ਅਡਾਨੀ ਗੈਸ ਦੀ ਏ . ਪੀ . ਕੇ ਫਾਈਲ ਭੇਜ ਕੇ ਸਾਬਕਾ ਫੌਜੀ ਅਧਿਕਾਰੀ ਨਾਲ 3.26 ਲੱਖ ਦੀ ਠੱਗੀ
ਚੰਡੀਗੜ੍ਹ, 17 ਸਤੰਬਰ (ਕਪਿਲ ਵਧਵਾ)—ਸਾਈਬਰ ਠੱਗਾਂ ਵਲੋਂ ਗੈਸ ਬਿੱਲ ਜਮ੍ਹਾਂ ਕਰਵਾਉਣ ਦੇ ਨਾਂ ’ਤੇ ਐਡਾਨੀ ਗੈਸ ਦੀ ਏ. ਪੀ.
ਚੰਡੀਗੜ੍ਹ, 17 ਸਤੰਬਰ (ਕਪਿਲ ਵਧਵਾ)—ਸਾਈਬਰ ਠੱਗਾਂ ਵਲੋਂ ਗੈਸ ਬਿੱਲ ਜਮ੍ਹਾਂ ਕਰਵਾਉਣ ਦੇ ਨਾਂ ’ਤੇ ਐਡਾਨੀ ਗੈਸ ਦੀ ਏ.ਪੀ.ਕੇ ਫਾਈਲ ਭੇਜ ਕੇ ਇਕ ਸਾਬਕਾ ਫੌਜੀ ਅਧਿਕਾਰੀ ਨਾਲ 3 ਲੱਖ 26 ਹਜ਼ਾਰ 374 ਰੁਪਏ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸਾਈਬਰ ਥਾਣਾ ਪੁਲਿਸ ਨੇ ਬ੍ਰਿਗੇਡੀਅਰ ਭੁਪ ਸਿੰਘ ਟੌਂਕ ਵਾਸੀ ਸੈਕਟਰ-47/ਸੀ, ਚੰਡੀਗੜ੍ਹ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਬ੍ਰਿਗੇਡੀਅਰ ਭੁਪ ਸਿੰਘ ਟੌਂਕ ਨੇ ਦੱਸਿਆ ਕਿ ਗੈਸ ਬਿੱਲ ਦੀ ਅਦਾਇਗੀ ਦੇ ਨਾਂ ’ਤੇ ਉਨ੍ਹਾਂ ਨੂੰ ਅਡਾਨੀ ਗੈਸ ਨਾਲ ਸਬੰਧਤ ਏ.ਪੀ.ਕੇ ਫਾਈਲ ਭੇਜੀ ਗਈ। ਫਾਈਲ ਨੂੰ ਵਰਤਣ ਤੋਂ ਬਾਅਦ ਉਨ੍ਹਾਂ ਨਾਲ ਧੋਖਾਧੜੀ ਕਰਦਿਆਂ ਵੱਖ-ਵੱਖ ਲੈਣ-ਦੇਣ ਰਾਹੀਂ ਕੁੱਲ 3,26,374 ਰੁਪਏ ਦੀ ਰਕਮ ਕਢਵਾ ਲਈ ਗਈ। ਮਾਮਲੇ ਦੀ ਜਾਂਚ ਕਰ ਰਹੀ ਸਾਈਬਰ ਥਾਣਾ ਪੁਲਿਸ ਨੇ ਮੁੱਢਲੀ ਜਾਂਚ ਤੋਂ ਬਾਅਦ ਧਾਰਾ 318(4), 319(2) ਅਤੇ 61(2) ਬੀ.ਐੱਨ.ਐੱਸ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਵਲੋਂ ਰਕਮ ਦੇ ਲੈਣ-ਦੇਣ ਅਤੇ ਏ.ਪੀ.ਕੇ ਫਾਈਲ ਭੇਜਣ ਵਾਲੇ ਵਿਅਕਤੀ ਦੀ ਪਛਾਣ ਸਬੰਧੀ ਜਾਂਚ ਕੀਤੀ ਜਾ ਰਹੀ ਹੈ।