ਜ਼ਮੀਨੀ ਵਿਵਾਦ ’ ਚ ਨੌਜਵਾਨ ਦੇ ਕਤਲ ਮਾਮਲੇ ’ ਚ ਦੋਸ਼ੀ ਨੂੰ ਉਮਰ ਕੈਦ
ਪੰਚਕੂਲਾ, 10 ਸਤੰਬਰ (ਕਪਿਲ)- ਸਾਲ 2015 ਵਿਚ ਰਾਏਪੁਰ ਰਾਣੀ ਦੇ ਪਿੰਡ ਟਿੱਬੀ ਮਾਜਰਾ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ 32 ਸਾਲਾ ਨੌਜਵਾਨ ਸੋਮ ਕੁਮਾਰ ਦੇ ਕਤਲ ਦੇ ਮਾਮਲੇ ਵਿਚ ਅਦਾਲਤ ਨੇ ਕਰੀਬ 11 ਸਾਲ ਬਾਅਦ ਮੁਲਜ਼ਮ ਗੁਰਨਾਮ ਸਿੰਘ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਵਧੀਕ ਸੈਸ਼ਨ ਜੱਜ ਬਿਕਰਮਜੀਤ ਅਰੋੜਾ ਦੀ ਅਦਾਲਤ ਨੇ ਦੋਸ਼ੀ ਨੂੰ ਵੱਖ-ਵੱਖ ਧਾਰਾਵਾਂ ਤਹਿਤ ਕੈਦ ਅਤੇ ਜੁਰਮਾਨੇ ਦੀਆਂ ਸਜ਼ਾਵਾਂ ਵੀ ਸੁਣਾਈਆਂ ਹਨ, ਜੋ ਇਕੱਠੀਆਂ ਚੱਲਣਗੀਆਂ।
ਪ
ਪੰਚਕੂਲਾ ਕਮਿਸ਼ਨਰ ਪੰਕਜ ਨੈਨ ਮੁਲਜ਼ਮ ਗੁਰਨਾਮ ਸਿੰਘ ਨੂੰ ਦਿੱਤੀ ਸਜ਼ਾ ਬਾਰੇ ਜਾਣਕਾਰੀ ਦਿੰਦੇ ਹੋਏ। ਤਸਵੀਰ-ਕਪਿਲ
11-09-2026
ਪੰਚਕੂਲਾ, 10 ਸਤੰਬਰ (ਕਪਿਲ)- ਸਾਲ 2015 ਵਿਚ ਰਾਏਪੁਰ ਰਾਣੀ ਦੇ ਪਿੰਡ ਟਿੱਬੀ ਮਾਜਰਾ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ 32 ਸਾਲਾ ਨੌਜਵਾਨ ਸੋਮ ਕੁਮਾਰ ਦੇ ਕਤਲ ਦੇ ਮਾਮਲੇ ਵਿਚ ਅਦਾਲਤ ਨੇ ਕਰੀਬ 11 ਸਾਲ ਬਾਅਦ ਮੁਲਜ਼ਮ ਗੁਰਨਾਮ ਸਿੰਘ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਵਧੀਕ ਸੈਸ਼ਨ ਜੱਜ ਬਿਕਰਮਜੀਤ ਅਰੋੜਾ ਦੀ ਅਦਾਲਤ ਨੇ ਦੋਸ਼ੀ ਨੂੰ ਵੱਖ-ਵੱਖ ਧਾਰਾਵਾਂ ਤਹਿਤ ਕੈਦ ਅਤੇ ਜੁਰਮਾਨੇ ਦੀਆਂ ਸਜ਼ਾਵਾਂ ਵੀ ਸੁਣਾਈਆਂ ਹਨ, ਜੋ ਇਕੱਠੀਆਂ ਚੱਲਣਗੀਆਂ। ਪੁਲਿਸ ਅਨੁਸਾਰ ਪਿੰਡ ਟਿੱਬੀ ਮਾਜਰਾ ਵਾਸੀ ਸੋਮ ਕੁਮਾਰ ਰਾਏਪੁਰ ਰਾਣੀ ਬਿਜਲੀ ਬੋਰਡ ਵਿਚ ਕੰਮ ਕਰਦਾ ਸੀ। 6 ਦਸੰਬਰ 2015 ਨੂੰ ਉਸ ਦੀ ਲਾਸ਼ ਰਾਏਪੁਰ ਰਾਣੀ ਦੀ ਅਨਾਜ ਮੰਡੀ ਦੇ ਪਿੱਛੇ ਤੋਂ ਮਿਲੀ ਸੀ। ਜਾਂਚ ਅਤੇ ਪੋਸਟਮਾਰਟਮ ਰਿਪੋਰਟ ਵਿਚ ਸਾਹਮਣੇ ਆਇਆ ਕਿ ਨੌਜਵਾਨ ਦੀ ਗਲਾ ਘੁੱਟ ਕੇ ਹੱਤਿਆ ਕੀਤੀ ਗਈ ਸੀ। ਇਸ ਤੋਂ ਬਾਅਦ ਥਾਣਾ ਰਾਏਪੁਰ ਰਾਣੀ ਪੁਲਿਸ ਨੇ ਕਤਲ ਸਮੇਤ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਕੀਤੀ ਅਤੇ ਚਲਾਨ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਦੋਸ਼ੀ ਗੁਰਨਾਮ ਸਿੰਘ ਵਾਸੀ ਟਿੱਬੀ ਮਾਜਰਾ ਨੂੰ ਆਈ. ਪੀ. ਸੀ. ਦੀ ਧਾਰਾ 302/34 ਤਹਿਤ ਉਮਰ ਕੈਦ ਅਤੇ 50 ਹਜ਼ਾਰ ਰੁ. ਜੁਰਮਾਨਾ, ਧਾਰਾ 323/34 ਤਹਿਤ ਇਕ ਸਾਲ ਦੀ ਸਖ਼ਤ ਕੈਦ ਤੇ 1,000 ਰੁ. ਜੁਰਮਾਨਾ, ਧਾਰਾ 341/34 ਤਹਿਤ ਇਕ ਮਹੀਨੇ ਦੀ ਸਧਾਰਨ ਕੈਦ ਤੇ 500 ਰੁਪਏ ਜੁਰਮਾਨਾ ਅਤੇ ਧਾਰਾ 342/34 ਤਹਿਤ ਇਕ ਸਾਲ ਦੀ ਸਖ਼ਤ ਕੈਦ ਤੇ 1,000 ਰੁ. ਜੁਰਮਾਨੇ ਦੀ ਸਜ਼ਾ ਸੁਣਾਈ। ਜੁਰਮਾਨਾ ਨਾ ਭਰਨ ਦੀ ਸੂਰਤ ਵਿਚ ਵਾਧੂ ਕੈਦ ਵੀ ਭੁਗਤਣੀ ਪਵੇਗੀ। ਪੁਲਿਸ ਕਮਿਸ਼ਨਰ ਪੰਕਜ ਨੈਨ ਨੇ ਦੱਸਿਆ ਕਿ ਪੰਚਕੂਲਾ ਪੁਲਿਸ ਗੰਭੀਰ ਅਪਰਾਧਾਂ ਵਿਚ ਤੱਥਾਂ ਤੇ ਸਬੂਤਾਂ ਦੇ ਆਧਾਰ ’ਤੇ ਜਾਂਚ ਕਰਕੇ ਅਦਾਲਤ ਵਿਚ ਪ੍ਰਭਾਵਸ਼ਾਲੀ ਪੈਰਵੀ ਯਕੀਨੀ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਅਪਰਾਧ ਭਾਵੇਂ ਕਿੰਨਾ ਵੀ ਪੁਰਾਣਾ ਹੋਵੇ, ਮੁਲਜ਼ਮਾਂ ਨੂੰ ਕਾਨੂੰਨ ਦੇ ਕਟਹਿਰੇ ਤੱਕ ਪਹੁੰਚਾਉਣ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਪੁਲਿਸ ਵਚਨਬੱਧ ਹੈ।