ਡੇਰਾਬੱਸੀ ਬੱਸ ਸਟੈਂਡ ਦੇ ਨੋ - ਪਾਰਕਿੰਗ ਜ਼ੋਨ ’ ਚ ਲੱਗੇ ਬੋਰਡਾਂ ਨੇ ਲੋਕਾਂ ਨੂੰ ਭੰਬਲਭੂਸੇ ’ ਚ ਪਾਇਆ
ਡੇਰਾਬੱਸੀ, 17 ਸਤੰਬਰ (ਗੁਰਮੀਤ ਸਿੰਘ)-ਡੇਰਾਬੱਸੀ ਦੇ ਨਵੇਂ ਬਣ ਰਹੇ ਬੱਸ ਸਟੈਂਡ ‘ਤੇ ਨੋ-ਪਾਰਕਿੰਗ ਜ਼ੋਨ ਨੂੰ ਲੈ ਕੇ ਲੋਕਾਂ ‘ਚ ਭੰਬਲਭੂਸਾ ਪੈਦਾ ਹੋ ਗਿਆ ਹੈ। ਨੋ-ਪਾਰਕਿੰਗ ਜ਼ੋਨ ‘ਚ ਵਾਹਨ ਖੜ੍ਹੇ ਨਾ ਕਰਨ ਸੰਬੰਧੀ ਚਿਤਾਵਨੀ ਬੋਰਡ ਲਗਾਏ ਗਏ ਹਨ, ਪਰ ਇਨ੍ਹਾਂ ਬੋਰਡਾਂ ‘ਤੇ ਵਾਹਨ ਖੜ੍ਹਾ ਕੀਤੇ ਜਾਣ ‘ਤੇ ਵੱਖ-ਵੱਖ ਜੁਰਮਾਨੇ ਲਿਖੇ ਹੋਏ ਹਨ, ਜਿਸ ਕਾਰਨ ਲੋਕ ਸ਼ਸ਼ੋਪੰਜ ‘ਚ ਪਏ ਹੋਏ ਹਨ।
ਡੇਰਾਬੱਸੀ, 17 ਸਤੰਬਰ (ਗੁਰਮੀਤ ਸਿੰਘ)-ਡੇਰਾਬੱਸੀ ਦੇ ਨਵੇਂ ਬਣ ਰਹੇ ਬੱਸ ਸਟੈਂਡ ‘ਤੇ ਨੋ-ਪਾਰਕਿੰਗ ਜ਼ੋਨ ਨੂੰ ਲੈ ਕੇ ਲੋਕਾਂ ‘ਚ ਭੰਬਲਭੂਸਾ ਪੈਦਾ ਹੋ ਗਿਆ ਹੈ। ਨੋ-ਪਾਰਕਿੰਗ ਜ਼ੋਨ ‘ਚ ਵਾਹਨ ਖੜ੍ਹੇ ਨਾ ਕਰਨ ਸੰਬੰਧੀ ਚਿਤਾਵਨੀ ਬੋਰਡ ਲਗਾਏ ਗਏ ਹਨ, ਪਰ ਇਨ੍ਹਾਂ ਬੋਰਡਾਂ ‘ਤੇ ਵਾਹਨ ਖੜ੍ਹਾ ਕੀਤੇ ਜਾਣ ‘ਤੇ ਵੱਖ-ਵੱਖ ਜੁਰਮਾਨੇ ਲਿਖੇ ਹੋਏ ਹਨ, ਜਿਸ ਕਾਰਨ ਲੋਕ ਸ਼ਸ਼ੋਪੰਜ ‘ਚ ਪਏ ਹੋਏ ਹਨ। ਮੌਕੇ ‘ਤੇ ਲੱਗੇ ਇਕ ਬੋਰਡ ‘ਤੇ ਦੋ-ਪਹੀਆ ਵਾਹਨ ਲਈ 1000 ਰੁ. ਅਤੇ ਚਾਰ-ਪਹੀਆ ਵਾਹਨ ਲਈ 5000 ਰੁ. ਜੁਰਮਾਨਾ ਲਿਖਿਆ ਹੋਇਆ ਹੈ, ਜਦਕਿ ਇਸ ਤੋਂ ਮਹਿਜ਼ ਦੋ ਕਦਮਾਂ ਦੀ ਦੂਰੀ ‘ਤੇ ਲੱਗੇ ਦੂਜੇ ਬੋਰਡ ‘ਤੇ ਦੋ-ਪਹੀਆ ਵਾਹਨ ਲਈ 5000 ਰੁ. ਅਤੇ ਚਾਰ-ਪਹੀਆ ਵਾਹਨ ਲਈ 10 ਹਜ਼ਾਰ ਰੁ. ਜੁਰਮਾਨਾ ਲਿਖਿਆ ਗਿਆ ਹੈ। ਇਸ ਤਰ੍ਹਾਂ ਇਕ ਹੀ ਨੋ-ਪਾਰਕਿੰਗ ਜ਼ੋਨ ‘ਚ ਵੱਖ-ਵੱਖ ਜੁਰਮਾਨਿਆਂ ਵਾਲੇ ਬੋਰਡ ਲੱਗੇ ਹੋਣ ਕਾਰਨ ਲੋਕਾਂ ਵਲੋਂ ਸਵਾਲ ਉਠਾਏ ਜਾ ਰਹੇ ਹਨ ਕਿ ਜੇਕਰ ਕੋਈ ਵਿਅਕਤੀ ਆਪਣਾ ਵਾਹਨ ਨੋ-ਪਾਰਕਿੰਗ ਜ਼ੋਨ ‘ਚ ਖੜ੍ਹਾ ਕਰਦਾ ਹੈ ਤਾਂ ਉਸ ਤੋਂ ਕਿਹੜੇ ਬੋਰਡ ਅਨੁਸਾਰ ਜੁਰਮਾਨਾ ਵਸੂਲਿਆ ਜਾਵੇਗਾ। ਲੋਕਾਂ ਨੇ ਸੰਬੰਧਿਤ ਵਿਭਾਗ ਤੋਂ ਦੋਵੇਂ ਬੋਰਡਾਂ ‘ਤੇ ਦਰਜ ਜੁਰਮਾਨੇ ਦੀਆਂ ਦਰਾਂ ਬਾਬਤ ਸਥਿਤੀ ਸਪੱਸ਼ਟ ਕਰਨ ਅਤੇ ਇਕੋ ਜਿਹੀ ਜਾਣਕਾਰੀ ਵਾਲੇ ਬੋਰਡ ਲਗਾਉਣ ਦੀ ਮੰਗ ਕੀਤੀ ਹੈ।