ਲੈਹਲੀ ਰੇਲਵੇ ਟਰੈਕ ਅਗਲੇ ਦੋ ਦਿਨ ਰਹੇਗਾ ਬੰਦ ਆਵਾਜਾਈ ਕੱਢੀ ਜਾਵੇਗੀ ਬਦਲਵੇਂ ਰਸਤਿਆਂ ਰਾਹੀਂ
ਲਾਲੜੂ, 12 ਸਤੰਬਰ (ਰਾਜਬੀਰ ਸਿੰਘ)-ਲਾਲੜੂ-ਦੱਪਰ ਰੇਲਵੇ ਸਟੇਸ਼ਨਾਂ ਦਰਮਿਆਨ ਸਥਿਤ ਲੈਹਲੀ ਰੇਲਵੇ ਟਰੈਕ ਦੇ ਜ਼ਰੂਰੀ ਰੱਖ-ਰਖਾਅ ਅਤੇ ਮੁਰੰਮਤ ਦੇ ਕਾਰਜ ਨੂੰ ਮੁੱਖ ਰੱਖਦੇ ਹੋਏ ਅਗਲੇ ਦੋ ਦਿਨਾਂ ਲਈ ਸੜਕੀ ਆਵਾਜਾਈ ਨੂੰ ਬੰਦ ਰੱਖਿਆ ਜਾ ਰਿਹਾ ਹੈ। ਰੇਲਵੇ ਵਿਭਾਗ ਅਨੁਸਾਰ ਲੈਵਲ ਕਰਾਸਿੰਗ ‘ਤੇ ਭਾਰੀ ਮਸ਼ੀਨੀ ਸਾਧਨਾਂ ਰਾਹੀਂ ਟਰੈਕ ਦਾ ਰੱਖ-ਰਖਾਅ ਕਰਨਾ ਜ਼ਰੂਰੀ ਹੈ ਤਾਂ ਜੋ ਟਰੈਕ ਨੂੰ ਹੋਰ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ ਅਤੇ ਰੇਲਵੇ ਆਵਾਜਾਈ ਨੂੰ ਸੁਰੱਖਿਅਤ ਬਣਾਇਆ ਜਾ ਸਕੇ।
ਲਾਲੜੂ, 12 ਸਤੰਬਰ (ਰਾਜਬੀਰ ਸਿੰਘ)-ਲਾਲੜੂ-ਦੱਪਰ ਰੇਲਵੇ ਸਟੇਸ਼ਨਾਂ ਦਰਮਿਆਨ ਸਥਿਤ ਲੈਹਲੀ ਰੇਲਵੇ ਟਰੈਕ ਦੇ ਜ਼ਰੂਰੀ ਰੱਖ-ਰਖਾਅ ਅਤੇ ਮੁਰੰਮਤ ਦੇ ਕਾਰਜ ਨੂੰ ਮੁੱਖ ਰੱਖਦੇ ਹੋਏ ਅਗਲੇ ਦੋ ਦਿਨਾਂ ਲਈ ਸੜਕੀ ਆਵਾਜਾਈ ਨੂੰ ਬੰਦ ਰੱਖਿਆ ਜਾ ਰਿਹਾ ਹੈ। ਰੇਲਵੇ ਵਿਭਾਗ ਅਨੁਸਾਰ ਲੈਵਲ ਕਰਾਸਿੰਗ ‘ਤੇ ਭਾਰੀ ਮਸ਼ੀਨੀ ਸਾਧਨਾਂ ਰਾਹੀਂ ਟਰੈਕ ਦਾ ਰੱਖ-ਰਖਾਅ ਕਰਨਾ ਜ਼ਰੂਰੀ ਹੈ ਤਾਂ ਜੋ ਟਰੈਕ ਨੂੰ ਹੋਰ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ ਅਤੇ ਰੇਲਵੇ ਆਵਾਜਾਈ ਨੂੰ ਸੁਰੱਖਿਅਤ ਬਣਾਇਆ ਜਾ ਸਕੇ। ਇਸ ਕਾਰਨ ਲੈਵਲ ਕਰਾਸਿੰਗ ਨੰਬਰ 111 ਸਪੈਸ਼ਲ ਨੂੰ 12 ਸਤੰਬਰ ਦੇ ਸ਼ਾਮ 4 ਵਜੇ ਤੋਂ ਲੈ ਕੇ 14 ਸਤੰਬਰ ਦੇ ਦੁਪਹਿਰ 12 ਵਜੇ ਤੱਕ ਸੜਕੀ ਆਵਾਜਾਈ ਲਈ ਬੰਦ ਰੱਖਿਆ ਜਾ ਰਿਹਾ ਹੈ। ਵਿਭਾਗ ਵਲੋਂ ਸੰਬੰਧਿਤ ਪ੍ਰਸ਼ਾਸਨ ਅਤੇ ਪੁਲਿਸ ਅਧਿਕਾਰੀਆਂ ਨੂੰ ਆਵਾਜਾਈ ਨੂੰ ਬਦਲਵੇਂ ਰਸਤਿਆਂ ਰਾਹੀਂ ਕੱਢਣ ਅਤੇ ਆਵਾਜਾਈ ਦੇ ਸੁਚਾਰੂ ਪ੍ਰਵਾਹ ਲਈ ਲੋੜੀਂਦੇ ਪ੍ਰਬੰਧ ਕਰਨ ਦੀ ਅਪੀਲ ਕੀਤੀ ਗਈ ਹੈ। ਇਸ ਤੋਂ ਇਲਾਵਾ ਵਿਭਾਗ ਲੈਵਲ ਕਰਾਸਿੰਗ ਬੰਦ ਰਹਿਣ ਦੌਰਾਨ ਵਾਹਨ ਚਾਲਕਾਂ ਨੂੰ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ।