ਐੱਸ. ਏ. ਐੱਸ. ਨਗਰ, 15 ਸਤੰਬਰ (ਪ੍ਰੋ. ਅਵਤਾਰ ਸਿੰਘ)-ਚੰਡੀਗੜ੍ਹ ਯੂਨੀਵਰਸਿਟੀ ਵਲੋਂ ਇੰਜੀਨੀਅਰ ਦਿਵਸ ਮੌਕੇ ‘ਬਿਲਡ ਸਮਿੱਟ-2026’ ਦੀ ਸ਼ੁਰੂਆਤ ਕੀਤੀ ਗਈ। ‘ਇਨੋਵੇਟਿੰਗ ਫਾਰ ਭਾਰਤ’ ਥੀਮ ‘ਤੇ ਆਧਾਰਿਤ ਇਹ ਆਪਣੀ ਕਿਸਮ ਦਾ ਪਹਿਲਾ ਤਕਨੀਕੀ ਸੰਮੇਲਨ ਹੈ, ਜਿਸ ‘ਚ ਵਿਦਿਆਰਥੀ ਨਵੀਨਤਾਕਾਰਾਂ ਦੇ ਨਾਲ ਊਰਜਾ, ਗਤੀਸ਼ੀਲਤਾ, ਸੈਮੀਕੰਡਕਟਰ, ਸਾਈਬਰ ਸੁਰੱਖਿਆ, ਐਗਰੀ-ਟੈੱਕ ਅਤੇ ਬੁਨਿਆਦੀ ਢਾਂਚੇ ਸਮੇਤ ਵੱਖ-ਵੱਖ ਖੇਤਰਾਂ ਦੇ ਉਦਯੋਗਿਕ ਮਾਹਿਰਾਂ ਨੇ ਸ਼ਿਰਕਤ ਕੀਤੀ। ਬਿਲਡ ਸਮਿੱਟ ਦੌਰਾਨ ਵਿਦਿਆਰਥੀਆਂ ਨੂੰ ਆਪਣੀ ਸਿਰਜਣਾਤਮਕਤਾ, ਤਕਨੀਕੀ ਮੁਹਾਰਤ ਅਤੇ ਟੀਮ ਵਰਕ ਦਾ ਪ੍ਰਦਰਸ਼ਨ ਕਰਨ ਲਈ ਵੱਖ-ਵੱਖ ਗਤੀਵਿਧੀਆਂ ਅਤੇ ਮੁਕਾਬਲਿਆਂ ਲਈ ਮੰਚ ਪ੍ਰਦਾਨ ਕੀਤਾ ਗਿਆ। ਇਨ੍ਹਾਂ ‘ਚ ‘ਇਨੋਵਿਜ਼ਨ’ ਤਕਨਾਲੋਜੀ ਪ੍ਰਦਰਸ਼ਨੀ, 24 ਘੰਟਿਆਂ ਦਾ ‘ਬਾਈਟ ਬਿਲਟ 1.0’ ਇਨੋਵੇਸ਼ਨ ਹੈਕਾਥੌਨ, ਰੋਬੋਰੇਸਰ ਮੁਕਾਬਲਾ ਅਤੇ ਹਵਾਈ ਮੁਹਿੰਮਾਂ ਡਰੋਨ ਚੁਣੌਤੀ ਸਾਰਿਆਂ ਲਈ ਆਕਰਸ਼ਣ ਦਾ ਕੇਂਦਰ ਬਣੇ। ਬਿਲਡ ਸਮਿੱਟ-2026 ਦੀ ਸ਼ੁਰੂਆਤ ਮੌਕੇ ਮੁੱਖ ਮਹਿਮਾਨ ਡਾ. ਅਰੁਣ ਕੁਮਾਰ ਨਾਇਕ ਸਾਬਕਾ ਮੁਖੀ ਨਿਊਕਲੀਅਰ ਕੰਟਰੋਲਜ਼ ਐਂਡ ਪਲੈਨਿੰਗ ਵਿੰਗ ਪਰਮਾਣੂ ਊਰਜਾ ਵਿਭਾਗ, ਚੰਡੀਗੜ੍ਹ ਯੂਨੀਵਰਸਿਟੀ ਦੇ ਮੈਨੇਜਿੰਗ ਡਾਇਰੈਕਟਰ ਜੈ ਇੰਦਰ ਸਿੰਘ ਸੰਧੂ, ਸਵਪਨਿਲ ਜੈਨ ਸਹਿ-ਸੰਸਥਾਪਕ ਏਥਰ ਐਨਰਜੀ, ਸੀ. ਬੀ. ਓਝਾ ਮੁੱਖ ਇੰਜੀਨੀਅਰ ਇੰਜੀਨੀਅਰਿੰਗ ਵਿਭਾਗ ਪੀ. ਡਬਲਿਊ. ਡੀ. ਚੰਡੀਗੜ੍ਹ, ਪ੍ਰਮੋਦ ਕੁੰਭਾਰ ਸੀ. ਟੀ. ਓ. ਤੇ ਪ੍ਰਧਾਨ ਪ੍ਰਾਜ ਮੈਟ੍ਰਿਕਸ ਖੋਜ ਅਤੇ ਵਿਕਾਸ ਕੇਂਦਰ, ਨਾਗੇਂਦਰ ਪਨਸਾਰੇ ਸੀਨੀਅਰ ਜਨਰਲ ਮੈਨੇਜਰ ਉਤਪਾਦ ਵਿਕਾਸ ਮਹਿੰਦਰਾ ਫਾਰਮ ਮਸ਼ੀਨਰੀ ਡਵੀਜ਼ਨ ਮੁਹਾਲੀ, ਤੇਜਾ ਚਿੰਤਲਾਪਤੀ ਪ੍ਰਿੰਸੀਪਲ ਮੈਨੇਜਰ ਸਾਈਬਰ ਇਨੋਵੇਸ਼ਨ ਡਾਟਾ ਸਕਿਊਰਿਟੀ ਕੌਂਸਲ ਆਫ਼ ਇੰਡੀਆ, ਸੁਭਾਸ਼ ਕਾਲੀਡਿੰਡੀ ਡਾਇਰੈਕਟਰ ਨੈਨੋਫੈਬਰੀਕੇਸ਼ਨ ਸ੍ਰਿਸ਼ਟੀ ਕੁਆਂਟਮ ਅਤੇ ਯੋਗਿਤਾ ਪੋਟਾਲੀਆ ਏ. ਵੀ. ਪੀ. ਕੰਟਰੈਕਟਸ ਕਿਊਬ ਹਾਈਵੇਜ਼ ਐਂਡ ਟਰਾਂਸਪੋਰਟੇਸ਼ਨ ਐਸੇਟਸ ਐਡਵਾਈਜ਼ਰਜ਼ ਪ੍ਰਾ. ਲਿ. ਸ਼ਾਮਿਲ ਸਨ। ਇਸ ਮੌਕੇ ‘ਇੰਜੀਨੀਅਰ ਦਿਵਸ’ ਨੂੰ ਮੁੱਖ ਰੱਖਦਿਆਂ ਇੰਜ. ਆਰ. ਕੇ. ਜੈਨ (ਸਾਬਕਾ ਮੁੱਖ ਇੰਜੀਨੀਅਰ ਪੀ. ਡਬਲਿਊ. ਡੀ. ਹਰਿਆਣਾ) ਨੂੰ ‘ਭਾਰਤ ਨਿਰਮਾਣ ਸਨਮਾਨ ਐਵਾਰਡ’ ਨਾਲ ਨਿਵਾਜਿਆ ਗਿਆ। ਇਸ ਮੌਕੇ ਵਿਦਿਆਰਥੀਆਂ ਨਾਲ ਵਿਚਾਰਾਂ ਦੀ ਸਾਂਝ ਪਾਉਂਦਿਆਂ ਡਾ. ਅਰੁਣ ਕੁਮਾਰ ਨਾਇਕ ਨੇ ਕਿਹਾ ਕਿ ‘ਵਿਕਸਿਤ ਭਾਰਤ’ ਦੇ ਸੁਪਨੇ ਨੂੰ ਸਾਕਾਰ ਕਰਨ ‘ਚ ਦੇਸ਼ ਦੇ ਨੌਜਵਾਨਾਂ ਦੀ ਸਭ ਤੋਂ ਵੱਡੀ ਭੂਮਿਕਾ ਹੋਵੇਗੀ। ਇਸ ਮੌਕੇ ਮਾਈਕ੍ਰੋਨ ਟੈਕਨਾਲੋਜੀ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਗੁਰਸ਼ਰਨ ਸਿੰਘ ਨੇ ਕਿਹਾ ਕਿ ਅੱਜ ਦਾ ਸਮਾਂ ਇੰਜੀਨੀਅਰਿੰਗ ਦੇ ਇਤਿਹਾਸ ‘ਚ ਬਹੁਤ ਮਹੱਤਵਪੂਰਨ ਦੌਰ ਹੈ, ਜਿਥੇ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ, ਐਡਵਾਂਸਡ ਮੈਨੂਫੈਕਚਰਿੰਗ, ਆਟੋਮੇਸ਼ਨ ਅਤੇ ਡਿਜ਼ੀਟਲ ਤਕਨਾਲੋਜੀਆਂ ਤੇਜ਼ੀ ਨਾਲ ਦੁਨੀਆ ਨੂੰ ਬਦਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਤਕਨਾਲੋਜੀ ਦਾ ਅੰਤਿਮ ਉਦੇਸ਼ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣਾ ਅਤੇ ਸਮਾਜ ਦੀਆਂ ਅਸਲ ਸਮੱਸਿਆਵਾਂ ਦਾ ਹੱਲ ਕਰਨਾ ਹੋਣਾ ਚਾਹੀਦਾ ਹੈ। ਇਸੇ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਦੇ ਮੈਨੇਜਿੰਗ ਡਾਇਰੈਕਟਰ ਜੈ ਇੰਦਰ ਸਿੰਘ ਸੰਧੂ ਨੇ ਕਿਹਾ ਕਿ ਬਿਲਡ ਸਮਿੱਟ ਦਾ ਮੁੱਖ ਮਕਸਦ ਉਪਲੱਬਧ ਸਾਧਨਾਂ ਅਤੇ ਤਕਨਾਲੋਜੀ ਦੀ ਵਰਤੋਂ ਕਰਕੇ ਅਸਲ ਜ਼ਿੰਦਗੀ ਦੀਆਂ ਚੁਣੌਤੀਆਂ ਲਈ ਹੱਲ ਤਿਆਰ ਕਰਨ ਦੀ ਸੋਚ ਨੂੰ ਉਤਸ਼ਾਹਿਤ ਕਰਨਾ ਹੈ। ਇਸ ਮੌਕੇ ਏਥਰ ਐਨਰਜੀ ਦੇ ਸਹਿ-ਸੰਸਥਾਪਕ ਸਵਪਨਿਲ ਜੈਨ ਅਤੇ ਪੀ. ਡਬਲਿਯੂ. ਡੀ. ਚੰਡੀਗੜ੍ਹ ਦੇ ਚੀਫ ਇੰਜ. ਸੀ. ਬੀ. ਓਝਾ ਨੇ ਵੀ ਵਿਦਿਆਰਥੀਆਂ ਨਾਲ ਕੀਮਤੀ ਜਾਣਕਾਰੀ ਸਾਂਝੀ ਕੀਤੀ। ਬਿਲਡ ਸਮਿੱਟ ਦੇ ਹਿੱਸੇ ਵਜੋਂ ਚੰਡੀਗੜ੍ਹ ਯੂਨੀਵਰਸਿਟੀ ਵਲੋਂ ‘ਬਾਈਟ ਐਕਸ ਐਲ’ ਦੇ ਸਹਿਯੋਗ ਨਾਲ ‘ਬਾਈਟ ਬਿਲਟ 1.0’ ਨਾਮਕ 24 ਘੰਟਿਆਂ ਦਾ ਇਨੋਵੇਸ਼ਨ ਹੈਕਾਥੌਨ ਵੀ ਕਰਵਾਇਆ ਗਿਆ, ਜਿਸ ‘ਚ ਦੇਸ਼ ਭਰ ਦੀਆਂ 16 ਯੂਨੀਵਰਸਿਟੀਆਂ (ਬਾਕੀ ਸਫ਼ਾ 8 ’ਤੇ)