ਤ੍ਰਿਵੇਦੀ ਕੈਂਪ ’ ਚ ਜੂਏ ਦੇ ਅੱਡੇ ’ ਤੇ ਪੁਲਿਸ ਦਾ ਛਾਪਾ , 13 ਖ਼ਿਲਾਫ਼ ਮਾਮਲਾ ਦਰਜ
64,670 ਰੁ. ਦੀ ਨਕਦੀ ਬਰਾਮਦ, 12 ਮੁਲਜ਼ਮ ਗ੍ਰਿਫ਼ਤਾਰ, ਮਕਾਨ ਮਾਲਕ ਫ਼ਰਾਰ
ਡੇਰਾਬੱਸੀ, 16 ਸਤੰਬਰ (ਗੁਰਮੀਤ ਸਿੰਘ)- ਡੇਰਾਬੱਸੀ ਪੁਲਿਸ ਨੇ ਨੇੜਲੇ ਪਿੰਡ ਤ੍ਰਿਵੇਦੀ ਕੈਂਪ ਵਿਚ ਦੇਰ ਰਾਤ ਇਕ ਮਕਾਨ ਵਿਚ ਚੱਲ ਰਹੇ ਜੂਏ ਦੇ ਅੱਡੇ ’ਤੇ ਛਾਪਾ ਮਾਰ ਕੇ 13 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਮੌਕੇ ਤੋਂ 64,670 ਰੁ.
ਡੇਰਾਬੱਸੀ, 16 ਸਤੰਬਰ (ਗੁਰਮੀਤ ਸਿੰਘ)- ਡੇਰਾਬੱਸੀ ਪੁਲਿਸ ਨੇ ਨੇੜਲੇ ਪਿੰਡ ਤ੍ਰਿਵੇਦੀ ਕੈਂਪ ਵਿਚ ਦੇਰ ਰਾਤ ਇਕ ਮਕਾਨ ਵਿਚ ਚੱਲ ਰਹੇ ਜੂਏ ਦੇ ਅੱਡੇ ’ਤੇ ਛਾਪਾ ਮਾਰ ਕੇ 13 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਮੌਕੇ ਤੋਂ 64,670 ਰੁ. ਦੀ ਨਕਦੀ ਬਰਾਮਦ ਕਰਨ ਦਾ ਦਾਅਵਾ ਕਰਦਿਆਂ 12 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਮਕਾਨ ਮਾਲਕ ਰਮਨ ਉਰਫ਼ ਵਿਮੀ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਮੁਤਾਬਿਕ ਇਹ ਕਾਰਵਾਈ ਐੱਸ. ਆਈ. ਪ੍ਰਵੇਸ਼ ਮੌਰ ਅਤੇ ਏ. ਐੱਸ. ਆਈ. ਮਲਕੀਤ ਸਿੰਘ ਦੀ ਅਗਵਾਈ ਹੇਠ ਕੀਤੀ ਗਈ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਪਛਾਣ ਨੀਰਜ ਨਰੂਲਾ, ਮਨੀਸ਼ ਅਰੋੜਾ, ਉਦੈ ਸਚਦੇਵਾ, ਗੌਰਵ ਕੁਮਾਰ, ਧੀਰਜ ਕੁਮਾਰ, ਰਾਕੇਸ਼ ਕੁਮਾਰ, ਕਰਮਚੰਦ, ਟੋਨੀ, ਨਿਖਿਲ ਨਰੂਲਾ, ਨਿਖਿਲ ਕੁਮਾਰ, ਰਾਹੁਲ ਅਤੇ ਅਰਸ਼ ਵਜੋਂ ਹੋਈ ਹੈ। ਥਾਣਾ ਡੇਰਾਬੱਸੀ ਦੇ ਇੰਚਾਰਜ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਮਕਾਨ ਮਾਲਕ ’ਤੇ ਲੋਕਾਂ ਨੂੰ ਪੈਸੇ ਦੁੱਗਣੇ ਕਰਨ ਦਾ ਲਾਲਚ ਦੇ ਕੇ ਜੂਆ ਖਿਡਾਉਣ ਦੇ ਦੋਸ਼ ਹਨ। ਪੁਲਿਸ ਅਨੁਸਾਰ ਛਾਪੇ ਦੌਰਾਨ ਉਸ ਦੇ ਫ਼ਰਾਰ ਹੋਣ ਕਾਰਨ ਉਸ ਦੀ ਭਾਲ ਲਈ ਵੱਖ-ਵੱਖ ਥਾਵਾਂ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਗ੍ਰਿਫ਼ਤਾਰ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਨ ਉਪਰੰਤ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ। ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ।