ਸ਼ੈਲਟਰ ਟਰੱਸਟ ਵਲੋਂ ਸੇਵਾ - ਮੁਕਤ ਐੱਸ . ਐੱਮ . ਓ . ਡਾ . ਐੱਚ . ਐੱਸ . ਚੀਮਾ ਦਾ ਸਨਮਾਨ
ਲਾਲੜੂ, 19 ਸਤੰਬਰ (ਰਾਜਬੀਰ ਸਿੰਘ)-ਸਮਾਜ ਸੇਵੀ ਸੰਸਥਾ ਸ਼ੈਲਟਰ ਚੈਰੀਟੇਬਲ ਟਰੱਸਟ ਵਲੋਂ ਲਾਲੜੂ ਵਿਖੇ ਕਰਵਾਏ ਗਏ ਇਕ ਸਾਦੇ ਸਮਾਗਮ ਦੌਰਾਨ ਸਿਵਲ ਹਸਪਤਾਲ ਮੁਹਾਲੀ ਤੋਂ 31 ਮਈ 2026 ਨੂੰ ਸੇਵਾ-ਮੁਕਤ ਹੋਏ ਐੱਸ. ਐੱਮ.
ਲਾਲੜੂ, 19 ਸਤੰਬਰ (ਰਾਜਬੀਰ ਸਿੰਘ)-ਸਮਾਜ ਸੇਵੀ ਸੰਸਥਾ ਸ਼ੈਲਟਰ ਚੈਰੀਟੇਬਲ ਟਰੱਸਟ ਵਲੋਂ ਲਾਲੜੂ ਵਿਖੇ ਕਰਵਾਏ ਗਏ ਇਕ ਸਾਦੇ ਸਮਾਗਮ ਦੌਰਾਨ ਸਿਵਲ ਹਸਪਤਾਲ ਮੁਹਾਲੀ ਤੋਂ 31 ਮਈ 2026 ਨੂੰ ਸੇਵਾ-ਮੁਕਤ ਹੋਏ ਐੱਸ.ਐੱਮ. ਓ. ਡਾ. ਐੱਚ.ਐੱਸ. ਚੀਮਾ ਨੂੰ ਸਰਕਾਰੀ ਸੇਵਾ ਦੌਰਾਨ ਇਮਾਨਦਾਰੀ, ਮਿਹਨਤ ਅਤੇ ਲੋਕ ਹਿੱਤ ‘ਚ ਨਿਭਾਈਆਂ ਗਈਆਂ ਸੇਵਾਵਾਂ ਲਈ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼ੈਲਟਰ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਅਤੇ ਸਾਬਕਾ ਸਿਵਲ ਸਰਜਨ ਡਾ. ਦਲੇਰ ਸਿੰਘ ਮੁਲਤਾਨੀ ਨੇ ਦੱਸਿਆ ਕਿ ਡਾ. ਐੱਚ. ਐੱਸ. ਚੀਮਾ ਨੇ ਤਕਰੀਬਨ 29 ਸਾਲ ਸਰਕਾਰੀ ਸਿਹਤ ਵਿਭਾਗ ‘ਚ ਸੇਵਾ ਨਿਭਾਈ ਹੈ। ਉਨ੍ਹਾਂ ਦੀ ਸਰਕਾਰੀ ਸੇਵਾ ਦਾ ਵੱਡਾ ਹਿੱਸਾ ਬਤੌਰ ਮੈਡੀਕਲ ਅਫ਼ਸਰ ਬਸੌਲੀ ਅਤੇ ਡੇਰਾਬੱਸੀ ਸਿਵਲ ਹਸਪਤਾਲ ਵਿਖੇ ਬਤੀਤ ਹੋਇਆ ਹੈ। ਸਾਲ 2012 ਤੋਂ ਉਹ ਸਰਜੀਕਲ ਮਾਹਿਰ ਬਣ ਗਏ ਸਨ ਅਤੇ ਸਾਲ 2021 ‘ਚ ਐੱਸ. ਐੱਮ. ਓ. ਵਜੋਂ ਤਰੱਕੀ ਮਿਲਣ ਉਪਰੰਤ ਉਹ ਪੰਜ ਸਾਲ ਸਿਵਲ ਹਸਪਤਾਲ ਮੁਹਾਲੀ ਦੇ ਇੰਚਾਰਜ ਵਜੋਂ ਆਪਣੀਆਂ ਸੇਵਾਵਾਂ ਨਿਭਾਉਂਦੇ ਰਹੇ। ਡਾ. ਮੁਲਤਾਨੀ ਨੇ ਡਾ. ਚੀਮਾ ਨੂੰ ਉਨ੍ਹਾਂ ਦੀ ਸੇਵਾ-ਮੁਕਤੀ ‘ਤੇ ਵਧਾਈ ਦਿੰਦਿਆਂ ਕਿਹਾ ਕਿ ਸਰਕਾਰੀ ਸੇਵਾ ਦੌਰਾਨ ਉਨ੍ਹਾਂ ਵਲੋਂ ਲੋਕ ਹਿੱਤ ਨੂੰ ਪਹਿਲ ਦਿੰਦਿਆਂ ਨਿਭਾਈਆਂ ਗਈਆਂ ਸੇਵਾਵਾਂ ਸ਼ਲਾਘਾਯੋਗ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਡਾ. ਚੀਮਾ ਆਉਣ ਵਾਲੇ ਸਮੇਂ ‘ਚ ਵੀ ਸਮਾਜ ਸੇਵਾ ਦੇ ਖੇਤਰ ‘ਚ ਆਪਣਾ ਯੋਗਦਾਨ ਜਾਰੀ ਰੱਖਣਗੇ ਅਤੇ ਸ਼ੈਲਟਰ ਟਰੱਸਟ ਦੀਆਂ ਲੋਕ ਹਿੱਤ ‘ਚ ਜਾਰੀ ਸੇਵਾਵਾਂ ‘ਚ ਅਹਿਮ ਯੋਗਦਾਨ ਪਾਉਣਗੇ। ਉਨ੍ਹਾਂ ਦੱਸਿਆ ਕਿ ਡਾ. ਚੀਮਾ ਪਹਿਲਾਂ ਹੀ ਸ਼ੈਲਟਰ ਟਰੱਸਟ ਦੇ ਮੈਂਬਰ ਵਜੋਂ ਵਿਚਰ ਰਹੇ ਹਨ। ਇਸ ਮੌਕੇ ਹੈਲਥ ਸੁਪਰਵਾਈਜ਼ਰ ਭੁਪਿੰਦਰ ਸਿੰਘ ਡਾਹਰੀ ਅਤੇ ਡਾ. ਗੁਰਪ੍ਰੀਤ ਰਾਣਾ, ਜੋ ਕਿ ਸੀਨੀਅਰ ਪੱਤਰਕਾਰ ਰਾਜਬੀਰ ਸਿੰਘ ਰਾਣਾ ਦੇ ਸਪੁੱਤਰ ਹਨ, ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਡਾ. ਗੁਰਪ੍ਰੀਤ ਰਾਣਾ ਵਲੋਂ ਵੀ ਸ਼ੈਲਟਰ ਦੀਆਂ ਸਮਾਜ ਸੇਵੀ ਗਤੀਵਿਧੀਆਂ ‘ਚ ਬਣਦਾ ਆਰਥਿਕ ਯੋਗਦਾਨ ਪਾਇਆ ਗਿਆ। ਇਸ ਮੌਕੇ ਸ਼ੈਲਟਰ ਚੈਰੀਟੇਬਲ ਟਰੱਸਟ ਦੇ ਸੀਨੀਅਰ ਮੀਤ ਪ੍ਰਧਾਨ ਲਾਭ ਸਿੰਘ, ਜਨਰਲ ਸਕੱਤਰ ਰਾਜਬੀਰ ਰਾਣਾ, ਖ਼ਜ਼ਾਨਚੀ ਰਘੂਬੀਰ ਜੁਨੇਜਾ, ਸੀਨੀਅਰ ਮੈਂਬਰ ਵਿਦਿਆ ਸਾਗਰ, ਸੁਰਿੰਦਰ ਸਿੰਘ ਧਰਮਗੜ੍ਹ, ਸਤੀਸ਼ ਰਾਣਾ, ਚੰਦਰਪਾਲ ਲਾਲੜੂ ਤੇ ਅਮਨ ਕੁਮਾਰ ਆਦਿ ਵੀ ਹਾਜ਼ਰ ਸਨ।