱਤਾ ਗਿਆ।