ਲਾਲੜੂ ਦਾ ਰੇਲਵੇ ਅੰਡਰਪਾਸ ਅੱਜ ਤੋਂ 24 ਦਿਨਾਂ ਲਈ ਰਹੇਗਾ ਬੰਦ ਬਦਲਵੇਂ ਰਸਤਿਆਂ ਰਾਹੀਂ ਹੋਵੇਗੀ ਆਵਾਜਾਈ
ਲਾਲੜੂ, 17 ਸਤੰਬਰ (ਰਾਜਬੀਰ ਸਿੰਘ)-ਲਾਲੜੂ-ਦੱਪਰ ਰੇਲਵੇ ਸਟੇਸ਼ਨਾਂ ਦੇ ਦਰਮਿਆਨ ਥਾਣਾ ਲਾਲੜੂ ਨੇੜੇ ਪੈਂਦੇ ਰੇਲਵੇ ਅੰਡਰਪਾਸ ਨੰਬਰ 250/ਏ ਨੂੰ ਮੁਰੰਮਤ ਅਤੇ ਬਹਾਲੀ ਦੇ ਕੰਮਾਂ ਲਈ ਅੱਜ ਤੋਂ ਅਗਲੇ 24 ਦਿਨਾਂ ਵਾਸਤੇ ਆਰਜ਼ੀ ਤੌਰ ‘ਤੇ ਬੰਦ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰੇਲਵੇ ਵਿਭਾਗ ਦੇ ਉੱਚ ਅਧਿਕਾਰੀ ਅਜੇ ਕੁਮਾਰ ਨੇ ਦੱਸਿਆ ਕਿ ਇਹ ਅੰਡਰਪਾਸ ਅੱਜ 18 ਸਤੰਬਰ ਤੋਂ ਲੈ ਕੇ 11 ਅਕਤੂਬਰ ਤੱਕ ਬੰਦ ਰਹੇਗਾ।
ਲਾਲੜੂ, 17 ਸਤੰਬਰ (ਰਾਜਬੀਰ ਸਿੰਘ)-ਲਾਲੜੂ-ਦੱਪਰ ਰੇਲਵੇ ਸਟੇਸ਼ਨਾਂ ਦੇ ਦਰਮਿਆਨ ਥਾਣਾ ਲਾਲੜੂ ਨੇੜੇ ਪੈਂਦੇ ਰੇਲਵੇ ਅੰਡਰਪਾਸ ਨੰਬਰ 250/ਏ ਨੂੰ ਮੁਰੰਮਤ ਅਤੇ ਬਹਾਲੀ ਦੇ ਕੰਮਾਂ ਲਈ ਅੱਜ ਤੋਂ ਅਗਲੇ 24 ਦਿਨਾਂ ਵਾਸਤੇ ਆਰਜ਼ੀ ਤੌਰ ‘ਤੇ ਬੰਦ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰੇਲਵੇ ਵਿਭਾਗ ਦੇ ਉੱਚ ਅਧਿਕਾਰੀ ਅਜੇ ਕੁਮਾਰ ਨੇ ਦੱਸਿਆ ਕਿ ਇਹ ਅੰਡਰਪਾਸ ਅੱਜ 18 ਸਤੰਬਰ ਤੋਂ ਲੈ ਕੇ 11 ਅਕਤੂਬਰ ਤੱਕ ਬੰਦ ਰਹੇਗਾ। ਉਨ੍ਹਾਂ ਦੰਸਿਆ ਕਿ ਸੰਬੰਧਿਤ ਵਿਭਾਗ ਵਲੋਂ ਜਾਰੀ ਜਾਣਕਾਰੀ ਅਨੁਸਾਰ ਅੰਡਰਪਾਸ ਦੀ ਸੜਕ ਦੀ ਸਤ੍ਹਾ ਕਾਫ਼ੀ ਖ਼ਰਾਬ ਹੋ ਚੁੱਕੀ ਹੈ, ਜਿਸ ਕਾਰਨ ਇਸ ਦੀ ਹਾਲਤ ਕਾਫ਼ੀ ਖਸਤਾ ਬਣੀ ਹੋਈ ਹੈ। ਇਸ ਤੋਂ ਇਲਾਵਾ ਜ਼ਮੀਨੀ ਪਾਣੀ ਦਾ ਪੱਧਰ ਉੱਚਾ ਹੋਣ ਕਾਰਨ ਸੜਕ ਦੀ ਸਤ੍ਹਾ ਦੇ ਜੋੜਾਂ ‘ਚੋਂ ਪਾਣੀ ਰਿਸਣ ਦੀ ਸਮੱਸਿਆ ਵੀ ਸਾਹਮਣੇ ਆ ਰਹੀ ਹੈ, ਜਿਸ ਕਾਰਨ ਅੰਡਰਪਾਸ ਦੇ ਅੰਦਰ ਅਕਸਰ ਪਾਣੀ ਖੜ੍ਹਾ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਅੰਡਰਪਾਸ ਦੀ ਵਰਤੋਂ ਕਰਨ ਵਾਲੇ ਸਥਾਨਕ ਲੋਕਾਂ ਵਲੋਂ ਖ਼ਰਾਬ ਸੜਕ ਅਤੇ ਇਥੇ ਪਾਣੀ ਖੜ੍ਹੇ ਹੋਣ ਸੰਬੰਧੀ ਲਗਾਤਾਰ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਸਨ। ਇਸ ਕਾਰਨ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਹੋਣ ਦੇ ਨਾਲ-ਨਾਲ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਚਿੰਤਾਵਾਂ ਪੈਦਾ ਹੋ ਰਹੀਆਂ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਮੱਸਿਆਵਾਂ ਦੇ ਸਥਾਈ ਹੱਲ ਲਈ ਅੰਡਰਪਾਸ ਦੀ ਜ਼ਰੂਰੀ ਮੁਰੰਮਤ ਅਤੇ ਬਹਾਲੀ ਦਾ ਕੰਮ ਕੀਤਾ ਜਾਣਾ ਹੈ, ਜਿਸ ਕਾਰਨ 18 ਸਤੰਬਰ ਤੋਂ ਲੈ ਕੇ 11 ਅਕਤੂਬਰ ਤੱਕ ਅੰਡਰਪਾਸ ਨੂੰ ਆਵਾਜਾਈ ਲਈ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਅਜੇ ਕੁਮਾਰ ਵਲੋਂ ਟ੍ਰੈਫ਼ਿਕ ਪੁਲਿਸ ਅਤੇ ਹੋਰਨਾਂ ਵਿਭਾਗਾਂ ਨੂੰ ਇਸ ਸਮੇਂ ਦੌਰਾਨ ਆਵਾਜਾਈ ਨੂੰ ਬਦਲਵੇਂ ਰਸਤਿਆਂ ਰਾਹੀਂ ਮੋੜਨ ਲਈ ਲੋੜੀਂਦੇ ਪ੍ਰਬੰਧ ਕਰਨ ਦੀ ਹਦਾਇਤ ਕੀਤੀ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਲੋਕਾਂ ਨੂੰ ਵੀ ਅੰਡਰਪਾਸ ਬੰਦ ਰਹਿਣ ਦੌਰਾਨ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ ਅਤੇ ਪ੍ਰਸ਼ਾਸਨ ਵਲੋਂ ਜਾਰੀ ਟ੍ਰੈਫ਼ਿਕ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ।