16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਸਰਕਾਰੀ ਕਾਲਜ-11 ‘ਚ ਕੂੜਾ ਪ੍ਰਬੰਧਨ ਬਾਰੇ ਜਾਗਰੂਕਤਾ ਸਮਾਗਮ ਅਤੇ ਪਲਾਸਟਿਕ ਇਕੱਤਰਤਾ ਮੁਹਿੰਮ ਚਲਾਈ

ਚੰਡੀਗੜ੍ਹ,15 ਸਤੰਬਰ (ਮਾਰਕੰਡਾ)-ਪੋਸਟ ਗ੍ਰੈਜੂਏਟ ਸਰਕਾਰੀ ਕਾਲਜ, ਸੈਕਟਰ-11, ਚੰਡੀਗੜ੍ਹ ਦੀ ਵਾਤਾਵਰਨ ਸੋਸਾਇਟੀ ‘ਉਰਵੀ’ ਵਲੋਂ 15 ਸਤੰਬਰ ਨੂੰ ਰਾਸ਼ਟਰੀ ਇੰਜੀਨੀਅਰ ਦਿਵਸ ਦੇ ਮੌਕੇ ’ਤੇ ਕੂੜਾ ਪ੍ਰਬੰਧਨ ਸਬੰਧੀ ਜਾਗਰੂਕਤਾ ਸਮਾਗਮ ਅਤੇ ਪਲਾਸਟਿਕ ਇਕੱਤਰਤਾ ਮੁਹਿੰਮ ਚਲਾਈ ਗਈ। ਇਸ ਮੌਕੇ ਇੰਡੀਅਨ ਪੌਲਿਊਸ਼ਨ ਕੰਟਰੋਲ ਐਸੋਸੀਏਸ਼ਨ ਦੀ ਜਨਰਲ ਮੈਨੇਜਰ ਡਾ.

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਚੰਡੀਗੜ੍ਹ,15 ਸਤੰਬਰ (ਮਾਰਕੰਡਾ)-ਪੋਸਟ ਗ੍ਰੈਜੂਏਟ ਸਰਕਾਰੀ ਕਾਲਜ, ਸੈਕਟਰ-11, ਚੰਡੀਗੜ੍ਹ ਦੀ ਵਾਤਾਵਰਨ ਸੋਸਾਇਟੀ ‘ਉਰਵੀ’ ਵਲੋਂ 15 ਸਤੰਬਰ ਨੂੰ ਰਾਸ਼ਟਰੀ ਇੰਜੀਨੀਅਰ ਦਿਵਸ ਦੇ ਮੌਕੇ ’ਤੇ ਕੂੜਾ ਪ੍ਰਬੰਧਨ ਸਬੰਧੀ ਜਾਗਰੂਕਤਾ ਸਮਾਗਮ ਅਤੇ ਪਲਾਸਟਿਕ ਇਕੱਤਰਤਾ ਮੁਹਿੰਮ ਚਲਾਈ ਗਈ। ਇਸ ਮੌਕੇ ਇੰਡੀਅਨ ਪੌਲਿਊਸ਼ਨ ਕੰਟਰੋਲ ਐਸੋਸੀਏਸ਼ਨ ਦੀ ਜਨਰਲ ਮੈਨੇਜਰ ਡਾ. ਰੀਨਾ ਚੱਢਾ ਨੇ ਕੂੜਾ ਪ੍ਰਬੰਧਨ, ਪਲਾਸਟਿਕ ਪ੍ਰਦੂਸ਼ਣ ਅਤੇ ਵਾਤਾਵਰਨ ਸੁਰੱਖਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਸੋਸਾਇਟੀ ਦੀ ਕਨਵੀਨਰ ਰੰਜਨਾ ਸ਼ਰਮਾ ਨੇ ਮੁੱਖ ਮਹਿਮਾਨਾਂ ਅਤੇ ਬੁਲਾਰੇ ਦਾ ਸਵਾਗਤ ਕੀਤਾ। ਕਾਲਜ ਦੀ ਪ੍ਰਿੰਸੀਪਲ ਪ੍ਰੋ. (ਡਾ.) ਰਮਾ ਅਰੋੜਾ ਨੇ ਵਿਦਿਆਰਥੀਆਂ ਨੂੰ ਰੋਜ਼ਾਨਾ ਜੀਵਨ ਵਿਚ ਵਾਤਾਵਰਨ-ਪੱਖੀ ਆਦਤਾਂ ਅਪਣਾਉਣ ਅਤੇ ਕਾਲਜ ਤੇ ਆਲੇ-ਦੁਆਲੇ ਦੇ ਖੇਤਰ ਨੂੰ ਸਿੰਗਲ-ਯੂਜ਼ ਪਲਾਸਟਿਕ ਤੋਂ ਮੁਕਤ ਬਣਾਉਣ ਲਈ ਪ੍ਰੇਰਿਤ ਕੀਤਾ। ਡਾ. ਸ਼ਾਖਾ ਸ਼ਾਰਦਾ ਨੇ ਗ੍ਰੀਨ ਵਲੰਟੀਅਰਾਂ ਵਲੋਂ ਕਾਲਜ ਅਤੇ ਭਾਈਚਾਰੇ ਵਿੱਚੋਂ ਵੱਡੀ ਮਾਤਰਾ ਵਿਚ ਪਲਾਸਟਿਕ ਕਚਰਾ ਇਕੱਠਾ ਕਰਨ ਦੇ ਯਤਨਾਂ ਦੀ ਸ਼ਲਾਘਾ ਕੀਤੀ। ਮੁੱਖ ਮਹਿਮਾਨਾਂ, ਪ੍ਰਿੰਸੀਪਲ ਅਤੇ ਸੋਸਾਇਟੀ ਦੇ ਮੈਂਬਰਾਂ ਵਲੋਂ ਮੁਹਿੰਮ ਵਿਚ ਸਰਗਰਮ ਯੋਗਦਾਨ ਪਾਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਡਾ. ਵਿਨੇ, ਡਾ. ਨਵੀਨ, ਡਾ. ਰਾਜ ਕੁਮਾਰ ਹੀਰੋਜੀਤ ਅਤੇ ਡਾ. ਲਲਿਤਾ ਨੇ ਬੁਲਾਰੇ, ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਅਤੇ ਸਮਾਗਮ ਨੂੰ ਸਫਲ ਤੇ ਸਾਰਥਕ ਬਣਾਉਣ ਲਈ ਸਾਰਿਆਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਪੰਚਕੂਲਾ ਬਾਰ ਐਸੋਸੀਏਸ਼ਨ ਦੀ ਨਵੀਂ ਕਾਰਜਕਾਰਨੀ ਨੇ ਚੁੱਕੀ ਸਹੁੰ ਅਗਲੀ ਖ਼ਬਰ ਮੁਹਾਲੀ ਦੇ ਵਾ . ਨੰ . 6 ‘ ਚ ਨਗਰ ਨਿਗਮ ਵਲੋਂ ਬਣਾਇਆ ਬੈਡਮਿੰਟਨ ਕੋਰਟ ਵਿਧਾਇਕ ਕੁਲਵੰਤ ਸਿੰਘ ਨੇ ਲੋਕਾਂ ਨੂੰ ਕੀਤਾ ਸਮਰ...
Ad Position 24