ਡੇਂਗੂ ਤੋਂ ਬਚਾਅ ਸਬੰਧੀ ਸਿਹਤ ਵਿਭਾਗ ਨੇ ਲਾਰਵੇਸਾਈਡ ਦਵਾਈ ਦੀ ਕੀਤੀ ਸਪਰੇਅ
ਬੇਲਾ, 11 ਸਤੰਬਰ (ਮਨਜੀਤ ਸਿੰਘ ਸੈਣੀ)-ਸਿਹਤ ਵਿਭਾਗ ਵਲੋਂ ਲਾਰਵੇਸਾਈਡ ਦਵਾਈ ਦਾ ਸਪਰੇਅ ਕੀਤਾ ਗਿਆ। ਇਸ ਮੌਕੇ ਤੇ ਲਖਵੀਰ ਸਿੰਘ ਹੈਲਥ ਵਰਕਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜਿੱਥੇ ਪਾਣੀ ਜਿਆਦਾ ਦਿਨ ਖੜ੍ਹਾ ਰਹਿੰਦਾ ਹੈ, ੳੱਥੇ ਮੱਛਰ ਦਾ ਲਾਰਵਾ ਪਨਪ ਸਕਦਾ ਹੈ।
ਬੇਲਾ, 11 ਸਤੰਬਰ (ਮਨਜੀਤ ਸਿੰਘ ਸੈਣੀ)-ਸਿਹਤ ਵਿਭਾਗ ਵਲੋਂ ਲਾਰਵੇਸਾਈਡ ਦਵਾਈ ਦਾ ਸਪਰੇਅ ਕੀਤਾ ਗਿਆ। ਇਸ ਮੌਕੇ ਤੇ ਲਖਵੀਰ ਸਿੰਘ ਹੈਲਥ ਵਰਕਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜਿੱਥੇ ਪਾਣੀ ਜਿਆਦਾ ਦਿਨ ਖੜ੍ਹਾ ਰਹਿੰਦਾ ਹੈ, ੳੱਥੇ ਮੱਛਰ ਦਾ ਲਾਰਵਾ ਪਨਪ ਸਕਦਾ ਹੈ। ਇਸ ਲਈ ਕਾਲੇ ਤੇਲ ਦਾ ਛਿਕਾਅ ਕੀਤਾ ਜਾਵੇ ਤਾਂ ਜੋ ਮੱਛਰ ਦਾ ਲਾਰਵਾ ਪੈਦਾ ਨਾ ਹੋ ਸਕੇ। ਡੇਂਗੂ ਨੂੰ ਰੋਕਣ ਲਈ ਜਾਗਰੂਕ ਰਹਿਣ ਦੀ ਲੋੜ ਹੈ, ਜੇਕਰ ਕਿਸੀ ਵਿਅਕਤੀ ਨੂੰ ਤੇਜ ਸਿਰ ਦਰਦ ਤੇ ਤੇਜ਼ ਬੁਖਾਰ ਹੋਵੇ, ਮਾਸ ਪੇਸ਼ੀਆਂ ਅਤੇ ਜੋੜਾਂ ਵਿਚ ਦਰਦ ਹੋਵੇ, ਅੱਖਾਂ ਦੇ ਪਿਛਲੇ ਹਿੱਸੇ ਵਿਚ ਦਰਦ ਜੀ ਕੱਚਾ ਹੋਣਾ ਅਤੇ ਉਲਟੀਆਂ ਲੱਗਣਾ। ਹਾਲਤ ਖਰਾਬ ਹੋਣ ਤੇ ਨੱਕ, ਮੂੰਹ ਅਤੇ ਮਸੂੜਿਆਂ ਵਿੱਚੋਂ ਖੂਨ ਵਗਣਾ ਆਦਿ ਲੱਛਣ ਹੋਣ ਤਾਂ ਇਹ ਡੇਂਗੂ ਦੇ ਲੱਛਣ ਹੋ ਸਕਦੇ ਹਨ। ਇਸ ਲਈ ਸਰਕਾਰੀ ਹਸਪਤਾਲ ਵਿਚ ਜਾ ਕੇ ਡਾਕਟਰ ਤੋਂ ਆਪਣਾ ਮੁਆਇਨਾ ਕਰਵਾ ਕੇ ਟੈੱਸਟ ਕਰਵਾਉਣਾ ਚਾਹੀਦਾ ਹੈ। ਪਰਦੀਪ ਕੁਮਾਰ ਹੈਲਥ ਵਰਕਰ ਨੇ ਦੱਸਿਆ ਕਿਹਾ ਕਿ ਡੇਂਗੂ ਦਾ ਮੱਛਰ ਕੂਲਰਾਂ ਵਿਚ, ਪਾਣੀ ਦੀਆਂ ਟੈਕੀਆਂ ਵਿਚ, ਗਮਲਿਆਂ ਵਿਚ, ਟੁੱਟੇ-ਭੱਜੇ/ਸੁੱਟੇ ਭਾਂਡਿਆਂ ਅਤੇ ਟਾਇਰਾਂ ਆਦਿ ਵਿਚ ਖੜ੍ਹੇ ਸਾਫ ਪਾਣੀ ਵਿਚ ਪਲਦਾ ਹੈ। ਇਸ ਲਈ ਆਪਣੇ ਆਲੇ-ਦੁਆਲੇ ਸਫ਼ਾਈ ਰੱਖੀ ਜਾਵੇ। ਉਨ੍ਹਾਂ ਕਿਹਾ ਕਿ ਅੰਡੇ ਤੋਂ ਅਡੱਲਟ ਮੱਛਰ ਹਫ਼ਤੇ ਵਿਚ ਬਣਦਾ ਹੈ, ਇਸ ਲਈ ਕੂਲਰਾਂ, ਗਮਲਿਆਂ, ਫਰਿਜਾਂ ਦੀਆਂ ਟਰੇਆਂ ਅਤੇ ਹੋਰ ਪਾਣੀ ਦੇ ਕੰਟੇਨਰਾਂ ਨੂੰ ਹਫ਼ਤੇ ਦੇ ਹਰੇਕ ਸ਼ੁੱਕਰਵਾਰ ਨੂੰ ਸਾਫ਼ ਕਰਕੇ ਸੁੱਕਾ ਰੱਖਿਆ ਜਾਵੇ। ਛੱਤਾਂ ਤੇ ਰੱਖੀਆਂ ਪਾਣੀ ਦੀਆਂ ਟੈਂਕੀਆਂ ਦੇ ਢੱਕਣਾਂ ਨੂੰ ਚੰਗੀ ਤਰ੍ਹਾਂ ਬੰਦ ਰੱਖਿਆ ਜਾਵੇ। ਟੁੱਟੇ ਬਰਤਨਾਂ, ਡਰਮਾਂ ਅਤੇ ਟਾਇਰਾਂ ਆਦਿ ਨੂੰ ਖੁੱਲੇ ਵਿਚ ਨਾ ਰੱਖਿਆ ਜਾਵੇ। ਇਸ ਮੌਕੇ ’ਤੇ ਅਮਰੀਕ ਸਿੰਘ ਹੈਲਥ ਵਰਕਰ, ਸਿਮਰਨਦੀਪ ਕੌਰ ਆਸ਼ਾ ਅਤੇ ਪਰਮਜੀਤ ਕੌਰ ਆਸ਼ਾ ਵਰਕਰ ਹਾਜ਼ਰ ਸਨ।