15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਇੰਜੀਨੀਅਰਾਂ ਨੂੰ ਬਣਦਾ ਰੁਤਬਾ ਤੇ ਸਨਮਾਨ ਮਿਲੇ : ਪੰਜਾਬੀ ਇੰਜੀਨੀਅਰਜ਼ ਵੈੱਲਫੇਅਰ ਸੁਸਾਇਟੀ

ਚੰਡੀਗੜ੍ਹ, 15 ਸਤੰਬਰ (ਪ੍ਰੋ. ਅਵਤਾਰ ਸਿੰਘ)-ਪੰਜਾਬ ਅਤੇ ਚੰਡੀਗੜ੍ਹ ਦੇ ਵਿਕਾਸ ਦੀ ਰੀੜ੍ਹ ਦੀ ਹੱਡੀ ਵਜੋਂ ਕੰਮ ਕਰ ਰਹੇ ਇੰਜੀਨੀਅਰਾਂ ਨੂੰ ਉਨ੍ਹਾਂ ਦੇ ਯੋਗਦਾਨ ਅਨੁਸਾਰ ਬਣਦਾ ਰੁਤਬਾ, ਸਨਮਾਨ ਅਤੇ ਮਹੱਤਤਾ ਮਿਲਣੀ ਚਾਹੀਦੀ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਚੰਡੀਗੜ੍ਹ, 15 ਸਤੰਬਰ (ਪ੍ਰੋ. ਅਵਤਾਰ ਸਿੰਘ)-ਪੰਜਾਬ ਅਤੇ ਚੰਡੀਗੜ੍ਹ ਦੇ ਵਿਕਾਸ ਦੀ ਰੀੜ੍ਹ ਦੀ ਹੱਡੀ ਵਜੋਂ ਕੰਮ ਕਰ ਰਹੇ ਇੰਜੀਨੀਅਰਾਂ ਨੂੰ ਉਨ੍ਹਾਂ ਦੇ ਯੋਗਦਾਨ ਅਨੁਸਾਰ ਬਣਦਾ ਰੁਤਬਾ, ਸਨਮਾਨ ਅਤੇ ਮਹੱਤਤਾ ਮਿਲਣੀ ਚਾਹੀਦੀ ਹੈ। ਇਹ ਗੱਲ ਪੰਜਾਬੀ ਇੰਜੀਨੀਅਰਜ਼ ਵੈਲਫੇਅਰ ਸੋਸਾਇਟੀ (ਪਿਊਸ) ਦੇ ਪ੍ਰਧਾਨ ਡਾ. ਮਨਮੋਹਨ ਸਿੰਘ ਨੇ ਅੱਜ ਇੰਜੀਨੀਅਰਜ਼ ਦਿਵਸ ਮੌਕੇ ਮੈਗਸੀਪਾ, ਸੈਕਟਰ-26, ਚੰਡੀਗੜ੍ਹ ਵਿਖੇ ਕਰਵਾਏ ਵਿਸ਼ਾਲ ਸਮਾਗਮ ਦੌਰਾਨ ਕਹੀ। ਇੰਜੀਨੀਅਰਜ਼ ਦਿਵਸ ਮੌਕੇ ਪੰਜਾਬ ਅਤੇ ਚੰਡੀਗੜ੍ਹ ਦੇ ਵੱਖ-ਵੱਖ ਵਿਭਾਗਾਂ, ਬੋਰਡਾਂ, ਕਾਰਪੋਰੇਸ਼ਨਾਂ, ਯੂਨੀਵਰਸਿਟੀਆਂ ਅਤੇ ਸੰਸਥਾਵਾਂ ਦੇ ਇੰਜੀਨੀਅਰਾਂ ਨੇ ਆਧੁਨਿਕ ਤਕਨਾਲੋਜੀ ਦੇ ਯੁੱਗ ਵਿੱਚ ਆਪਣੇ ਆਪ ਨੂੰ ਸਮੇਂ ਦੇ ਹਾਣੀ ਬਣਾਉਣ ਅਤੇ ਲਗਾਤਾਰ ਆਪਣੇ ਹੁਨਰ ਨੂੰ ਅਪਗ੍ਰੇਡ ਕਰਨ ਦਾ ਸਾਂਝਾ ਪ੍ਰਣ ਲਿਆ। ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਸੜਕਾਂ, ਪੁਲਾਂ, ਇਮਾਰਤਾਂ, ਸ਼ਹਿਰੀ ਵਿਕਾਸ, ਪਾਣੀ, ਸੈਨੀਟੇਸ਼ਨ, ਸਿੰਚਾਈ, ਉਦਯੋਗਿਕ ਅਤੇ ਤਕਨੀਕੀ ਬੁਨਿਆਦੀ ਢਾਂਚੇ ਸਮੇਤ ਦੇਸ਼ ਦੇ ਲਗਭਗ ਹਰ ਵਿਕਾਸ ਕਾਰਜ ਦੇ ਪਿੱਛੇ ਇੰਜੀਨੀਅਰਾਂ ਦੀ ਮਹੱਤਵਪੂਰਨ ਭੂਮਿਕਾ ਹੈ। ‘‘ਇੰਨੀ ਵੱਡੀ ਜ਼ਿੰਮੇਵਾਰੀ ਨਿਭਾਉਣ ਵਾਲੇ ਇੰਜੀਨੀਅਰਾਂ ਨੂੰ ਉਨ੍ਹਾਂ ਦੇ ਯੋਗਦਾਨ ਅਨੁਸਾਰ ਰੁਤਬਾ ਅਤੇ ਮਹੱਤਤਾ ਨਾ ਮਿਲਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ।’’ ਉਨ੍ਹਾਂ ਕਿਹਾ ਕਿ ਇਸ ਮੁੱਦੇ ’ਤੇ ਸਰਕਾਰ ਅਤੇ ਸਮਾਜ ਨੂੰ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ। ਸਮਾਗਮ ਦੇ ਮੁੱਖ ਮਹਿਮਾਨ ਪ੍ਰੋ. ਭੋਲਾ ਰਾਮ ਗੁਰਜਰ, ਡਾਇਰੈਕਟਰ, ਨੈਸ਼ਨਲ ਇੰਸਟੀਚਿਊਟ ਆਫ ਟੈਕਨੀਕਲ ਟੀਚਰਜ਼ ਟਰੇਨਿੰਗ ਐਂਡ ਰਿਸਰਚ, ਚੰਡੀਗੜ੍ਹ ਨੇ ਕਿਹਾ ਕਿ ਤੇਜ਼ੀ ਨਾਲ ਬਦਲ ਰਹੀ ਤਕਨਾਲੋਜੀ ਦੇ ਦੌਰ ਵਿਚ ਸਿਰਫ਼ ਡਿਗਰੀ ਜਾਂ ਪੁਰਾਣਾ ਤਜਰਬਾ ਕਾਫ਼ੀ ਨਹੀਂ ਹੈ। ਇੰਜੀਨੀਅਰਾਂ ਨੂੰ ਲਗਾਤਾਰ ਨਵੀਆਂ ਤਕਨੀਕਾਂ ਸਿੱਖਣ, ਆਪਣੇ ਹੁਨਰ ਨੂੰ ਅਪਗ੍ਰੇਡ ਕਰਨ ਅਤੇ ਆਪਣੀ ਸੋਚ ਤੇ ਪੇਸ਼ੇਵਰ ਸਮਰੱਥਾ ਨੂੰ ਸਮੇਂ ਅਨੁਸਾਰ ਵਿਕਸਿਤ ਕਰਨ ਦੀ ਲੋੜ ਹੈ। ਉਨ੍ਹਾਂ ਇੰਜੀਨੀਅਰਾਂ ਨੂੰ ਸਿਖਲਾਈ ਸੰਸਥਾਵਾਂ ਨਾਲ ਜੁੜਨ ਅਤੇ ਆਧੁਨਿਕ ਟਰੇਨਿੰਗ ਪ੍ਰੋਗਰਾਮਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ। ਇਸ ਮੌਕੇ ਪੰਜਾਬ ਦੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਲਈ ਚਲਾਏ ਜਾ ਰਹੇ ਮੌਜੂਦਾ ਸੰਘਰਸ਼ ਦੀ ਸੋਸਾਇਟੀ ਵੱਲੋਂ ਪੁਰਜ਼ੋਰ ਹਮਾਇਤ ਕੀਤੀ ਗਈ। ਸੋਸਾਇਟੀ ਨੇ ਕਿਹਾ ਕਿ ਮੁਲਾਜ਼ਮਾਂ ਦੀਆਂ ਮੰਗਾਂ ਜਾਇਜ਼ ਹਨ ਅਤੇ ਪੰਜਾਬ ਦੇ ਇੰਜੀਨੀਅਰ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਮੁਲਾਜ਼ਮਾਂ ਦੇ ਨਾਲ ਖੜ੍ਹੇ ਹਨ। ਪੰਜਾਬ ਦੇ ਇੰਜੀਨੀਅਰਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਸੋਸਾਇਟੀ ਵੱਲੋਂ ਇੰਜੀਨੀਅਰਾਂ ਦੇ ਕਾਨੂੰਨੀ ਅਤੇ ਸੇਵਾ ਨਾਲ ਸਬੰਧਿਤ ਮਸਲਿਆਂ ਲਈ ਵਿਸ਼ੇਸ਼ ਸਬ-ਕਮੇਟੀ ਦਾ ਗਠਨ ਕੀਤਾ ਗਿਆ। ਇਹ ਕਮੇਟੀ ਇੰਜੀਨੀਅਰਾਂ ਨੂੰ ਦਰਪੇਸ਼ ਸੇਵਾ ਅਤੇ ਕਾਨੂੰਨੀ ਮਾਮਲਿਆਂ ਦਾ ਅਧਿਐਨ ਕਰਕੇ ਉਨ੍ਹਾਂ ਦੇ ਹੱਲ ਲਈ ਲੋੜੀਂਦੇ ਕਦਮ ਚੁੱਕਣ ਲਈ ਸੋਸਾਇਟੀ ਨੂੰ ਸਿਫ਼ਾਰਸ਼ਾਂ ਦੇਵੇਗੀ। ਸਮਾਗਮ ਦੌਰਾਨ ਪੰਜਾਬ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ ਲੋਕ ਨਿਰਮਾਣ ਵਿਭਾਗ, ਗਮਾਡਾ, ਜਲ ਸਰੋਤ ਵਿਭਾਗ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਅਤੇ ਆਈ.ਆਈ.ਟੀ ਰੋਪੜ ਦੇ ਉੱਤਮ ਇੰਜੀਨੀਅਰਿੰਗ ਪ੍ਰਾਜੈਕਟਾਂ ਨੂੰ ਸਨਮਾਨਿਤ ਕੀਤਾ ਗਿਆ। ਸੋਸਾਇਟੀ ਦੇ ਜਨਰਲ ਸਕੱਤਰ ਇੰਜੀ. ਰਸ਼ਪਾਲ ਸਿੰਘ ਬੁੱਟਰ ਨੇ ਕਿਹਾ ਕਿ ਪਿਊਸ ਪੰਜਾਬ ਅਤੇ ਚੰਡੀਗੜ੍ਹ ਦੇ ਸਮੂਹ ਇੰਜੀਨੀਅਰਾਂ ਨੂੰ ਇੱਕ ਮੰਚ ’ਤੇ ਇਕੱਠਾ ਕਰਕੇ ਉਨ੍ਹਾਂ ਦੇ ਪੇਸ਼ੇਵਰ ਵਿਕਾਸ, ਹੱਕਾਂ ਅਤੇ ਸਨਮਾਨ ਲਈ ਲਗਾਤਾਰ ਕੰਮ ਕਰੇਗੀ। ਸਮਾਗਮ ਵਿੱਚ ਪੁੱਡਾ ਦੇ ਮੁੱਖ ਇੰਜੀਨੀਅਰ ਅਨੁਜ ਸਹਿਗਲ, ਗਮਾਡਾ ਦੇ ਮੁੱਖ ਇੰਜੀਨੀਅਰ ਇੰਜੀ. ਅਜੇ ਗਰਗ, ਲੋਕਲ ਬਾਡੀਜ਼ ਦੇ ਮੁੱਖ ਇੰਜੀਨੀਅਰ ਇੰਜੀ. ਨਰੇਸ਼ ਬੱਤਾ, ਇੰਜੀ. ਦਵਿੰਦਰ ਸਿੰਘ, ਇੰਜੀ. ਵਿਨੋਦ ਚੌਧਰੀ, ਇੰਜੀ. ਮਨਦੀਪ ਸਿੰਘ ਲਾਚੋਵਾਲ, ਇੰਜੀ. ਨਰੇਸ਼ ਇੰਦਰ ਸਿੰਘ ਵਾਲੀਆ, ਇੰਜੀ. ਅਸ਼ਵਨੀ ਚੌਧਰੀ, ਇੰਜੀ. ਅਰਸ਼ਦੀਪ ਸਿੰਘ, ਇੰਜੀ. ਰਮਤੇਸ਼ ਸਿੰਘ ਬੈਂਸ, ਇੰਜੀ. ਰਿਤੇਸ਼ ਗਰਗ, ਇੰਜੀ. ਕਰਨਬੀਰ ਸਿੰਘ, ਇੰਜੀ. ਹਰਜੀਤ ਸਿੰਘ, ਇੰਜੀ. ਹਿਮਾਂਸ਼ੂ ਸੰਧੂ, ਇੰਜੀ. ਰਾਜੇਸ਼ ਗੌੜ, ਇੰਜੀ. ਸੁਖਦੀਪ ਸਿੰਘ ਢੀਂਡਸਾ, ਇੰਜੀ. ਦਰਸ਼ਨ ਕੁਮਾਰ ਜਿੰਦਲ, ਇੰਜੀ ਸੁਰਿੰਦਰ ਸਿੰਘ ਟਾਂਡਾ, ਇੰਜੀ. ਪਰਮਿੰਦਰ ਸਿੰਘ, ਇੰਜੀ. ਹਰਪ੍ਰੀਤ ਸਿੰਘ, ਇੰਜੀ. ਸੁਨੀਲ ਕਾਂਸਲ, ਇੰਜੀ. ਮੁਕੇਸ਼ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਇੰਜੀਨੀਅਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਵਲੋਂ 3 ਨਵੇਂ ਕਲਰਕਾਂ ਨੂੰ ਨਿਯੁਕਤੀ ਪੱਤਰ ਤਕਸੀਮ ਸਰਕਾਰੀ ਭਰਤੀ ਮੁੱਖ ਅਗਲੀ ਖ਼ਬਰ ਪੁਟਾ ਚੋਣਾਂ 30 ਸਤੰਬਰ, ਨਾਮਜ਼ਦਗੀਆਂ 18 ਸਤੰਬਰ ਨੂੰ
Ad Position 24