12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਕੌਂਸਲ ਵਲੋਂ ਪਿੰਡ ਰੁੜਕੀ ਪੁਖਤਾ ਦੀ ਸ਼ਾਮਲਾਤ ਜ਼ਮੀਨ ’ ਚ ਸੀਵਰੇਜ ਦਾ ਗੰਦਾ ਪਾਣੀ ਸੁੱਟਿਆ ਤਾਂ ਹੋਵੇਗਾ ਖਰੜ - ਲੁਧਿਆਣਾ ਹਾਈਵੇਅ ਜਾਮ

ਖਰੜ,11 ਸਤੰਬਰ (ਗੁਰਮੁੱਖ ਸਿੰਘ ਮਾਨ)-ਖਰੜ ਦੇ ਨੇੜਲੇ ਪਿੰਡ ਰੁੜਕੀ ਪੁਖਤਾ ਦੀ ਸ਼ਾਮਲਾਤ ਜ਼ਮੀਨ ਵਿਚੋ ਨਗਰ ਕੌਂਸਲ ਖਰੜ ਵਲੋਂ ਕਥਿਤ ਤੌਰ ਤੇ ਪਿੰਡ ਭਾਗੂਮਾਜਰਾ ਅਤੇ ਪਿੰਡ ਰੁੜਕੀ ਪੁਖਤਾ ਦੇ ਬੰਨੇ ਦੇ ਨਾਲ ਨਾਲ ਵੱਸੀਆਂ ਕਲੋਨੀਆਂ ਦੇ ਸਵੀਰੇਜ ਦਾ ਗੰਦਾ ਪਾਣੀ ਪਿੰਡ ਦੀ ਸ਼ਾਮਲਾਤ ਜ਼ਮੀਨ ਵਿਚ ਸੁੱਟਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪਿੰਡ ਨਿਵਾਸੀਆਂ ਵਲੋਂ ਭਾਰਤੀ ਕਿਸਾਨ ਯੂਨੀਅਨ ਦੇ ਸਮਰੱਥਨ ਨਾਲ ਖਰੜ-ਚੰਡੀਗੜ੍ਹ ਰੋਡ ਤੇ ਪ੍ਰਸ਼ਾਸ਼ਨ ਤੇ ਕੋਂਸਲ ਖ਼ਿਲਾਫ਼ ਰੋਸ ਧਰਨਾ ਦੇ ਕੇ ਜਾਮ ਕੀਤਾ ਜਾਵੇਗਾ। ਪਿੰਡ ਰੁੜਕੀ ਪੁਖਤਾ ਦੇ ਸਰਪੰਚ ਸੁਖਵਿੰਦਰ ਸਿੰਘ, ਸਾਬਕਾ ਸਰਪੰਚ ਅਮਰਜੀਤ ਸਿੰਘ, ਜਸਮੀਤ ਸਿੰਘ, ਜਸਪਾਲ ਸਿੰਘ, ਬਲਵੰਤ ਸਿੰਘ, ਬਿੱਟੁ ਸਾਰੇ ਪੰਚ, ਹਰਵਿੰਦਰ ਸਿੰਘ ਸਿੰਬਲਮਾਜਰਾ, ਗੁਰਪ੍ਰੀਤ ਸਿੰਘ, ਭਗਤ ਸਿੰਘ, ਤੇਜਿੰਦਰ ਸਿੰਘ, ਸਰਬਜੀਤ ਸਿੰਘ, ਸੁੱਚਾ ਸਿੰਘ, ਜੀਵਨ, ਪ੍ਰਭਜੋਤ, ਦਿਲਬਾਗ ਸਿੰਘ, ਕਿਰਪਾਲ ਸਿੰਘ ਸਮੇਤ ਹੋਰਨਾਂ ਨੇ ਦੱਸਿਆ ਕਿ ਰੁੜਕੀ ਪਿੰਡ ਦਾ ਬੰਨ ਪਿੰਡ ਭਾਗੂਮਾਜਰਾ ਨਾਲ ਲੱਗਦਾ ਹੈ, ਜਿਥੇ ਬਾਬਾ ਉਗਰ ਜੀ ਸਥਾਨ ਹੈ, ਪਿੰਡ ਦੀ ਸ਼ਾਮਲਾਤ ਹੈ, ਫੋਕਲ ਪੁਆਇੰਟ ਹਾੜੀ-ਸਾਉਣੀ ਕਣਕ, ਝੋਨੇ ਦੀ ਸਰਕਾਰੀ ਏਜੰਸੀਆਂ ਵਲੋਂ ਖਰੀਦ ਹੁੰਦੀ ਹੈ ਕਿਉਂਕਿ ਮਾਰਕੀਟ ਕਮੇਟੀ ਖਰੜ ਵਲੋਂ ਫੋਕਲ ਪੁਆਇੰਟ ਵਿਚ ਮੰਡੀ ਚਲਾਈ ਜਾਂਦੀ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਖਰੜ,11 ਸਤੰਬਰ (ਗੁਰਮੁੱਖ ਸਿੰਘ ਮਾਨ)-ਖਰੜ ਦੇ ਨੇੜਲੇ ਪਿੰਡ ਰੁੜਕੀ ਪੁਖਤਾ ਦੀ ਸ਼ਾਮਲਾਤ ਜ਼ਮੀਨ ਵਿਚੋ ਨਗਰ ਕੌਂਸਲ ਖਰੜ ਵਲੋਂ ਕਥਿਤ ਤੌਰ ਤੇ ਪਿੰਡ ਭਾਗੂਮਾਜਰਾ ਅਤੇ ਪਿੰਡ ਰੁੜਕੀ ਪੁਖਤਾ ਦੇ ਬੰਨੇ ਦੇ ਨਾਲ ਨਾਲ ਵੱਸੀਆਂ ਕਲੋਨੀਆਂ ਦੇ ਸਵੀਰੇਜ ਦਾ ਗੰਦਾ ਪਾਣੀ ਪਿੰਡ ਦੀ ਸ਼ਾਮਲਾਤ ਜ਼ਮੀਨ ਵਿਚ ਸੁੱਟਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪਿੰਡ ਨਿਵਾਸੀਆਂ ਵਲੋਂ ਭਾਰਤੀ ਕਿਸਾਨ ਯੂਨੀਅਨ ਦੇ ਸਮਰੱਥਨ ਨਾਲ ਖਰੜ-ਚੰਡੀਗੜ੍ਹ ਰੋਡ ਤੇ ਪ੍ਰਸ਼ਾਸ਼ਨ ਤੇ ਕੋਂਸਲ ਖ਼ਿਲਾਫ਼ ਰੋਸ ਧਰਨਾ ਦੇ ਕੇ ਜਾਮ ਕੀਤਾ ਜਾਵੇਗਾ। ਪਿੰਡ ਰੁੜਕੀ ਪੁਖਤਾ ਦੇ ਸਰਪੰਚ ਸੁਖਵਿੰਦਰ ਸਿੰਘ, ਸਾਬਕਾ ਸਰਪੰਚ ਅਮਰਜੀਤ ਸਿੰਘ, ਜਸਮੀਤ ਸਿੰਘ, ਜਸਪਾਲ ਸਿੰਘ, ਬਲਵੰਤ ਸਿੰਘ, ਬਿੱਟੁ ਸਾਰੇ ਪੰਚ, ਹਰਵਿੰਦਰ ਸਿੰਘ ਸਿੰਬਲਮਾਜਰਾ, ਗੁਰਪ੍ਰੀਤ ਸਿੰਘ, ਭਗਤ ਸਿੰਘ, ਤੇਜਿੰਦਰ ਸਿੰਘ, ਸਰਬਜੀਤ ਸਿੰਘ, ਸੁੱਚਾ ਸਿੰਘ, ਜੀਵਨ, ਪ੍ਰਭਜੋਤ, ਦਿਲਬਾਗ ਸਿੰਘ, ਕਿਰਪਾਲ ਸਿੰਘ ਸਮੇਤ ਹੋਰਨਾਂ ਨੇ ਦੱਸਿਆ ਕਿ ਰੁੜਕੀ ਪਿੰਡ ਦਾ ਬੰਨ ਪਿੰਡ ਭਾਗੂਮਾਜਰਾ ਨਾਲ ਲੱਗਦਾ ਹੈ, ਜਿਥੇ ਬਾਬਾ ਉਗਰ ਜੀ ਸਥਾਨ ਹੈ, ਪਿੰਡ ਦੀ ਸ਼ਾਮਲਾਤ ਹੈ, ਫੋਕਲ ਪੁਆਇੰਟ ਹਾੜੀ-ਸਾਉਣੀ ਕਣਕ, ਝੋਨੇ ਦੀ ਸਰਕਾਰੀ ਏਜੰਸੀਆਂ ਵਲੋਂ ਖਰੀਦ ਹੁੰਦੀ ਹੈ ਕਿਉਂਕਿ ਮਾਰਕੀਟ ਕਮੇਟੀ ਖਰੜ ਵਲੋਂ ਫੋਕਲ ਪੁਆਇੰਟ ਵਿਚ ਮੰਡੀ ਚਲਾਈ ਜਾਂਦੀ ਹੈ। ਇਸ ਤੋਂ ਇਲਾਵਾ ਸਰਕਾਰੀ ਪ੍ਰਾਇਮਰੀ ਸਕੂਲ ਤੇ ਸਰਕਾਰੀ ਹਾਈ ਸਕੂਲ, ਕੋਆ ਸੋਸਾਇਟੀ ਦਾ ਦਫ਼ਤਰ ਜਿਥੇ ਛੇ ਪਿੰਡ ਰੁੜਕੀ ਪੁਖਤਾ, ਪੀਰ ਸੁਹਾਣਾ, ਭਾਗੂਮਾਜਰਾ, ਸਿੰਬਲਮਾਜਰਾ, ਬਜਹੇੜੀ, ਮਾਮੂਪੁਰ ਆਦਿ ਕਿਸਾਨਾਂ ਦਾ ਆਉਣਾ ਜਾਣਾ ਹੈ। ਗੁਰਦੁਆਰਾ ਸਾਹਿਬ ਅਤੇ ਪਿੰਡ ਦੀ ਆਬਾਦੀ ਹੈ। ਪਿੰਡ ਭਾਗੂਮਾਜਰਾ ਦੇ ਬੰਨੇ ਤੇ ਕਾਲੋਨੀਆਂ ਵੱਸੀਆਂ ਹੋਈਆਂ ਹਨ। ਨਗਰ ਕੌਸਲ ਖਰੜ ਧੱਕੇਸ਼ਾਹੀ ਨਾਲ ਕਮੇਟੀ ਤੇ ਪ੍ਰਸ਼ਾਸਨ ਨੇ ਕਲੋਨੀਆਂ ਦੇ ਸੀਵਰੇਜ ਦਾ ਗੰਦਾ ਪਾਣੀ ਪਿੰਡ ਦੀ ਸ਼ਾਮਲਾਤ ਜ਼ਮੀਨ ਵਿਚ ਸੁੱਟਣਾ ਚਾਹੁੰਦਾ ਹੈ। ਇਸ ਤੋਂ ਪਹਿਲਾਂ ਵੀ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਦਾ ਪਿੰਡ ਨਿਵਾਸੀਆਂ ਵਲੋ ਵਿਰੋਧ ਕੀਤਾ ਗਿਆ ਸੀ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੀਨੀਅਰ ਆਗੂ ਜਸਪਾਲ ਸਿੰਘ ਨਿਆਮੀਆਂ ਜੋ ਮੌਕੇ ਤੇ ਪੁੱਜੇ ਕਿਸਾਨਾਂ ਅਤੇ ਪਿੰਡ ਨਿਵਾਸੀਆਂ ਨਾਲ ਗੱਲਬਾਤ ਤੋਂ ਬਾਅਦ ਕਿਹਾ ਕਿ ਜੇਕਰ ਪ੍ਰਸਾਸ਼ਨ ਅਤੇ ਨਗਰ ਕੌਸਲ ਖਰੜ ਵਲੋਂ ਕਾਲੋਨੀਆਂ ਦਾ ਗੰਦਾ ਪਾਣੀ ਪਿੰਡ ਦੀ ਸ਼ਾਮਲਾਤ ਜ਼ਮੀਨ ਵਿਚੋ ਕੱਢਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿਸਾਨ ਯੂਨੀਅਨ ਵਲੋਂ ਪਿੰਡ ਨਿਵਾਸੀਆ ਦੇ ਸਹਿਯੋਗ ਨਾਲ ਖਰੜ-ਲੁਧਿਆਣਾ ਹਾਈਵੇਅ ਨੂੰ ਜਾਮ ਕੀਤਾ ਜਾਵੇਗਾ ਜਿਸ ਦੀ ਜਿੰਮੇਵਾਰੀ ਪ੍ਰਸ਼ਾਸ਼ਨ ਅਤੇ ਕੋਂਸਲ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਖਰੜ ਸ਼ਹਿਰ ਦੇ ਗੰਦੇ ਪਾਣੀ ਦਾ ਨਗਰ ਕੌਸਲ ਖਰੜ ਖੁਦ ਕਰੇ। ਇਸ ਤੋਂ ਪਹਿਲਾਂ ਵੀ ਕਈ ਵਾਰ ਨਗਰ ਕੌਂਸਲ ਅਤੇ ਪ੍ਰਸ਼ਾਸ਼ਨ ਵਲੋਂ ਰੰਧਾਵਾ ਰੋਡ ਅਤੇ ਬਡਾਲਾ ਰੋਡ ਦੇ ਦਰਮਿਆਨ ਨਿਕਲਦੇ ਬਰਸਾਤੀ ਚੋਅ ਅਤੇ ਨਦੀਆਂ ਵਿਚ ਗੰਦਾ ਪਾਣੀ ਪਾ ਕੇ ਇਲਾਕੇ ਵਿਚ ਭਿਆਨਕ ਬਿਮਾਰੀਆਂ ਨੂੰ ਸੱਦਾ ਦਿੱਤਾ ਹੋਇਆ ਹੈ।
Ad Position 22
No active advertisement
ਪਿਛਲੀ ਖ਼ਬਰ ਇਕੋ ਰਾਤ ਦੋ ਪਿੰਡਾਂ ’ ਚ ਵਾਹਨਾਂ ਦੇ ਟਾਇਰ ਚੋਰੀ , ਪੰਜ ਟਾਇਰ ਖੋਲ੍ਹ ਕੇ ਲੈ ਗਏ ਚੋਰ ਭਗਵਾਸੀ ’ਚ ਟਰੈਕਟਰ-ਟਰਾਲੀ ਦੇ ਤਿ... ਅਗਲੀ ਖ਼ਬਰ ਨਸ਼ਾ ਤਸਕਰੀ ਅਤੇ ਨਜਾਇਜ਼ ਅਸਲ੍ਹਾ ਬਰਾਮਦੀ ਮਾਮਲੇ ਵਿਚ ਦੋ ਨੌਜਵਾਨ ਗ੍ਰਿਫ਼ਤਾਰ 517 ਗ੍ਰਾਮ ਹੈਰੋਇਨ, 2 ਦੇਸੀ ਪਿਸਤੌਲ, 4...
Ad Position 24