17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਸੈਨੇਟ ਚੋਣਾਂ ’ ਚ ਪ੍ਰੋਫੈਸਰਾਂ ਵਿਚੋਂ ਚਾਰ ਉਮੀਦਵਾਰ ਰਹੇ ਜੇਤੂ ਪ੍ਰੋਫੈਸਰ ਹਲਕੇ ਤੋਂ ਅਮਰਜੀਤ ਸਿੰਘ ਨੌਰਾ ਤੇ ਜਤਿੰਦਰ ਗਰੋਵਰ, ਐਸੋਸੀਏਟ ਪ੍ਰੋਫੈਸਰ ਹਲਕੇ ਤੋਂ ਕੁਲਵਿੰਦਰ ਸਿੰਘ ਤੇ ਹਰਭਿੰਦਰ ਸਿੰਘ ਨੇ ਦਰਜ ਕੀਤੀ ਜਿੱਤ

ਚੰਡੀਗੜ੍ਹ, 16 ਸਤੰਬਰ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਦੀ ਸੈਨੇਟ ਚੋਣ 2026 ਦੇ ਤਹਿਤ ਟੀਚਿੰਗ ਵਿਭਾਗਾਂ ਦੇ ਸਟਾਫ਼ ਨਾਲ ਸਬੰਧਤ ਹਲਕਿਆਂ ਦੇ ਨਤੀਜੇ ਅੱਜ ਐਲਾਨੇ ਗਏ ਹਨ। ਪ੍ਰੋਫੈਸਰਾਂ ਦੇ ਹਲਕੇ ਵਿਚ ਅਮਰਜੀਤ ਸਿੰਘ ਨੌਰਾ ਅਤੇ ਜਤਿੰਦਰ ਗਰੋਵਰ ਨੇ ਜਿੱਤ ਹਾਸਲ ਕੀਤੀ, ਜਦਕਿ ਐਸੋਸੀਏਟ ਪ੍ਰੋਫੈਸਰ ਅਤੇ ਅਸਿਸਟੈਂਟ ਪ੍ਰੋਫੈਸਰਾਂ ਦੇ ਹਲਕੇ ਤੋਂ ਕੁਲਵਿੰਦਰ ਸਿੰਘ ਅਤੇ ਹਰਭਿੰਦਰ ਸਿੰਘ ਜੇਤੂ ਰਹੇ।

Ad Position 21
No active advertisement
ਅਜੀਤ ਡੈਸਕ 17-09-2026
ਚੰਡੀਗੜ੍ਹ, 16 ਸਤੰਬਰ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਦੀ ਸੈਨੇਟ ਚੋਣ 2026 ਦੇ ਤਹਿਤ ਟੀਚਿੰਗ ਵਿਭਾਗਾਂ ਦੇ ਸਟਾਫ਼ ਨਾਲ ਸਬੰਧਤ ਹਲਕਿਆਂ ਦੇ ਨਤੀਜੇ ਅੱਜ ਐਲਾਨੇ ਗਏ ਹਨ। ਪ੍ਰੋਫੈਸਰਾਂ ਦੇ ਹਲਕੇ ਵਿਚ ਅਮਰਜੀਤ ਸਿੰਘ ਨੌਰਾ ਅਤੇ ਜਤਿੰਦਰ ਗਰੋਵਰ ਨੇ ਜਿੱਤ ਹਾਸਲ ਕੀਤੀ, ਜਦਕਿ ਐਸੋਸੀਏਟ ਪ੍ਰੋਫੈਸਰ ਅਤੇ ਅਸਿਸਟੈਂਟ ਪ੍ਰੋਫੈਸਰਾਂ ਦੇ ਹਲਕੇ ਤੋਂ ਕੁਲਵਿੰਦਰ ਸਿੰਘ ਅਤੇ ਹਰਭਿੰਦਰ ਸਿੰਘ ਜੇਤੂ ਰਹੇ। ਪ੍ਰੋਫੈਸਰਾਂ ਦੇ ਹਲਕੇ ਵਿਚ ਜਤਿੰਦਰ ਗਰੋਵਰ ਨੇ 93 ਵੋਟਾਂ ਹਾਸਲ ਕੀਤੀਆਂ ਅਤੇ ਅਮਰਜੀਤ ਸਿੰਘ ਨੌਰਾ ਨੂੰ 92 ਵੋਟਾਂ ਮਿਲੀਆਂ। ਦੋਵੇਂ ਉਮੀਦਵਾਰ ਚੋਣ ਵਿਚ ਜੇਤੂ ਐਲਾਨੇ ਗਏ। ਅਮਰਜੀਤ ਸਿੰਘ ਨੌਰਾ ਦਾ ਸਬੰਧ ਸਾਇੰਸ ਅਤੇ ਜਤਿੰਦਰ ਗਰੋਵਰ ਦਾ ਆਰਟਸ ਵਿਭਾਗ ਨਾਲ ਹੈ। ਦੂਜੇ ਪਾਸੇ ਐਸੋਸੀਏਟ ਪ੍ਰੋਫੈਸਰ ਅਤੇ ਅਸਿਸਟੈਂਟ ਪ੍ਰੋਫੈਸਰਾਂ ਦੇ ਹਲਕੇ ਵਿਚੋਂ ਕੁਲਵਿੰਦਰ ਸਿੰਘ ਨੇ ਸਭ ਤੋਂ ਵੱਧ 108 ਵੋਟਾਂ ਹਾਸਲ ਕੀਤੀਆਂ। ਹਰਭਿੰਦਰ ਸਿੰਘ ਨੂੰ 41 ਵੋਟਾਂ ਮਿਲੀਆਂ। ਦੋਵੇਂ ਉਮੀਦਵਾਰ ਜੇਤੂ ਰਹੇ। ਕੁਲਵਿੰਦਰ ਸਿੰਘ ਦਾ ਸਬੰਧ ਆਰਟਸ ਅਤੇ ਹਰਭਿੰਦਰ ਸਿੰਘ ਦਾ ਸਾਇੰਸ ਵਿਭਾਗ ਨਾਲ ਹੈ। ਸੈਨੇਟ ਚੋਣ ਦੇ ਐਲਾਨੇ ਨਤੀਜਿਆਂ ਨਾਲ ਟੀਚਿੰਗ ਵਿਭਾਗਾਂ ਦੇ ਦੋਵਾਂ ਹਲਕਿਆਂ ਤੋਂ ਕੁੱਲ ਚਾਰ ਉਮੀਦਵਾਰਾਂ ਦੀ ਚੋਣ ਹੋਈ ਹੈ।
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਦੀ ਫੇਰੀ ਦੌਰਾਨ ਭਗਵੰਤਾਂ ਦੀ ਰਹੀ ਚਰਚਾ ਅਗਲੀ ਖ਼ਬਰ ਜ਼ੀਰਕਪੁਰ ’ ਚ ਸੀਵਰੇਜ ਤੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਕੌਂਸਲ ਪ੍ਰਧਾਨ ਵਲੋਂ ਅਧਿਕਾਰੀਆਂ ਨਾਲ ਮੀਟਿੰਗ ਕਿਹਾ, ਹਾਰਵੈਸਟਿ...
Ad Position 24