21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ‘ਜਨ ਪ੍ਰੀਖਿਆ ਸੰਵਾਦ’ ਵਿਚ ਪ੍ਰੀਖਿਆ ਪ੍ਰਣਾਲੀ ’ਚ ਸੁਧਾਰਾਂ ’ਤੇ ਮਾਹਿਰਾਂ ਨੇ ਕੀਤੀ ਚਰਚਾ

ਐੱਸ. ਏ.

Ad Position 21
No active advertisement
ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਜਨ ਪ੍ਰੀਖਿਆ ਸੰਵਾਦ ਪ੍ਰੋਗਰਾਮ ਦਾ ਉਦਘਾਟਨ ਕਰਦੇ ਹੋਏ ਮੁੱਖ ਬੁਲਾਰੇ ਅਤੇ ਕਾਲਜ ਪ੍ਰਬੰਧਕ। ਅਜੀਤ ਤਸਵੀਰ 21-09-2026
ਐੱਸ. ਏ. ਐੱਸ. ਨਗਰ, 20 ਸਤੰਬਰ (ਪ੍ਰੋ. ਅਵਤਾਰ ਸਿੰਘ)-ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ‘ਜਨ ਪ੍ਰੀਖਿਆ ਸੰਵਾਦ’ ਤਹਿਤ ਉੱਚ ਪੱਧਰੀ ਅਕਾਦਮਿਕ ਸੰਵਾਦ ਕਰਵਾਇਆ ਗਿਆ, ਜਿਸ ਦੌਰਾਨ ਪ੍ਰੀਖਿਆ ਸੁਧਾਰਾਂ, ਪਾਰਦਰਸ਼ਤਾ, ਸਮਾਵੇਸ਼ਤਾ, ਤਕਨਾਲੌਜੀ ਅਤੇ ਵਿਦਿਆਰਥੀ ਭਲਾਈ ਨਾਲ ਸੰਬੰਧਿਤ ਵੱਖ-ਵੱਖ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਹ ਪ੍ਰੋਗਰਾਮ ਭਾਰਤੀ ਸਿੱਖਿਆ ਮੰਡਲ ਪੰਜਾਬ ਅਤੇ ਰਿਆਤ ਬਾਹਰਾ ਯੂਨੀਵਰਸਿਟੀ ਵਲੋਂ ਸਾਂਝੇ ਤੌਰ ’ਤੇ ਕਰਵਾਇਆ ਗਿਆ। ਰਿਆਤ ਬਾਹਰਾ ਯੂਨੀਵਰਸਿਟੀ ਦੇ ਈ-ਸੈੱਲ ਦੀ ਡਾਇਰੈਕਟਰ ਡਾ. ਸਿੰਮੀ ਪ੍ਰਕਾਸ਼ ਨੇ ਦੱਸਿਆ ਕਿ ਸੰਵਾਦ ਵਿਚ ਵਾਈਸ-ਚਾਂਸਲਰ, ਡਾਇਰੈਕਟਰ, ਪ੍ਰਿੰਸੀਪਲ, ਫੈਕਲਟੀ ਮੈਂਬਰ, ਸਿੱਖਿਆ ਸ਼ਾਸਤਰੀ, ਮਾਪੇ, ਵਿਦਿਆਰਥੀ ਅਤੇ ਹੋਰ ਹਿੱਤਧਾਰਕਾਂ ਨੇ ਪ੍ਰੀਖਿਆ ਪ੍ਰਣਾਲੀ ਨਾਲ ਜੁੜੀਆਂ ਉਭਰਦੀਆਂ ਚੁਣੌਤੀਆਂ ’ਤੇ ਚਰਚਾ ਕੀਤੀ ਅਤੇ ਇਸ ਨੂੰ ਹੋਰ ਮਜ਼ਬੂਤ ਬਣਾਉਣ ਦੇ ਤਰੀਕਿਆਂ ਬਾਰੇ ਵਿਚਾਰ ਸਾਂਝੇ ਕੀਤੇ। ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਨੇ ਸਵਾਗਤੀ ਭਾਸ਼ਣ ਦੌਰਾਨ ਪਾਰਦਰਸ਼ੀ, ਸਮਾਵੇਸ਼ੀ ਅਤੇ ਵਿਦਿਆਰਥੀ-ਕੇਂਦ੍ਰਿਤ ਪ੍ਰੀਖਿਆ ਪ੍ਰਣਾਲੀ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਿੱਖਿਆ ਖੇਤਰ ਦੇ ਆਗੂਆਂ ਅਤੇ ਹਿੱਤਧਾਰਕਾਂ ਵਿਚਕਾਰ ਸਾਰਥਕ ਅਕਾਦਮਿਕ ਸੰਵਾਦ ਮੁਲਾਂਕਣ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਉਸਾਰੂ ਤਰੀਕੇ ਵਿਕਸਿਤ ਕਰਨ ਵਿਚ ਮਦਦਗਾਰ ਹੋ ਸਕਦਾ ਹੈ। ਵਿਚਾਰ-ਵਟਾਂਦਰਾ ਪੰਜ ਸੈਸ਼ਨਾਂ ਵਿਚ ਹੋਇਆ, ਜਿਨ੍ਹਾਂ ਵਿਚ ਪ੍ਰੀਖਿਆ ਡਿਜ਼ਾਈਨ ਅਤੇ ਮੁਲਾਂਕਣ, ਪ੍ਰੀਖਿਆ ਸੁਰੱਖਿਆ ਤੇ ਭਰੋਸੇਯੋਗਤਾ, ਤਕਨਾਲੌਜੀ-ਆਧਾਰਿਤ ਪ੍ਰੀਖਿਆਵਾਂ, ਸਮਾਵੇਸ਼ੀ ਪ੍ਰੀਖਿਆਵਾਂ ਅਤੇ ਵਿਦਿਆਰਥੀ ਅਨੁਭਵ ਤੇ ਭਲਾਈ ਵਰਗੇ ਵਿਸ਼ਿਆਂ ’ਤੇ ਚਰਚਾ ਕੀਤੀ ਗਈ। ਇਸ ਮੌਕੇ ਆਈ. ਆਈ. ਟੀ. ਰੋਪੜ ਦੇ ਡਾਇਰੈਕਟਰ ਪ੍ਰੋ. ਡਾ. ਰਾਜੀਵ ਆਹੂਜਾ ਨੇ ਕਿਹਾ ਕਿ ਤਕਨਾਲੌਜੀ ਅਕਾਦਮਿਕ ਇਕਸਾਰਤਾ, ਡਾਟਾ ਸੁਰੱਖਿਆ ਅਤੇ ਸਮਾਵੇਸ਼ਤਾ ਨੂੰ ਯਕੀਨੀ ਬਣਾਉਂਦੇ ਹੋਏ ਪ੍ਰੀਖਿਆ ਪ੍ਰਣਾਲੀ ਵਿਚ ਵੱਡੇ ਬਦਲਾਅ ਲਿਆਉਣ ਦੀ ਸਮਰੱਥਾ ਰੱਖਦੀ ਹੈ। ਇਸ ਮੌਕੇ ਹੋਰ ਬੁਲਾਰਿਆਂ ਵਿਚ ਗੁਰੂਗ੍ਰਾਮ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਡਾ. ਸੰਜੇ ਕੌਸ਼ਿਕ, ਨਾਈਟਰ ਦੇ ਡਾਇਰੈਕਟਰ ਪ੍ਰੋ. ਡਾ. ਭੋਲਾ ਰਾਮ ਗੁਰਜਰ, ਸਲਾਈਟ ਯੂਨੀਵਰਸਿਟੀ ਦੇ ਡਾਇਰੈਕਟਰ ਪ੍ਰੋ. ਡਾ. ਮਣੀਕਾਂਤ ਪਾਸਵਾਨ ਅਤੇ ਨਿਪਰ ਮੁਹਾਲੀ ਦੇ ਡਾਇਰੈਕਟਰ ਪ੍ਰੋ. ਦੁਲਾਲ ਪਾਂਡੇ, ਪ੍ਰੋ. ਮੰਜੂ ਗੋਇਲ, ਖੇਤਰੀ ਨਿਰਦੇਸ਼ਕ ਇਗਨੂ ਖੰਨਾ ਅਤੇ ਭਾਰਤੀ ਸਿੱਖਿਆ ਮੰਡਲ ਦੇ ਸ਼੍ਰੀ ਗਣਪਤੀ ਜੀ ਸੰਗਠਨ ਮੰਤਰੀ ਸ਼ਾਮਿਲ ਸਨ। ਉਨ੍ਹਾਂ ਨੇ ਪ੍ਰੀਖਿਆ ਸੁਧਾਰਾਂ ਸੰਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਖੁੱਲ੍ਹੇ ਵਿਚਾਰ-ਵਟਾਂਦਰੇ ਦੌਰਾਨ ਭਾਗੀਦਾਰਾਂ ਨੂੰ ਪ੍ਰੀਖਿਆ ਸੁਧਾਰਾਂ ਅਤੇ ਵਿਦਿਆਰਥੀ ਭਲਾਈ ਨਾਲ ਸੰਬੰਧਿਤ ਆਪਣੀਆਂ ਚਿੰਤਾਵਾਂ ਤੇ ਸੁਝਾਅ ਸਾਂਝੇ ਕਰਨ ਦਾ ਮੌਕਾ ਮਿਲਿਆ। ਪ੍ਰੋਗਰਾਮ ਦੀ ਸਮਾਪਤੀ ਡੀ. ਏ. ਵੀ. ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਡਾ. ਮਨੋਜ ਕੁਮਾਰ ਦੇ ਸੰਬੋਧਨ ਨਾਲ ਹੋਈ, ਜਿਸ ਤੋਂ ਬਾਅਦ ਪ੍ਰੋ. ਡਾ. ਰਾਜੀਵ ਆਹੂਜਾ ਨੇ ਸਮਾਪਤੀ ਭਾਸ਼ਣ ਦਿੱਤਾ। ਇਸ ਮੌਕੇ ਡਾ. ਅਸ਼ੋਕ ਠਾਕੁਰ, ਪ੍ਰਾਂਤ ਸਾਹ-ਮੰਤਰੀ, ਭਾਰਤੀ ਸਿੱਖਿਆ ਮੰਡਲ ਪੰਜਾਬ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਪ੍ਰੋਗਰਾਮ ਦਾ ਤਾਲਮੇਲ ਅਤੇ ਸੰਚਾਲਨ ਰਿਆਤ ਬਾਹਰਾ ਯੂਨੀਵਰਸਿਟੀ ਦੇ ਈ-ਸੈੱਲ ਦੀ ਡਾਇਰੈਕਟਰ ਡਾ. ਸਿੰਮੀ ਪ੍ਰਕਾਸ਼ ਅਤੇ ਡਾ. ਅਸ਼ੋਕ ਠਾਕੁਰ ਵਲੋਂ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ 19.48 ਗ੍ਰਾਮ ਹੈਰੋਇਨ ਤੇ 2 ਕਮਾਨੀਦਾਰ ਚਾਕੂ ਸਮੇਤ 4 ਕਾਬੂ ਸੰਧੂ ਤੇ ਰਾਣਾ ਦੀ ਅਗਵਾਈ ਹੇਠ ‘ ਨਸ਼ਾ ਮੁਕਤ ਪੰਜਾਬ ਯਾਤਰਾ... ਅਗਲੀ ਖ਼ਬਰ ‘ ਗੈਂਗਸਟਰਾਂ ’ਤੇ ਵਾਰ’: ਅੱਠ ਮਹੀਨਿਆਂ ਵਿਚ 72,311 ਵਿਅਕਤੀ ਗ੍ਰਿਫ਼ਤਾਰ
Ad Position 24