11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਸਚਿਨ ਪਾਇਲਟ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਲਗਾਉਣ ’ ਤੇ ਕਾਂਗਰਸੀ ਆਗੂਆਂ ਤੇ ਵਰਕਰਾਂ ਵਲੋਂ ਖੁਸ਼ੀ ਦਾ ਇਜ਼ਹਾਰ

ਮਾਜਰੀ, 10 ਸਤੰਬਰ (ਕੁਲਵੰਤ ਸਿੰਘ ਧੀਮਾਨ)-ਬਲਾਕ ਮਾਜਰੀ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਸਚਿਨ ਪਾਇਲਟ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਲਗਾਏ ਜਾਣ ’ਤੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਲੱਡੂ ਵੰਡੇ। ਇਸ ਮੌਕੇ ਸਾਬਕਾ ਬਲਾਕ ਪ੍ਰਧਾਨ ਮਦਨ ਸਿੰਘ ਮਾਣਕਪੁਰ ਸ਼ਰੀਫ ਤੇ ਓ.

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਮਾਜਰੀ, 10 ਸਤੰਬਰ (ਕੁਲਵੰਤ ਸਿੰਘ ਧੀਮਾਨ)-ਬਲਾਕ ਮਾਜਰੀ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਸਚਿਨ ਪਾਇਲਟ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਲਗਾਏ ਜਾਣ ’ਤੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਲੱਡੂ ਵੰਡੇ। ਇਸ ਮੌਕੇ ਸਾਬਕਾ ਬਲਾਕ ਪ੍ਰਧਾਨ ਮਦਨ ਸਿੰਘ ਮਾਣਕਪੁਰ ਸ਼ਰੀਫ ਤੇ ਓ.ਬੀ.ਸੀ. ਸੈੱਲ ਮੁਹਾਲੀ ਦੇ ਚੇਅਰਮੈਨ ਹਰਨੇਕ ਸਿੰਘ ਤੱਕੀਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਚਿਨ ਪਾਇਲਟ ਦੇ ਨੌਜਵਾਨ ਆਗੂ ਹੋਣ ਦੇ ਨਾਲ-ਨਾਲ ਬਹੁਤ ਹੀ ਤਜ਼ਰਬੇਕਾਰ ਇਨਸਾਨ ਹਨ, ਜਿਨ੍ਹਾਂ ਦੇ ਤਜ਼ਰਬੇ ਦਾ ਫਾਇਦਾ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਕਾਂਗਰਸ ਨੂੰ ਮਿਲੇਗਾ ਅਤੇ ਆਉਣ ਵਾਲੇ ਦਿਨਾਂ ‘ਚ ਪੰਜਾਬ ਕਾਂਗਰਸ ਦੀ ਸਾਰੀ ਲੀਡਰਸ਼ਿਪ ਇਕ ਮੰਚ ‘ਤੇ ਦਿਖਾਈ ਦੇਵੇਗੀ। ਇਸ ਮੌਕੇ ਗੁਰਦੇਵ ਸਿੰਘ ਪੱਲਣਪੁਰ, ਮਾਮਦੀਨ ਖਿਜ਼ਰਾਬਾਦ, ਨਵੀਨ ਬੰਸਲ ਖਿਜ਼ਰਾਬਾਦ, ਦਰਸ਼ਨ ਸਿੰਘ ਨਾਗਰਾ ਖੇੜਾ, ਰਵਿੰਦਰ ਸਿੰਘ ਰਾਠੌਰ ਸਿਆਲਬਾ, ਬਲਜਿੰਦਰ ਸਿੰਘ ਭੋਲਾ ਕਰਤਾਰਪੁਰ, ਕੁਲਦੀਪ ਸਿੰਘ ਕਾਲਾ ਪੰਚ ਕਰਤਾਰਪੁਰ, ਬਾਬਾ ਰਾਮ ਸਿੰਘ ਮਾਣਕਪੁਰ ਸ਼ਰੀਫ਼, ਨੰਬਰਦਾਰ ਸੁਖਦੇਵ ਕੁਮਾਰ ਮਾਣਕਪੁਰ ਸ਼ਰੀਫ਼, ਰਵਿੰਦਰ ਸਿੰਘ ਮੀਆਂਪੁਰ, ਸਾਬਕਾ ਸਰਪੰਚ ਹਰਿੰਦਰ ਸਿੰਘ ਕੁੱਬਾਹੇੜੀ, ਸਰਬਜੀਤ ਸਿੰਘ ਪੰਚ ਸੰਗਤਪੁਰਾ, ਮਲਕੀਤ ਸਿੰਘ ਮੰਗਾ ਨਿਹੋਲਕਾ, ਜਗੀਰ ਸਿੰਘ ਸਾਬਕਾ ਸਰਪੰਚ ਧਕਤਾਣਾ, ਸਤਵਿੰਦਰ ਸਿੰਘ ਬੰਟੀ ਸਾਬਕਾ ਸਰਪੰਚ ਮੁੰਧੋਂ ਭਾਗ ਸਿੰਘ, ਜਰਨੈਲ ਸਿੰਘ ਗੋਚਰ, ਕੁਲਦੀਪ ਸਿੰਘ ਮਾਣਕਪੁਰ ਸ਼ਰੀਫ਼, ਦਲੀਪ ਸਿੰਘ ਟੱਪਰੀਆਂ, ਗੁਰਮੀਤ ਸਿੰਘ ਢਕੌਰਾਂ, ਸੰਦੀਪ ਸਿੰਘ ਪੰਚ ਮਾਣਕਪੁਰ ਸ਼ਰੀਫ, ਲਖਵੀਰ ਸਿੰਘ ਭਿੰਦਾ ਪੰਚ ਮਾਣਕਪੁਰ ਸ਼ਰੀਫ਼, ਤਲਵਿੰਦਰ ਸਿੰਘ ਭਿੰਦਾ ਪੱਲਣਪੁਰ, ਨਾਜਰ ਸਿੰਘ ਪੰਚ ਮਾਣਕਪੁਰ ਸ਼ਰੀਫ਼, ਮੇਜਰ ਸਿੰਘ ਸਾਬਕਾ ਸਰਪੰਚ ਤੱਕੀਪੁਰ, ਨੇਤਰ ਸਿੰਘ ਕਲੇਰ ਜ਼ਿਲ੍ਹਾ ਸੋਸ਼ਲ ਮੀਡੀਆ ਇੰਚਾਰਜ ਤੇ ਜਸਪਾਲ ਸਿੰਘ ਬਰਸਾਲਪੁਰ ਟੱਪਰੀਆਂ ਆਦਿ ਸਮੇਤ ਹੋਰ ਕਾਂਗਰਸੀ ਵਰਕਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੀ . ਐਚ . ਸੀ . ਬੂਥਗੜ੍ਹ ਵਿਖੇ ਮੁਫ਼ਤ ਆਯੁਰਵੈਦਿਕ ਅਤੇ ਹੋਮਿਓਪੈਥਿਕ ਕੈਂਪ ਲਗਾਇਆ ਅਗਲੀ ਖ਼ਬਰ ਮੋਟਰਸਾਈਕਲ ਸਵਾਰ ਦਿਨ - ਦਿਹਾੜੇ ਵੀਲ੍ਹਚੇਅਰ ’ ਤੇ ਜਾ ਰਹੇ ਅਪਾਹਜ ਵਿਅਕਤੀ ਤੋਂ ਪਰਸ ਖੋਹ ਕੇ ਹੋਏ ਫ਼ਰਾਰ
Ad Position 24