ਸੈਕਟਰ -49 ਸੀ ਦੀ ਈਡਬਲਿਊਐੱਸ ਕਾਲੋਨੀ ’ ਚ ਹਵਾਈ ਫਾਇਰਿੰਗ , 2 ਕਾਬੂ 10-12 ਨੌਜਵਾਨਾਂ ਵਲੋਂ ਵਿਅਕਤੀ ਨਾਲ ਕੁੱਟਮਾਰ ਤੇ ਧਮਕੀ ਦੇਣ ਤੋਂ ਬਾਅਦ ਚਲਾਈ ਗੋਲੀ, ਪਿਸਤੌਲ ਬਰਾਮਦ
ਚੰਡੀਗੜ੍ਹ, 11 ਸਤੰਬਰ (ਕਪਿਲ ਵਧਵਾ)- ਸੈਕਟਰ-49ਸੀ ਦੀ ਈ. ਡਬਲਿਊ.
ਚੰਡੀਗੜ੍ਹ, 11 ਸਤੰਬਰ (ਕਪਿਲ ਵਧਵਾ)- ਸੈਕਟਰ-49ਸੀ ਦੀ ਈ.ਡਬਲਿਊ.ਐੱਸ ਕਾਲੋਨੀ ’ਚ ਸ਼ੁੱਕਰਵਾਰ ਦੁਪਹਿਰ ਕਰੀਬ ਡੇਢ ਵਜੇ 10-12 ਹਥਿਆਰਬੰਦ ਨੌਜਵਾਨਾਂ ਵਲੋਂ ਇਕ ਵਿਅਕਤੀ ਨਾਲ ਕੁੱਟਮਾਰ ਤੇ ਧਮਕੀਆਂ ਦੇਣ ਤੋਂ ਬਾਅਦ ਹਵਾਈ ਫਾਇਰਿੰਗ ਕਰਨ ਨਾਲ ਦਹਿਸ਼ਤ ਫੈਲ ਗਈ। ਪੁਲਿਸ ਨੇ ਕਾਰਵਾਈ ਕਰਦਿਆਂ ਕਰੀਬ 3 ਘੰਟਿਆਂ ਅੰਦਰ ਅਜੈ ਉਰਫ਼ ਅੱਜੂ ਅਤੇ ਰਿਤੇਸ਼ ਉਰਫ਼ ਹੱਡੀ ਨੂੰ ਕਾਬੂ ਕਰਕੇ ਵਾਰਦਾਤ ’ਚ ਵਰਤੀ ਪਿਸਤੌਲ ਬਰਾਮਦ ਕਰ ਲਈ। ਸੈਕਟਰ-49 ਵਾਸੀ 45 ਸਾਲਾਂ ਰਾਜ ਕੁਮਾਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਘਰ ਤੋਂ ਹੇਠਾਂ ਆਇਆ ਸੀ ਤਾਂ ਰਿਤੇਸ਼ ਉਰਫ਼ ਹੱਡੀ ਆਪਣੇ ਸਾਥੀਆਂ ਸਮੇਤ ਉੱਥੇ ਪਹੁੰਚ ਗਿਆ ਅਤੇ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਮੁਲਜ਼ਮਾਂ ਨੇ ਡੰਡਿਆਂ ਤੇ ਸਲੱਗਰਾਂ ਨਾਲ ਲੈਸ ਹੋਣ ਦੇ ਨਾਲ ਹਥਿਆਰ ਦਿਖਾ ਕੇ ਧਮਕਾਇਆ। ਸ਼ਿਕਾਇਤਕਰਤਾ ਨੇ ਅਜੈ ਉਰਫ਼ ਅੱਜੂ, ਵਿਜੇ, ਸੰਜੀਵ ਉਰਫ਼ ਨੋਨੀ, ਰਿਤੇਸ਼ ਉਰਫ਼ ਹੱਡੀ, ਜੈਕਾਂਤ ਅਤੇ ਸ਼੍ਰੀਕਾਂਤ ਦੀ ਪਛਾਣ ਕੀਤੀ ਹੈ। ਇਸ ਦੌਰਾਨ ਲੋਕਾਂ ਦੀ ਭੀੜ ਇਕੱਠੀ ਹੋਣ ’ਤੇ ਅਜੈ ਉਰਫ਼ ਅੱਜੂ ਨੇ ਕਥਿਤ ਤੌਰ ’ਤੇ ਹਵਾ ’ਚ ਗੋਲੀ ਚਲਾ ਦਿੱਤੀ ਅਤੇ ਸਾਰੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਫਾਇਰਿੰਗ ’ਚ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ਪੁਲਿਸ ਨੇ ਸੀ.ਸੀ.ਟੀ.ਵੀ. ਫੁਟੇਜ ਖੰਗਾਲਣ ਦੇ ਨਾਲ ਹੋਰ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਤਿੰਨ ਦਿਨ ਪਹਿਲਾਂ ਮਿਲੀ ਸੀ ਜਾਨੋਂ ਮਾਰਨ ਦੀ ਧਮਕੀ ਰਾਜ ਕੁਮਾਰ ਮੁਤਾਬਕ, ਉਸ ਨੂੰ ਤਿੰਨ ਦਿਨ ਪਹਿਲਾਂ ਵੀ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ। ਪੁਲਿਸ ਵਲੋਂ ਪੁਰਾਣੀ ਰੰਜਿਸ਼ ਅਤੇ ਧਮਕੀ ਦੇ ਮਾਮਲੇ ਨੂੰ ਵੀ ਜਾਂਚ ’ਚ ਸ਼ਾਮਲ ਕੀਤਾ ਗਿਆ ਹੈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਬੀ.ਐੱਨ.ਐੱਸ. ਦੀਆਂ ਧਾਰਾਵਾਂ 190(2), 190(3), 125, 351(3), 61(2) ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ 25, 27, 54 ਤੇ 59 ਤਹਿਤ ਕੇਸ ਦਰਜ ਕੀਤਾ ਹੈ। ਰਿਤੇਸ਼ ’ ਤੇ ਪਹਿਲਾਂ ਵੀ 2 ਕੇਸ ਪੁਲਿਸ ਅਨੁਸਾਰ ਰਿਤੇਸ਼ ਉਰਫ਼ ਹੱਡੀ (23) ਵਾਸੀ ਸੈਕਟਰ-49 ਖ਼ਿਲਾਫ਼ ਪਹਿਲਾਂ ਵੀ ਦੋ ਕੇਸ ਦਰਜ ਹਨ। ਜਨਵਰੀ 2025 ’ਚ ਐਕਸਾਈਜ਼ ਐਕਟ ਅਤੇ ਅਕਤੂਬਰ 2025 ’ਚ ਐੱਨ.ਡੀ.ਪੀ.ਐੱਸ. ਐਕਟ ਤਹਿਤ ਕੇਸ ਦਰਜ ਹੋਇਆ ਸੀ। ਪੁਲਿਸ ਵਲੋਂ ਫਾਇਰਿੰਗ ਦੇ ਕਾਰਨਾਂ ਅਤੇ ਹੋਰ ਸਾਥੀਆਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ।