20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

‘ ਏਕ ਸ਼ਾਮ ਮਸਤਾਨੀ ’ ‘ ਚ ਸਦਾਬਹਾਰ ਗੀਤਾਂ ਦੀ ਛਹਿਬਰ ਨਾਲ ਝੂਮੀ ਜੀ . ਬੀ . ਪੀ . ਸੁਸਾਇਟੀ

ਡੇਰਾਬੱਸੀ, 19 ਸਤੰਬਰ (ਰਣਬੀਰ ਸਿੰਘ ਪੜ੍ਹੀ)-ਜੀ. ਬੀ.

Ad Position 21
No active advertisement
ਅਜੀਤ ਡੈਸਕ 20-09-2026
ਡੇਰਾਬੱਸੀ, 19 ਸਤੰਬਰ (ਰਣਬੀਰ ਸਿੰਘ ਪੜ੍ਹੀ)-ਜੀ. ਬੀ. ਪੀ. ਸੁਸਾਇਟੀ ਡੇਰਾਬੱਸੀ ਵਿਖੇ ‘ਏਕ ਸ਼ਾਮ ਮਸਤਾਨੀ’ ਦੇ ਬੈਨਰ ਹੇਠ ਕਰਵਾਈ ਗਈ ਸੰਗੀਤਕ ਸ਼ਾਮ ਦੌਰਾਨ ਪੁਰਾਣੇ ਅਤੇ ਸਦਾਬਹਾਰ ਗੀਤਾਂ ਦੀ ਅਜਿਹੀ ਮਹਿਫ਼ਲ ਸਜੀ ਕਿ ਦੇਰ ਤੱਕ ਹਾਜ਼ਰੀਨਾਂ ਦੇ ਕੰਨਾਂ ‘ਚ ਸੁਰਾਂ ਦੀ ਗੂੰਜ ਸੁਣਾਈ ਦਿੰਦੀ ਰਹੀ। ਇਸ ਸੰਗੀਤਕ ਸ਼ਾਮ ਦੌਰਾਨ ਵੱਖ-ਵੱਖ ਗਾਇਕਾਂ ਵਲੋਂ ਪੇਸ਼ ਕੀਤੇ ਗਏ ਯਾਦਗਾਰੀ ਗੀਤਾਂ ਨੇ ਦਰਸ਼ਕਾਂ ਨੂੰ ਪੁਰਾਣੇ ਦੌਰ ਦੀਆਂ ਯਾਦਾਂ ਨਾਲ ਜੋੜਿਆ ਅਤੇ ਸੰਗੀਤ ਪ੍ਰੇਮੀਆਂ ਨੇ ਪੇਸ਼ਕਾਰੀਆਂ ਦਾ ਖ਼ੂਬ ਆਨੰਦ ਮਾਣਿਆ। ਸਮਾਗਮ ‘ਚ ਪੰਜਾਬ ਕਾਂਗਰਸ ਦੇ ਬੁਲਾਰੇ ਅਮਿਤ ਬਾਵਾ ਸੈਣੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨਾਲ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਮਨੋਜ ਸ਼ਰਮਾ, ਜ਼ਿਲ੍ਹਾ ਜਨਰਲ ਸਕੱਤਰ ਪ੍ਰਵੀਨ ਮੁਖੀਜਾ ਅਤੇ ਡੇਰਾਬੱਸੀ ਵਿਧਾਨ ਸਭਾ ਮਹਿਲਾ ਕਾਂਗਰਸ ਦੀ ਪ੍ਰਧਾਨ ਕਿਰਨ ਮੁਖੀਜਾ ਵੀ ਮੌਜੂਦ ਰਹੇ। ਇਸ ਮੌਕੇ ਅਮਿਤ ਬਾਵਾ ਸੈਣੀ ਨੇ ਕਿਹਾ ਕਿ ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ‘ਚ ਸੰਗੀਤ ਮਨੁੱਖ ਨੂੰ ਮਾਨਸਿਕ ਅਤੇ ਆਤਮਿਕ ਸਕੂਨ ਦੇਣ ਦਾ ਵੱਡਾ ਸਾਧਨ ਹੈ। ਉਨ੍ਹਾਂ ਕਿਹਾ ਕਿ ‘ਰੀਲ ਯੁੱਗ’ ‘ਚ ਅਜਿਹੀਆਂ ਸੰਗੀਤਕ ਮਹਿਫ਼ਲਾਂ ਲੋਕਾਂ ਨੂੰ ਇਕ-ਦੂਜੇ ਦੇ ਨੇੜੇ ਲਿਆਉਣ ਦੇ ਨਾਲ-ਨਾਲ ਸਮਾਜਿਕ ਸਾਂਝ ਨੂੰ ਵੀ ਮਜ਼ਬੂਤ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਸੰਗੀਤ ਦੀ ਕੋਈ ਸੀਮਾ ਨਹੀਂ ਹੁੰਦੀ ਅਤੇ ਸੁਰਾਂ ਤੇ ਸ਼ਬਦਾਂ ਦੀ ਤਾਕਤ ਸਿੱਧੀ ਮਨੁੱਖੀ ਭਾਵਨਾਵਾਂ ਨੂੰ ਛੂੰਹਦੀ ਹੈ। ਸਮਾਗਮ ਦਾ ਪ੍ਰਬੰਧ ਸਚਿਨ ਸਿੱਕਾ, ਗੁਰਪਾਲ ਕਟਾਰੀਆ, ਸਹਿਦੇਵ ਅਤੇ ਜੀ. ਬੀ. ਪੀ. ਰੈਜ਼ੀਡੈਂਟ ਵੈੱਲਫ਼ੇਅਰ ਸੁਸਾਇਟੀ ਦੇ ਸਾਬਕਾ ਪ੍ਰਧਾਨ ਪ੍ਰੇਮ ਸਾਗਰ ਵਰਮਾ ਦੀ ਅਗਵਾਈ ਹੇਠ ਕੀਤਾ ਗਿਆ ਸੀ। ਪ੍ਰੋਗਰਾਮ ਦੌਰਾਨ ਰਵੀ ਵਧਵਾ ਨੇ ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਈ। ਇਸ ਮੌਕੇ ‘ਹੋਮ ਫਾਰ ਯੂ’ ਦੇ ਡਾਇਰੈਕਟਰ ਕਪਿਲ ਵਧਵਾ ਅਤੇ ਸਮਾਜ ਸੇਵੀ ਤੇ ਰੀਅਲ ਅਸਟੇਟ ਕਾਰੋਬਾਰੀ ਰਮੇਸ਼ ਸੈਣੀ ਸਮੇਤ ਵੱਡੀ ਗਿਣਤੀ ‘ਚ ਸੁਸਾਇਟੀ ਵਾਸੀ ਅਤੇ ਸੰਗੀਤ ਪ੍ਰੇਮੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਹਲਕਾ ਇੰਚਾਰਜ ਗੋਲਡੀ ਵਲੋਂ ਸਰਕਾਰ ਨੇ ਬੱਸ ਅੱਡਾ ਖਰੜ ਦੇ ਤਿਆਰ ਕੀਤੇ ਜਾ ਰਹੇ ਡਰਾਫਟ ਸੰਬੰਧੀ ਅਧਿਕਾਰੀਆਂ ਨਾਲ ਕੀਤੀ ਮੀਟ... ਅਗਲੀ ਖ਼ਬਰ ਹੀਰੋ ਹੋਮਜ਼ ਨੇ ਮੋਹਾਲੀ ਦੇ ਸੈਕਟਰ-99 ਵਿੱਚ ਲਾਂਚ ਕੀਤਾ ਲੀਫਸੌਂਗ ਰਿਟਰੀਟ
Ad Position 24